Sunanda Sharma : 50 ਸਾਲ ਬਾਅਦ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਨਜ਼ਰ ਆਵੇਗੀ 'ਬੀਬੀ ਰਜਨੀ' ਦੀ ਕਹਾਣੀ, ਸੁਨੰਦਾ ਸ਼ਰਮਾ ਨੇ ਸ਼ੇਅਰ ਕੀਤਾ ਪੋਸਟਰ
ਪੰਜਾਬ ਦੀ ਮਸ਼ਹੂਰ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਨੇ ਆਪਣੀ ਨਵੀਂ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ, ਜਿਸ ਦਾ ਨਾਂ ਹੈ "ਰਜਨੀ"। ਇਹ ਫ਼ਿਲਮ ਬੀਬੀ ਰਜਨੀ ਜੀ ਦੇ ਜੀਵਨ ਉੱਤੇ ਅਧਾਰਿਤ ਦੱਸੀ ਜਾ ਰਹੀ ਹੈ ਜਿਨ੍ਹਾਂ ਦਾ ਸਿੱਖ ਇਤਿਹਾਸ ਵਿੱਚ ਖਾਸ ਸਥਾਨ ਹੈ। ਫ਼ਿਲਮ ਅਗਲੇ ਸਾਲ ਯਾਨੀ 2024 ਵਿੱਚ ਰਿਲੀਜ਼ ਹੋਵੇਗੀ। .
Sunanda Sharma Film 'Rajini'Poster: ਮਸ਼ਹੂਰ ਪੰਜਾਬੀ ਗਾਇਕe ਤੇ ਅਦਾਕਾਰਾ ਸੁਨੰਦਾ ਸ਼ਰਮਾ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਵਾਰ ਫਿਰ ਇੱਕ ਨਵੀਂ ਫੀਲਮ ਵਿੱਚ ਆਪਣੀ ਅਦਾਕਾਰੀ ਦਾ ਹੁਨਰ ਦਿਖਾਉਂਦੀ ਨਜ਼ਰ ਆਵੇਗੀ। ਆਪਣੇ ਨਵੇਂ ਗੀਤ 'ਜੱਟ ਦਿਸਦੇ' ਦੀ ਸਫਲਤਾ ਤੋਂ ਬਾਅਦ ਹਾਲ ਹੀ ਸੁਨੰਦਾ ਸ਼ਰਮਾ ਨੇ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ 'ਰਜਨੀ' ਨਾਂ ਦੀ ਨਵੀਂ ਪੰਜਾਬੀ ਫ਼ਿਲਮ ਦਾ ਐਲਾਨ ਕੀਤਾ ਹੈ।
ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਹਮੇਸ਼ਾ ਨਵੇਂ ਪ੍ਰੋਜੈਕਟਾਂ ਨਾਲ ਅਪਡੇਟ ਕਰਨ ਵਾਲੀ ਕਲਾਕਾਰ ਸੁਨੰਦਾ ਸ਼ਰਮਾ ਨੇ ਹੁਣ ਨਵੀਂ ਫਿਲਮ ਦਾ ਐਲਾਨ ਕੀਤਾ ਹੈ। ਪੋਸਟ ਸ਼ੇਅਰ ਕਰਦੇ ਹੋਏ ਸੁਨੰਦਾ ਸ਼ਰਮਾ ਨੇ ਕੈਪਸ਼ਨ ਵਿੱਚ ਲਿਖਿਆ "ਕਾਗਹੁ ਹੰਸੁ ਕਰੇ 🦢🤲🙏🏻"। ਇਸ ਪੋਸਟ ਦੇ ਕਮੈਂਟ ਸੈਕਸ਼ਨ ਵਿੱਚ ਅਦਾਕਾਰਾ ਨੀਰੂ ਬਾਜਵਾ ਨੇ ਸੁਨੰਦਾ ਸ਼ਰਮਾ ਨੂੰ ਵਧਾਈਆਂ ਦਿੱਤੀਆਂ ਹਨ।
