ਸੁਨੰਦਾ ਸ਼ਰਮਾ ਦੇ ਪਿਤਾ ਜੀ ਦਾ ਹੋਇਆ ਦਿਹਾਂਤ, ਰੁਪਿੰਦਰ ਹਾਂਡਾ, ਐਮੀ ਵਿਰਕ ਸਣੇ ਕਈ ਗਾਇਕਾਂ ਨੇ ਜਤਾਇਆ ਦੁੱਖ

ਸੁਨੰਦਾ ਸ਼ਰਮਾ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਹੈ । ਇਸ ਦੀ ਜਾਣਕਾਰੀ ਗਾਇਕਾ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਕੀਤੀ ਹੈ । ਉਨ੍ਹਾਂ ਨੇ ਆਪਣੇ ਪਿਤਾ ਜੀ ਦੇ ਨਾਲ ਹੱਥਾਂ ‘ਚ ਹੱਥ ਪਾਏ ਹੋਏ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ਨੁੰ ਸਾਂਝਾ ਕਰਦੇ ਹੋਏ ਸੁਨੰਦਾ ਸ਼ਰਮਾ ਨੇ ਲਿਖਿਆ ‘ਆਈ ਵਿਸ਼ ਆਰ.ਆਈ.ਪੀ ਮੀਨਸ ਰਿਟਰਨਸ ਇਫ ਪੌਸੀਬਲ ਪਾਪਾ’ ਇਸ ਦੇ ਨਾਲ ਹੀ ਉਨ੍ਹਾਂ ਟੁੱਟੇ ਹੋਏ ਦਿਲ ਦਾ ਇਮੋਜੀ ਪੋਸਟ ਕੀਤਾ ਹੈ ।

By  Shaminder March 8th 2023 05:42 PM

 ਸੁਨੰਦਾ ਸ਼ਰਮਾ (Sunanda Sharma)ਦੇ ਪਿਤਾ ਜੀ ਦਾ ਦਿਹਾਂਤ (Father Death)ਹੋ ਗਿਆ ਹੈ । ਇਸ ਦੀ ਜਾਣਕਾਰੀ ਗਾਇਕਾ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਕੀਤੀ ਹੈ । ਉਨ੍ਹਾਂ ਨੇ ਆਪਣੇ ਪਿਤਾ ਜੀ ਦੇ ਨਾਲ ਹੱਥਾਂ ‘ਚ ਹੱਥ ਪਾਏ ਹੋਏ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ਨੁੰ ਸਾਂਝਾ ਕਰਦੇ ਹੋਏ ਸੁਨੰਦਾ ਸ਼ਰਮਾ ਨੇ ਲਿਖਿਆ ‘ਆਈ ਵਿਸ਼ ਆਰ.ਆਈ.ਪੀ ਮੀਨਸ ਰਿਟਰਨਸ ਇਫ ਪੌਸੀਬਲ ਪਾਪਾ’ ਇਸ ਦੇ ਨਾਲ ਹੀ ਉਨ੍ਹਾਂ ਟੁੱਟੇ ਹੋਏ ਦਿਲ ਦਾ ਇਮੋਜੀ ਪੋਸਟ ਕੀਤਾ ਹੈ ।


ਹੋਰ ਪੜ੍ਹੋ : ਬਾਲੀਵੁੱਡ ਦੀਆਂ ਇਨ੍ਹਾਂ ਜੋੜੀਆਂ ਨੇ ਵਿਆਹ ਤੋਂ ਬਾਅਦ ਮਨਾਈ ਪਹਿਲੀ ਹੋਲੀ

ਪੰਜਾਬੀ ਸਿਤਾਰਿਆਂ ਨੇ ਵੀ ਜਤਾਇਆ ਦੁੱਖ

ਸੁਨੰਦਾ ਸ਼ਰਮਾ ਦੀ ਇਸ ਪੋਸਟ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਗਾਇਕਾ ਨੂੰ ਹੌਸਲਾ ਦਿੱਤਾ ਹੈ । ਗਾਇਕਾ ਕੌਰ ਬੀ ਨੇ ਵੀ ਵਾਹਿਗੁਰੂ ਜੀ ਲਿਖਿਆ ਅਤੇ ਰੁਪਿੰਦਰ ਹਾਂਡਾ ਨੇ ਲਿਖਿਆ ‘ਇਹ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ ।


ਪਰ ਉਹ ਹਮੇਸ਼ਾ ਦਿਲ ‘ਚ ਰਹਿਣਗੇ ।ਉਹ ਜਿੱਥੇ ਵੀ ਹੋਣ ਸਕੂਨ ‘ਚ ਹੋਣਗੇ’।ਇਸ ਤੋਂ ਇਲਾਵਾ ਇੰਡਸਟਰੀ ਦੇ ਹੋਰ ਕਈ ਸਿਤਾਰਿਆਂ ਨੇ ਭਾਵੁਕ ਪੋਸਟਾਂ ਸਾਂਝੀਆਂ ਕੀਤੀਆਂ ਹਨ ਅਤੇ ਗਾਇਕਾ ਨੂੰ ਹੌਸਲਾ ਦਿੱਤਾ ਹੈ ।


ਕਈ ਦਿਨਾਂ ਤੋਂ ਬੀਮਾਰ ਸਨ ਗਾਇਕਾ ਦੇ ਪਿਤਾ

ਦੱਸ ਦਈਏ ਕਿ ਸੁਨੰਦਾ ਸ਼ਰਮਾ ਨੇ ਆਪਣੇ ਪਿਤਾ ਜੀ ਦੇ ਨਾਲ ਕੁਝ ਦਿਨ ਪਹਿਲਾਂ ਹਸਪਤਾਲ ਚੋਂ ਤਸਵੀਰ ਸਾਂਝੀ ਕੀਤੀ ਸੀ । ਉਨ੍ਹਾਂ ਦੇ ਪਿਤਾ ਜੀ ਬੀਮਾਰ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ । ਪਰ ਅੱਜ ਸੁਨੰਦਾ ਵੱਲੋਂ ਪਾਈ ਪੋਸਟ ਤੋਂ ਬਾਅਦ ਹਰ ਕੋਈ ਦੁੱਖ ਜਤਾ ਰਿਹਾ ਹੈ। 



Related Post