ਸੁਨੰਦਾ ਸ਼ਰਮਾ ਨੇ ਬਚਪਨ ਕਦੇ ਨਹੀਂ ਸੀ ਪਾਏ ਨਵੇਂ ਕੱਪੜੇ, ਮਾਸੀ ਦੀ ਕੁੜੀ ਦੇ ਲੱਥੇ ਕੱਪੜੇ ਪਾ ਕੇ ਕਰਦੀ ਸੀ ਗੁਜ਼ਾਰਾ
ਸਮਾਂ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ ।ਕਦੇ ਦੁੱਖਾਂ ਦੇ ਬੱਦਲ ਮੰਡਰਾਉਂਦੇ ਨੇ ਤਾਂ ਕਦੇ ਸੁੱਖਾਂ ਦਾ ਮੀਂਹ ਵੀ ਵਰ੍ਹਦਾ ਹੈ ਅਤੇ ਇਨਸਾਨ ਸੁੱਖਾਂ ਦੀ ਬਰਸਾਤ ਜਦੋਂ ਹੁੰਦੀ ਹੈ ਤਾਂ ਜ਼ਿੰਦਗੀ ਭਰ ਜਿਹੜੇ ਆਪਣੇ ਪਿੰਡੇ ‘ਤੇ ਉਸ ਨੇ ਦੁੱਖ, ਸੰਤਾਪ ਭੋਗੇ ਹੁੰਦੇ ਨੇ ਉਹ ਭੁੱਲ ਜਾਂਦੇ ਹਨ। ਇਨਸਾਨ ‘ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਉਹ ਪੱਥਰਾਂ ‘ਚ ਵੀ ਫੁੱਲ ਉਗਾ ਸਕਦਾ ਹੈ।ਗਾਇਕਾ ਸੁਨੰਦਾ ਸ਼ਰਮਾ (Sunanda Sharma) ਵੀ ਆਪਣੀ ਮਿਹਨਤ ਦੇ ਨਾਲ ਕਾਮਯਾਬੀ ਬੁਲੰਦੀਆਂ ‘ਤੇ ਪਹੁੰਚ ਚੁੱਕੀ ਹੈ।
ਹੋਰ ਪੜ੍ਹੋ : ਆਈ ਬਸੰਤ ਪਾਲਾ ਉਡੰਤ, ਰੁੱਤ ਪਰਿਵਰਤਨ ਦਾ ਤਿਉਹਾਰ ਬਸੰਤ ਪੰਚਮੀ
ਪੰਜਾਬੀ ਇੰਡਸਟਰੀ ‘ਚ ਅਜਿਹੇ ਕਈ ਸਿਤਾਰੇ ਹੋਏ ਹਨ ।ਜਿਨ੍ਹਾਂ ਦਾ ਮਨੋਰੰਜਨ ਜਗਤ ਦੇ ਨਾਲ ਦੂਰ ਦੂਰ ਤੱਕ ਕੋਈ ਵੀ ਸਬੰਧ ਨਹੀਂ ਸੀ, ਪਰ ਇਨ੍ਹਾਂ ਸਿਤਾਰਿਆਂ ਨੇ ਆਪਣੇ ਦਮ ‘ਤੇ ਇੰਡਸਟਰੀ ‘ਚ ਆਪਣੀ ਜਗ੍ਹਾ ਬਣਾਈ ਹੈ।ਅੱਜ ਸੁਨੰਦਾ ਸ਼ਰਮਾ ਕੋਲ ਦੌਲਤ, ਸ਼ੌਹਰਤ ਸਭ ਕੁਝ ਹੈ।ਪਰ ਸੁਨੰਦਾ ਸ਼ਰਮਾ ਨੂੰ ਇਹ ਸਭ ਕੁਝ ਇੱਕ ਦਿਨ ‘ਚ ਹੀ ਹਾਸਲ ਨਹੀਂ ਹੋਇਆ । ਇਸ ਪਿੱਛੇ ਉਸ ਦੀ ਅਣਥੱਕ ਮਿਹਨਤ ਹੈ । ਜਿਸ ਦੇ ਸਦਕਾ ਉਹ ਪੰਜਾਬੀ ਇੰਡਸਟਰੀ ‘ਚ ਆਪਣਾ ਮੁਕਾਮ ਸਥਾਪਿਤ ਕਰਨ ‘ਚ ਕਾਮਯਾਬ ਹੋ ਸਕੀ ।