ਸੁਨੰਦਾ ਸ਼ਰਮਾ ਵੱਲੋਂ ਸ਼ੇਅਰ ਕੀਤੇ ਗਏ ਪੋਸਟਰ ਨੂੰ ਦੇਖ ਤੇ ਇਹ ਪਤਾ ਲਗਦਾ ਹੈ ਕਿ ਇਹ ਕਾਹਣੀ ਸਿੱਖ ਇਤਿਹਾਸ ਵਿੱਚ ਦਰਜ ਬੀਬੀ ਰਜਨੀ ਦੀ ਕਹਾਣੀ ਹੈ, ਜਿਸ ਵਿੱਚ ਬੀਬੀ ਰਜਨੀ ਦਾ ਘਰਵਾਲਾ, ਜਿਸ ਨੂੰ ਕੋਹੜ ਦੀ ਬਿਮਾਰੀ ਸੀ, ਉਹ ਇੱਕ ਪਵਿੱਤਰ ਸਰੋਵਰ ਵਿੱਚ ਜਾ ਕਿ ਬਿਲਕੁਲ ਚੰਗਾ ਹੋ ਜਾਂਦਾ ਹੈ। ਬਾਅਦ ਵਿੱਚ ਜਾ ਕੇ ਉਹ ਪਵਿੱਤਰ ਸਰੋਵਰ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦਾ ਰੂਪ ਲੈਂਦਾ ਹੈ। ਇਹ ਕਹਾਣੀ ਬੀਬੀ ਰਜਨੀ ਜੀ ਦੇ ਭਗਵਾਨ ਤੇ ਸ੍ਰੀ ਗੁਰੂ ਰਾਮਦਾਸ ਜੀ ਪ੍ਰਤੀ ਪੂਰੇ ਸਮਰਪਣ ਨੂੰ ਦਰਸਾਊਂਦੀ ਹੈ। ਇਤਿਹਾਸਕਾਰ ਇਹ ਵੀ ਦਸਦੇ ਹਨ ਕਿ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਨਿਰਮਾਣ ਵਿੱਚ ਬੀਬੀ ਰਜਨੀ ਜੀ ਦਾ ਅਹਿਮ ਰੋਲ ਸੀ।
ਤੁਹਾਨੂੰ ਦਸ ਦੇਈਏ ਕਿ ਇਸ ਕਹਾਣੀ ਉੱਤੇ ਪਹਿਲਾਂ ਵੀ ਇੱਕ ਪੰਜਾਬੀ ਫਿਲਮ ਸਾਲ 1974 ਵਿੱਚ ਬਣ ਚੁੱਕੀ ਹੈ, ਜਿਸ ਦਾ ਨਾਂ ਹੈ "ਦੁਖ ਭੰਜਨੁ ਤੇਰਾ ਨਾਮੁ"। ਇਸ ਪੰਜਾਬੀ ਫਿਲਮ ਵਿੱਚ ਉਸ ਵੇਲੇ ਦੇ ਹਿੰਦੀ ਫਿਲਮ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਸੁਨੀਲ ਦੱਤ, ਦਾਰਾ ਸਿੰਘ, ਰਾਜਿੰਦਰ ਕੁਮਾਰ ਤੇ ਧਰਮਿੰਦਰ ਨੇ ਖਾਸ ਭੂਮੀਕਾਵਾਂ ਨਿਭਾਈਆਂ ਸਨ।
ਹੋਰ ਪੜ੍ਹੋ: Happy Birthday Kaur B: ਗਾਇਕੀ ਤੋਂ ਲੈ ਕੇ ਵਿਵਾਦਾਂ ਤੱਕ ਜਾਣੋ ਕੌਰ ਬੀ ਦੀ ਜ਼ਿੰਦਗੀ ਨਾਲ ਜੁੜੀਆਂ ਅਣਸੁਣੀਆਂ ਗੱਲਾਂ
ਸੁਨੰਦਾ ਸ਼ਰਮਾ ਦੀ ਫਿਲਮ 'ਰਜਨੀ'ਸਾਲ 2024 ਵਿੱਚ ਰਿਲੀਜ਼ ਹੋਵੇਗੀ। ਫ਼ਿਲਮ ਦੀ ਹੋਰ ਕਾਸਟ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਅਮਰ ਹੁੰਦਲ ਕਰ ਰਹੇ ਹਨ ਜਿਨ੍ਹਾਂ ਨੇ ਵਾਰਨਿੰਗ, ਵਾਰਨਿੰਗ 2 ਅਤੇ ਬੱਬਰ ਦਾ ਨਿਰਦੇਸ਼ਨ ਵੀ ਕੀਤਾ ਹੈ। ਸਾਰੀਆਂ ਫਿਲਮਾਂ ਇਕ ਵੱਖਰੀ ਸ਼ੈਲੀ 'ਤੇ ਆਧਾਰਿਤ ਹਨ ਅਤੇ ਦਰਸ਼ਕਾਂ ਵੱਲੋਂ ਪਸੰਦ ਕੀਤੀਆਂ ਗਈਆਂ ਹਨ। ਫ਼ਿਲਮ 'ਰਜਨੀ' ਤੋਂ ਵੀ ਇਹੀ ਉਮੀਦ ਕੀਤੀ ਜਾ ਰਹੀ ਹੈ।