ਸੁਨੰਦਾ ਸ਼ਰਮਾ ਪਿਤਾ ਨੂੰ ਯਾਦ ਕਰਕੇ ਹੋਈ ਭਾਵੁਕ, ਕਿਹਾ ‘ਪਿਤਾ ਹੁੰਦੇ ਤਾਂ ਗੱਲ ਹੋਰ ਹੋਣੀ ਸੀ, ਕਿਸਮਤ ਵਾਲੇ ਨੇ ਉਹ ਲੋਕ ਜਿਨ੍ਹਾਂ ਦੇ…’

ਸੁਨੰਦਾ ਸ਼ਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕਾ ਆਪਣੇ ਪਿਤਾ ਬਾਰੇ ਗੱਲਬਾਤ ਕਰਦੀ ਹੋਈ ਭਾਵੁਕ ਹੁੰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਸੁਣ ਸਕਦੇ ਹੋ ਕਿ ਸੁਨੰਦਾ ਸ਼ਰਮਾ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਮੇਰੇ ਅੰਦਰ ਭਾਵੇਂ ਜੋ ਮਰਜ਼ੀ ਚੱਲ ਰਿਹਾ ਹੁੰਦਾ ਸੀ, ਪਰ ਮੈਂ ਆਪਣੇ ਪਿਤਾ ਦੇ ਸਾਹਮਣੇ ਕਦੇ ਵੀ ਦੁਖੀ ਨਹੀਂ ਸੀ ਰਹਿੰਦੀ।

By  Shaminder June 12th 2024 05:39 PM

ਸੁਨੰਦਾ ਸ਼ਰਮਾ  (Sunanda Sharma) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕਾ ਆਪਣੇ ਪਿਤਾ ਬਾਰੇ ਗੱਲਬਾਤ ਕਰਦੀ ਹੋਈ ਭਾਵੁਕ ਹੁੰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਸੁਣ ਸਕਦੇ ਹੋ ਕਿ ਸੁਨੰਦਾ ਸ਼ਰਮਾ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਮੇਰੇ ਅੰਦਰ ਭਾਵੇਂ ਜੋ ਮਰਜ਼ੀ ਚੱਲ ਰਿਹਾ ਹੁੰਦਾ ਸੀ, ਪਰ ਮੈਂ ਆਪਣੇ ਪਿਤਾ ਦੇ ਸਾਹਮਣੇ ਕਦੇ ਵੀ ਦੁਖੀ ਨਹੀਂ ਸੀ ਰਹਿੰਦੀ।ਕਈ ਵਾਰ ਉਨ੍ਹਾਂ ਦੇ ਜਾਣ ਤੋਂ ਬਾਅਦ ਹਾਲਾਤ ਅਜਿਹੇ ਬਣੇ ਕਿ ਜੇ ਉਹ ਹੁੰਦੇ ਤਾਂ ਗੱਲ ਹੋਰ ਹੋਣੀ ਸੀ।ਸੁਨੰਦਾ ਸ਼ਰਮਾ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। 

 ਹੋਰ ਪੜ੍ਹੋ : ਕਰੋੜਾਂ ਦਰਸ਼ਕਾਂ ਦੇ ਦਿਲਾਂ ‘ਚ ਵੱਸਣ ਵਾਲੇ ਸ਼ਾਹਰੁਖ ਖ਼ਾਨ ਮਹਿਜ਼ ਛੇ ਲੋਕਾਂ ਨੂੰ ਕਰਦੇ ਹਨ ਫਾਲੋ, ਜਾਣੋ ਕੌਣ ਹਨ

ਸੁਨੰਦਾ ਸ਼ਰਮਾ ਦੇ ਪਿਤਾ ਦਾ ਕੁਝ ਸਮਾਂ ਪਹਿਲਾਂ ਹੋਇਆ ਸੀ ਦਿਹਾਂਤ 

ਸੁਨੰਦਾ ਸ਼ਰਮਾ ਦੇ ਪਿਤਾ ਜੀ ਦਾ ਕੁਝ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ । ਜਿਸ ਦੀ ਜਾਣਕਾਰੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਵੀ ਕੀਤੀ ਸੀ । ਪਰ ਸੁਨੰਦਾ ਸ਼ਰਮਾ ਨੇ ਅਜਿਹੇ ਹਾਲਾਤਾਂ ‘ਚ ਹਿੰਮਤ ਨਹੀਂ ਹਾਰੀ ਅਤੇ ਲਗਾਤਾਰ ਇੰਡਸਟਰੀ ‘ਚ ਸਰਗਰਮ ਰਹੇ । ਪਰ ਪਿਤਾ ਦਾ ਵਿਛੋੜਾ ਧੀ ਲਈ ਕੀ ਹੁੰਦਾ ਹੈ। ਇਸ ਦੀ ਪੀੜ੍ਹ ਉਹ ਧੀ ਹੀ ਸਮਝ ਸਕਦੀ ਹੈ ਜਿਸ ਨੇ ਪਿਤਾ ਤੋਂ ਦੂਰ ਹੋਣ ਦਾ ਦੁੱਖ ਝੱਲਿਆ ਹੈ । 

View this post on Instagram

A post shared by 𝑆𝑢𝑛𝑎𝑛𝑑𝑎 𝑆ℎ𝑎𝑟𝑚𝑎 ਸੁਨੰਦਾ ਸ਼ਰਮਾਂ 🔘 (@sunanda_royalfans)



ਸੁਨੰਦਾ ਸ਼ਰਮਾ ਦਾ ਵਰਕ ਫ੍ਰੰਟ 

ਸੁਨੰਦਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। 

 



Related Post