ਸੁਖਸ਼ਿੰਦਰ ਸ਼ਿੰਦਾ ਪਹੁੰਚੇ ਆਪਣੇ ਪਿੰਡ,ਖੇਤਾਂ ‘ਚ ਆਏ ਨਜ਼ਰ ਕਿਹਾ ‘ਆਪਣਾ ਪਿੰਡ ਤਾਂ ਆਪਣਾ ਹੀ ਹੁੰਦਾ’

ਸੁਖਸ਼ਿੰਦਰ ਸ਼ਿੰਦਾ ਵੀ ਇਨ੍ਹੀਂ ਦਿਨੀਂ ਆਪਣੇ ਪਿੰਡ ਆਏ ਹੋਏ ਹਨ । ਉਨ੍ਹਾਂ ਨੇ ਆਪਣੇ ਪਿੰਡ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਉਹ ਆਪਣੇ ਖੇਤਾਂ ‘ਚ ਨਜ਼ਰ ਆ ਰਹੇ ਹਨ ।

By  Shaminder May 8th 2023 05:24 PM

ਘਰ ਇੱਕ ਇੱਟਾਂ ਪੱਥਰਾਂ ਦਾ ਬਣਾਇਆ ਮਕਾਨ ਹੀ ਨਹੀਂ ਹੁੰਦਾ । ਇਸ ‘ਚ ਇਨਸਾਨ ਦੀਆਂ ਸੱਧਰਾਂ ਪਲਦੀਆਂ ਨੇ । ਬਚਪਨ ਅਤੇ ਜਵਾਨੀ ਜਿਸ ਘਰ ‘ਚ ਗੁਜ਼ਾਰੀ ਹੋਵੇ । ਉਹ ਕਦੇ ਭੁਲਾਇਆਂ ਵੀ ਨਹੀਂ ਭੁੱਲਦਾ । ਦੁਨੀਆ ਦੇ ਕਿਸੇ ਵੀ ਕੋਨੇ ‘ਚ ਇਨਸਾਨ ਕਿਉਂ ਨਾ ਚਲਿਆ ਜਾਵੇ । ਵਿਦੇਸ਼ ‘ਚ ਦੁਨੀਆ ਦੀ ਹਰ ਐਸ਼ੋ ਆਰਾਮ ਕਿਉਂ ਨਾ ਇਨਸਾਨ ਨੂੰ ਮਿਲ ਜਾਵੇ ।


View this post on Instagram

A post shared by Sukshinder Shinda (@sukshindershinda)


ਹੋਰ ਪੜ੍ਹੋ :  ਕਰਮਜੀਤ ਅਨਮੋਲ ਅਤੇ ਗੁਰਪ੍ਰੀਤ ਘੁੱਗੀ ਨੇ ਗਾਇਆ ‘ਜਿਸਮਾਂ ਤੋਂ ਪਾਰ ਦੀ ਗੱਲ ਏ’ ਗੀਤ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਪਰ ਜੋ ਸੁੱਖ ਅਤੇ ਸਕੂਨ ਉਸ ਨੂੰ ਆਪਣੇ ਜੱਦੀ ਘਰ ‘ਚ ਆ ਕੇ ਮਿਲਦਾ ਹੈ । ਉਹ ਦੁਨੀਆ ਦੇ ਕਿਸੇ ਵੀ ਕੋਨੇ ‘ਚ ਹਾਸਲ ਨਹੀਂ ਹੁੰਦਾ । ਸੁਖਸ਼ਿੰਦਰ ਸ਼ਿੰਦਾ ਵੀ ਇਨ੍ਹੀਂ ਦਿਨੀਂ ਆਪਣੇ ਪਿੰਡ ਆਏ ਹੋਏ ਹਨ ।


ਉਨ੍ਹਾਂ ਨੇ ਆਪਣੇ ਪਿੰਡ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਉਹ ਆਪਣੇ ਖੇਤਾਂ ‘ਚ ਨਜ਼ਰ ਆ ਰਹੇ ਹਨ । ਵੀਡੀਓ ‘ਚ ਉਹ ਆਪਣੇ ਚਾਚੇ ਦੇ ਨਾਲ ਨਜ਼ਰ ਆ ਰਹੇ ਹਨ । ਵੀਡੀਓ ‘ਚ ਗਾਇਕ ਕਹਿ ਰਹੇ ਹਨ ਕਿ ‘ਆਪਣੇ ਪਿੰਡ ਦਾ ਨਜ਼ਾਰਾ ਆਪਣੇ ਪਿੰਡ ਦਾ ਹੀ ਹੁੰਦਾ ਹੈ’। 

ਰੋਜ਼ੀ ਰੋਟੀ ਵਾਸਤੇ ਬਾਹਰ ਜਾਣਾ ਜ਼ਰੂਰੀ ਪਰ ਪਿਛੋਕੜ ਨਾ ਭੁੱਲੋ 

ਸੁਖਸ਼ਿੰਦਰ ਸ਼ਿੰਦਾ ਇਸ ਵੀਡੀਓ ‘ਚ ਸੁਖਸ਼ਿੰਦਰ ਸ਼ਿੰਦਾ ਕਹਿ ਰਹੇ ਹਨ ਕਿ ਵਿਦੇਸ਼ ਜਾਣਾ ਪੈਂਦਾ ਹੈ ਰੋਜ਼ੀ ਰੋਟੀ ਦੇ ਲਈ । ਪਰ ਕਦੇ ਵੀ ਆਪਣਾ ਪਿਛੋਕੜ ਕਿਸੇ ਵੀ ਇਨਸਾਨ ਨੂੰ ਨਹੀਂ ਭੁੱਲਣਾ ਚਾਹੀਦਾ । ਇਸ ਦੇ ਨਾਲ ਹੀ ਆਪਣੇ ਵੱਡੇ ਬਜ਼ੁਰਗਾਂ ਨੂੰ ਅਤੇ ਆਪਣੇ ਪਿਛੋਕੜ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ।  






Related Post