ਸੁਨੰਦਾ ਸ਼ਰਮਾ ਦਾ ਅੱਜ ਹੈ ਜਨਮ ਦਿਨ, ਜਾਣੋ ਕਿਉਂ ਮਾਪਿਆਂ ਨੇ ਰੱਖਿਆ ਗਾਇਕਾ ਦਾ ਨਾਮ ਨੰਦ ਲਾਲ
ਸੁਨੰਦਾ ਸ਼ਰਮਾ (Sunanda Sharma) ਦਾ ਅੱਜ ਜਨਮ ਦਿਨ (Birthday)ਹੈ। ਇਸ ਮੌਕੇ ‘ਤੇ ਫੈਨਸ ਵੀ ਗਾਇਕਾ ਨੂੰ ਵਧਾਈ ਦੇ ਰਗਟ ਹਨ ।ਇਸ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।ਸੁਨੰਦਾ ਸ਼ਰਮਾ ਨੂੰ ਗਾਇਕੀ ਦੇ ਨਾਲ ਨਾਲ ਹੋਰ ਵੀ ਕਈ ਸ਼ੌਂਕ ਹਨ ।
ਹੋਰ ਪੜ੍ਹੋ : ਡਾਕੂ ਪਰਿਵਾਰ ਦਾ ਪੁੱਤਰ ਪਿਤਾ ਨੂੰ ਯਾਦ ਕਰ ਹੋਇਆ ਭਾਵੁਕ, ਵੀਡੀਓ ਕੀਤਾ ਸਾਂਝਾ
ਗਾਇਕੀ ਜਿੱਥੇ ਸੁਨੰਦਾ ਸ਼ਰਮਾ ਦਾ ਸ਼ੌਂਕ ਵੀ ਹੈ ਅਤੇ ਪ੍ਰੋਫੈਸ਼ਨ ਵੀ,ਪਰ ਗਾਇਕੀ ਦੇ ਨਾਲ-ਨਾਲ ਉਹ ਖਾਣਾ ਬਨਾਉਣ ਦੀ ਵੀ ਸ਼ੁਕੀਨ ਹੈ। ਉਹ ਕਿਚਨ ‘ਚ ਅਕਸਰ ਵੱਖ-ਵੱਖ ਤਰ੍ਹਾਂ ਦੀ ਰੈਸਿਪੀ ਟਰਾਈ ਕਰਦੀ ਹੋਈ ਨਜ਼ਰ ਆਉਂਦੀ ਹੈ । ਜਿਸ ਦੇ ਵੀਡੀਓ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕਰਦੀ ਰਹਿੰਦੀ ਹੈ।
ਸੁਨੰਦਾ ਸ਼ਰਮਾ ਨੂੰ ਪੈੱਟਸ ਦੇ ਨਾਲ ਵੀ ਬਹੁਤ ਜ਼ਿਆਦਾ ਪਿਆਰ ਹੈ। ਉਹ ਅਕਸਰ ਆਪਣੇ ਪਾਲਤੂ ਕੁੱਤੇ ਦੇ ਨਾਲ ਨਜ਼ਰ ਆਉਂਦੀ ਹੈ ਅਤੇ ਉਸ ਦੇ ਨਾਲ ਅਕਸਰ ਮਸਤੀ ਦੇ ਵੀਡੀਓ ਸਾਂਝੇ ਕਰਦੀ ਰਹਿੰਦੀ ਹੈ।
ਸੁਨੰਦਾ ਸ਼ਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕਾ ਕੀਤੀ ਸੀ ।ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਿਸਮਤ ਅਜ਼ਮਾਈ ਅਤੇ ਦਿਲਜੀਤ ਦੋਸਾਂਝ ਦੇ ਨਾਲ 'ਸੱਜਣ ਸਿੰਘ ਰੰਗਰੂਟ' ‘ਚ ਨਜ਼ਰ ਆਏ । ਜਲਦ ਹੀ ਸੁਨੰਦਾ ਸ਼ਰਮਾ ‘ਬੀਬੀ ਰਜਨੀ’ ‘ਤੇ ਬਣ ਰਹੀ ਫ਼ਿਲਮ ‘ਚ ਬੀਬੀ ਰਜਨੀ ਦੇ ਕਿਰਦਾਰ ‘ਚ ਨਜ਼ਰ ਆਉਣਗੇ ।
ਸੁਨੰਦਾ ਸ਼ਰਮਾ ਆਪਣੇ ਪਰਿਵਾਰ ‘ਚ ਸਭ ਤੋਂ ਛੋਟੀ ਹੈ ਅਤੇ ਛੋਟੀ ਹੋਣ ਕਾਰਨ ਉਹ ਬਹੁਤ ਹੀ ਜ਼ਿਆਦਾ ਸ਼ਰਾਰਤੀ ਵੀ ਹੈ। ਲਾਡਲੀ ਹੋਣ ਦੇ ਕਾਰਨ ਉਹ ਸਭ ਤੋਂ ਪਿਆਰ ਵੀ ਵਟੋਰਦੀ ਹੈ। ਬਹੁਤ ਹੀ ਨਟਖਟ ਸੁਭਾਅ ਦੇ ਕਾਰਨ ਉਨ੍ਹਾਂ ਦਾ ਨਾਮ ਨੰਦ ਲਾਲ ਰੱਖਿਆ ਹੈ।ਪੀਟੀਸੀ ਪੰਜਾਬੀ ਦੇ ਇੱਕ ਸ਼ੋਅ ਦੇ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ ਜਿਸ ਤਰ੍ਹਾਂ ਭਗਵਾਨ ਕ੍ਰਿਸ਼ਨ ਬਚਪਨ ਵਿੱਚ ਬਾਲ ਲੀਲਾਵਾਂ ਦਿਖਾਉਂਦੇ ਸਨ, ਉਹਨਾਂ ਦੀਆਂ ਸ਼ਰਾਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਸੁਨੰਦਾ ਨਾ ਨਾਂਅ ਨੰਦ ਲਾਲ ਰੱਖਿਆ ਗਿਆ ।