ਗਾਇਕਾ ਸੁਨੰਦਾ ਸ਼ਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੁਨੰਦਾ ਸ਼ਰਮਾ ਆਪਣੇ ਘਰ ਦੇ ਹਾਲਾਤਾਂ ਬਾਰੇ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੁਨੰਦਾ ਸ਼ਰਮਾ ਨੂੰ ਆਰ ਜੇ ਪੁੱਛਦਾ ਹੈ ਕਿ ਜਿਉਂ ਜਿਉਂ ਪੰਜਾਬੀ ਸਟਾਰਸ ਕਾਮਯਾਬ ਹੁੰਦੇ ਜਾਂਦੇ ਹਨ ਤਾਂ ਉਹ ਵੰਨ ਸਵੰਨੇ ਬ੍ਰਾਂਡ ਦੇ ਕੱਪੜੇ, ਜੁੱਤੀਆਂ ਪਹਿਨਦੇ ਹਨ । ਜਿਸ ਤੇ ਉਹ ਆਰ ਜੇ ਨੂੰ ਕਹਿੰਦੀ ਹੈ ਕਿ ਪਹਿਲਾਂ ਪੈਸੇ ਨਹੀਂ ਹੁੰਦੇ ਅਤੇ ਜਦੋਂ ਪੈਸੇ ਆਉਂਦੇ ਹਨ ਤਾਂ ਹਰ ਕੋਈ ਆਪਣੇ ਚਾਅ ਅਤੇ ਰੀਝਾਂ ਨੂੰ ਪੂਰਾ ਕਰਦਾ ਹੈ।ਇਸ ਤੋਂ ਅੱਗੇ ਸੁਨੰਦਾ ਕਹਿੰਦੀ ਹੈ ਕਿ ਮੈਂ ਬਚਪਨ ‘ਚ ਕਦੇ ਨਵਾਂ ਕੱਪੜਾ ਨਹੀਂ ਪਾਇਆ ।
ਮੇਰੀ ਮਾਸੀ ਦੀ ਧੀ ਦੇ ਕੱਪੜੇ ਜੋ ਇਸਤੇਮਾਲ ਹੋ ਜਾਂਦੇ ਸਨ, ਉਨ੍ਹਾਂ ਕੱਪੜਿਆਂ ਦਾ ਬੈਗ ਭਰ ਕੇ ਮੈਨੂੰ ਆਉਂਦਾ ਹੁੰਦਾ ਸੀ ।ਮੈਨੂੰ ਉਨ੍ਹਾਂ ਕੱਪੜਿਾਂ ਦਾ ਹੀ ਬੜਾ ਚਾਅ ਹੁੰਦਾ ਸੀ।ਡੇਢ ਸੌ ਰੁਪਏ ਦੀ ਜੁੱਤੀ ਅਤੇ ਮਾਸੀ ਦੀ ਕੁੜੀ ਦੇ ਲੱਥੇ ਕੱਪੜੇ ਪਾਉਣ ਵਾਲੀ ਸੁਨੰਦਾ ਹੁਣ ਖੁਦ ਲੱਖਾਂ ਕਮਾਉਂਦੀ ਹੈ ਅਤੇ ਲੱਖਾਂ ‘ਚ ਉਸ ਦੇ ਕੱਪੜੇ ਆਉਂਦੇ ਹਨ ।
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਸੁਨੰਦਾ ਸ਼ਰਮਾ ਨੇ ਅਨੇਕਾਂ ਹੀ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਬਾਰਿਸ਼ ਕੀ ਜਾਏ,ਸੈਂਡਲ,ਪਟਾਕੇ, ਚੋਰੀ ਚੋਰੀ ਨੱਚਣਾ ਪਿਆ ਸਣੇ ਕਈ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । ਸੁਨੰਦਾ ਸ਼ਰਮਾ ਨੇ ਜਿੱਥੇ ਗੀਤਾਂ ਦੇ ਨਾਲ ਪੂਰੀ ਦੁਨੀਆ ‘ਚ ਪਛਾਣ ਬਣਾਈ ਹੈ, ਉੱਥੇ ਹੀ ਅਦਾਕਾਰੀ ਦੇ ਖੇਤਰ ‘ਚ ਕੰਮ ਕੀਤਾ ਹੈ।