ਸੁਨੰਦਾ ਸ਼ਰਮਾ ਨੇ ਯੂਟਿਊਬ ਪੁੱਛੇ ਮਜ਼ੇਦਾਰ ਸਵਾਲ, ਕਿਹਾ ‘ਮੈਨੂੰ ਉੱਤਰ ਚਾਹੀਦੈ ਪੰਜਾਬੀ ਵਿੱਚ’

ਇੱਕ ਸਵਾਲ ‘ਚ ਉਹ ਕਹਿੰਦੀ ਹੈ ਕਿ ਗੋਭੀ ਤੋਂ ਮਨਚੂਰੀਅਨ ਬਨਾਉਣ ਦਾ ਤਰੀਕਾ ਦੱਸੋ ਪੰਜਾਬੀ ‘ਚ। ਇਸ ਤੋਂ ਬਾਅਦ ਉਨ੍ਹਾਂ ਨੇ ਪੁੱਛਿਆ ਮੇਰੀ ਸੱਸ ਨੇ ਮੇਰਾ ਬਹੁਤ ਲਹੂ ਪੀਤਾ ਹੈ, ਉਸ ਨੂੰ ਚੁੱਪ ਕਰਵਾਉਣ ਦੇ ਤਰੀਕੇ ਦੱਸੋ ਪੰਜਾਬੀ ਵਿੱਚ’।

By  Shaminder August 23rd 2024 04:57 PM

ਸੁਨੰਦਾ ਸ਼ਰਮਾ (Sunanda Sharma) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ।ਜਿਸ ‘ਚ ਉਹ ਮਜ਼ੇਦਾਰ ਸਵਾਲ ਕਰਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਇਹ ਸਵਾਲ ਉਹ ਯੂ-ਟਿਊਬ ਤੋਂ ਪੁੱਛ ਰਹੀ ਹੈ।

 ਹੋਰ ਪੜ੍ਹੋ : ਪ੍ਰਸਿੱਧ ਸੋਸ਼ਲ ਮੀਡੀਆ ਸਟਾਰ ਇੰਸ਼ਾ ਘਈ ਦੇ ਪਤੀ ਅੰਕਿਤ ਕਾਲੜਾ ਦਾ ਕਾਰਡਿਕ ਅਰੈਸਟ ਕਾਰਨ ਦਿਹਾਂਤ,ਇੰਸ਼ਾ ਘਈ ਨੇ ਸਾਂਝੀ ਕੀਤੀ ਦੁਖਦਾਇਕ ਖਬਰ

ਇੱਕ ਸਵਾਲ ‘ਚ ਉਹ ਕਹਿੰਦੀ ਹੈ ਕਿ ਗੋਭੀ ਤੋਂ ਮਨਚੂਰੀਅਨ ਬਨਾਉਣ ਦਾ ਤਰੀਕਾ ਦੱਸੋ ਪੰਜਾਬੀ ‘ਚ। ਇਸ ਤੋਂ ਬਾਅਦ ਉਨ੍ਹਾਂ ਨੇ ਪੁੱਛਿਆ ਮੇਰੀ ਸੱਸ ਨੇ ਮੇਰਾ ਬਹੁਤ ਲਹੂ ਪੀਤਾ ਹੈ, ਉਸ ਨੂੰ ਚੁੱਪ ਕਰਵਾਉਣ ਦੇ ਤਰੀਕੇ ਦੱਸੋ ਪੰਜਾਬੀ ਵਿੱਚ’। ਇਸ ਤੋਂ ਇਲਾਵਾ ਉਸ ਨੇ ਹੋਰ ਵੀ ਕਈ ਸਵਾਲ ਪੁੱਛੇ ਨੇ । ਸੁਨੰਦਾ ਸ਼ਰਮਾ ਦਾ ਇਹ ਫਨੀ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । 

ਸੁਨੰਦਾ ਸੋਸ਼ਲ ਮੀਡੀਆ ‘ਤੇ ਰਹਿੰਦੀ ਸਰਗਰਮ 

View this post on Instagram

A post shared by 𝑆𝑢𝑛𝑎𝑛𝑑𝑎 𝑆ℎ𝑎𝑟𝑚𝑎 ਸੁਨੰਦਾ ਸ਼ਰਮਾਂ (@sunanda_ss)

ਸੁਨੰਦਾ ਸ਼ਰਮਾ ਦਾ ਵਰਕ ਫ੍ਰੰਟ 

ਸੁਨੰਦਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।

View this post on Instagram

A post shared by 𝑆𝑢𝑛𝑎𝑛𝑑𝑎 𝑆ℎ𝑎𝑟𝑚𝑎 ਸੁਨੰਦਾ ਸ਼ਰਮਾਂ (@sunanda_ss)

ਗਾਉਣ ਦੇ ਨਾਲ-ਨਾਲ ਖਾਣਾ ਬਨਾਉਣ ਦੀ ਵੀ ਸ਼ੁਕੀਨ 

ਸੁਨੰਦਾ ਸ਼ਰਮਾ ਜਿੱਥੇ ਗਾਇਕੀ ਤੇ ਸ਼ਾਇਰੀ ਦਾ ਸ਼ੌਂਕ ਰੱਖਦੀ ਹੈ। ਉੱਥੇ ਹੀ ਉਸ ਨੂੰ ਖਾਣਾ ਬਨਾਉਣ ਦਾ ਵੀ ਬਹੁਤ ਸ਼ੌਂਕ ਹੈ। ਉਹ ਅਕਸਰ ਕਿਚਨ ‘ਚ ਹੱਥ ਅਜ਼ਮਾਉਂਦੀ ਹੋਈ ਨਜ਼ਰ ਆਉਂਦੀ ਹੈ। 


 





Related Post