ਹਾਦਸੇ ਤੋਂ ਬਾਅਦ ਪੰਜਾਬੀ ਗਾਇਕ ਸੁਲਤਾਨ ਸਿੰਘ ਨੇ ਦਿੱਤਾ ਸਿਹਤ ਬਾਰੇ ਅਪਡੇਟ, ਕਿਹਾ ‘ਤੁਹਾਡੀਆਂ ਦੁਆਵਾਂ ਸਦਕਾ ਹੋ ਰਿਹਾ ਹਾਂ ਰਿਕਵਰ’
ਗਾਇਕ ਨੇ ਲਿਖਿਆ ‘ਸਤਿ ਸ਼੍ਰੀ ਅਕਾਲ ਸਭ ਨੂੰ। ਤੁਹਾਡੀਆਂ ਸਭ ਦੀਆਂ ਦੁਆਵਾਂ ਦੇ ਨਾਲ ਹੌਲੀ ਹੌਲੀ ਰਿਕਵਰ ਹੋ ਰਿਹਾ ਹਾਂ । ਇੱਦਾਂ ਹੀ ਪਿਆਰ ਦਿੰਦੇ ਰਹਿਓ। ਦੁਆ ਕਰਿਓ ਸਭ ਸੈੱਟ ਹੋ ਜਾਵੇ ਲਵ ਯੂ ਆਲ’।
ਮਸ਼ਹੂਰ ਪੰਜਾਬੀ ਗਾਇਕ ਸੁਲਤਾਨ ਸਿੰਘ (Sultan Singh)ਜਿਸ ਦਾ ਬੀਤੇ ਦਿਨੀਂ ਐਕਸੀਡੈਂਟ ਹੋ ਗਿਆ ਸੀ ।ਹੁਣ ਉਸ ਨੇ ਆਪਣੀ ਸਿਹਤ ਬਾਰੇ ਅਪਡੇਟ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਸਤਿ ਸ਼੍ਰੀ ਅਕਾਲ ਸਭ ਨੂੰ। ਤੁਹਾਡੀਆਂ ਸਭ ਦੀਆਂ ਦੁਆਵਾਂ ਦੇ ਨਾਲ ਹੌਲੀ ਹੌਲੀ ਰਿਕਵਰ ਹੋ ਰਿਹਾ ਹਾਂ । ਇੱਦਾਂ ਹੀ ਪਿਆਰ ਦਿੰਦੇ ਰਹਿਓ। ਦੁਆ ਕਰਿਓ ਸਭ ਸੈੱਟ ਹੋ ਜਾਵੇ ਲਵ ਯੂ ਆਲ’। ਜਿਉਂ ਹੀ ਸੁਲਤਾਨ ਸਿੰਘ ਨੇ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਹਰ ਕੋਈ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਸਵਾਲ ਪੁੱਛਣ ਲੱਗ ਪਿਆ ।
ਹੋਰ ਪੜ੍ਹੋ : ਸਰਗੁਨ ਮਹਿਤਾ ਦਾ ਪਤੀ ਰਵੀ ਦੁਬੇ ਨਾਲ ਵੀਡੀਓ ਆਇਆ ਸਾਹਮਣੇ, ਕਿਹਾ ‘ਵਿਆਹ ਵੇਲੇ ਮੈਂ ਲੱਗ ਰਹੀ ਸੀ ਬਹੁਤ ਫਨੀ’
ਸੁਲਤਾਨ ਸਿੰਘ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਸੁਲਤਾਨ ਸਿੰਘ ਨੇ ਇਸ ਹਾਦਸੇ ਤੋਂ ਬਾਅਦ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸੁਲਤਾਨ ਸਿੰਘ ਬੈੱਡ ‘ਤੇ ਪਏ ਹਨ ਅਤੇ ਉਨ੍ਹਾਂ ਦੀ ਬਾਂਹ ‘ਤੇ ਪਲਸਤਰ ਲੱਗਿਆ ਹੋਇਆ ਹੈ।ਕੁਝ ਦਿਨ ਪਹਿਲਾਂ ਗਾਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਜਿਸ ਦੀ ਜਾਣਕਾਰੀ ਵੀ ਗਾਇਕ ਨੇ ਸਾਂਝੀ ਕੀਤੀ ਸੀ ।
ਇਹ ਹਾਦਸੇ 26 ਜੁਲਾਈ ਨੂੰ ਹੋਇਆ ਸੀ ਅਤੇ ਹਾਦਸੇ ਦੇ ਸਮੇਂ ਗਾਇਕ ਦਾ ਭਰਾ ਵੀ ਉਸ ਦੇ ਨਾਲ ਸੀ । ਉਸ ਦਾ ਬਚਾਅ ਹੋ ਗਿਆ ਸੀ, ਪਰ ਗਾਇਕ ਨੂੰ ਹਾਦਸੇ ਦੇ ਦੌਰਾਨ ਕਾਫੀ ਸੱਟਾਂ ਲੱਗੀਆਂ ਸਨ।