
ਸੁਨੰਦਾ ਸ਼ਰਮਾ (Sunanda Sharma) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ। ਆਪਣੇ ਚੁਲਬੁਲੇ ਅੰਦਾਜ਼ ਦੇ ਲਈ ਮਸ਼ਹੂਰ ਗਾਇਕਾ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਗਾਇਕਾ ਦੀਆਂ ਕੁਝ ਤਸਵੀਰਾਂ (Pics Viral) ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ । ਜਿਸ ‘ਚ ਉਹ ਆਪਣੇ ਸਕੂਲ ‘ਚ ਪਹੁੰਚੀ ਹੋਈ ਹੈ ਜਿੱਥੇ ਉਹ ਬਚਪਨ ‘ਚ ਪੜ੍ਹਦੀ (Childhood School) ਸੀ। ਸੁਨੰਦਾ ਸ਼ਰਮਾ ਨੇ ਸਕੂਲ ‘ਚ ਵੀ ਬਹੁਤ ਜ਼ਿਆਦਾ ਮਸਤੀ ਕੀਤੀ । ਇਸ ਦੇ ਨਾਲ ਹੀ ਗਾਇਕਾ ਨੇ ਸਕੂਲ ਦੇ ਬੱਚਿਆਂ ਨੂੰ ਫਰੂਟੀਆਂ ਵੀ ਵੰਡੀਆਂ । ਸੁਨੰਦਾ ਸ਼ਰਮਾ ਆਪਣੇ ਨਾਲ ਆਪਣੇ ਕਤੂਰੇ ਨੂੰ ਵੀ ਲੈ ਕੇ ਗਈ ਸੀ । ਜਿਸ ਤੋਂ ਬਾਅਦ ਬੱਚੇ ਵੀ ਉਸ ਨੂੰ ਵੇਖ ਕੇ ਬਹੁਤ ਹੀ ਖੁਸ਼ ਨਜ਼ਰ ਆਏ ।
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਰਵਨੀਤ ਗਰੇਵਾਲ ਦੇ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਫੈਨਸ ਨੂੰ ਆ ਰਹੀ ਪਸੰਦ
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡੀਓ
ਗਾਇਕਾ ਸੁਨੰਦਾ ਸ਼ਰਮਾ ਦੇ ਇਹ ਵੀਡੀਓ ਸੋਸ਼ਲ ਮੀਡੀਾ ‘ਤੇ ਕਾਫੀ ਵਾਇਰਲ ਹੋ ਰਹੇ ਹਨ ਅਤੇ ਉਸ ਦਾ ਚੁਲਬੁਲਾ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ।
ਹੋਰ ਪੜ੍ਹੋ : ਸ਼੍ਰੀ ਬਰਾੜ ਦੀ ਸਾਬਕਾ ਪਤਨੀ ਨੇ ਲਾਈਵ ਹੋ ਕੇ ਇੱਕ ਸ਼ਖਸ ਨੂੰ ਕੱਢੀਆਂ ਗਾਲ੍ਹਾਂ
ਸੁਨੰਦਾ ਸ਼ਰਮਾ ਦਾ ਵਰਕ ਫ੍ਰੰਟ
ਸੁਨੰਦਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਗਾਇਕਾ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ਤੋਂ ਬਾਅਦ ਉਹ ਚਰਚਾ ‘ਚ ਆਏ ਅਤੇ ਰਾਤੋ ਰਾਤ ਇਸ ਵੀਡੀਓ ਨੇ ਉਨ੍ਹਾਂ ਨੂੰ ਪ੍ਰਸਿੱਧੀ ਦਿਵਾਈ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਸੈਂਡਲ, ਬੁਲੈਟ ਤਾਂ ਰੱਖਿਆ ਪਟਾਕੇ ਪਾਉਣ ਨੂੰ, ਮੇਰੀ ਮੰਮੀ ਨੂੰ ਪਸੰਦ ਨਈਓ ਤੂੰ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।
ਸੁਨੰਦਾ ਸ਼ਰਮਾ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰ ਚੁੱਕੀ ਹੈ ਅਤੇ ਇੱਕ ਫ਼ਿਲਮ ‘ਚ ਉਸ ਨੇ ਕੰਮ ਵੀ ਕੀਤਾ ਹੈ। ਜਲਦ ਹੀ ਉਹ ਫ਼ਿਲਮ ‘ਬੀਬੀ ਰਜਨੀ’ ‘ਚ ‘ਬੀਬੀ ਰਜਨੀ’ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ ।