ਸੁੱਖ ਜੌਹਲ ਤੋਂ ਦੂਰ ਜਾ ਰਹੀ ਉਨ੍ਹਾਂ ਦੀ ਭੈਣ, ਜਾਣ ਤੋਂ ਪਹਿਲਾਂ ਭਰਾ ਦੇ ਗੁੱਟ 'ਤੇ ਰੱਖੜੀ ਬੰਨਣ ਲੱਗੀ ਹੋਈ ਭਾਵੁਕ
ਰੱਖੜੀ ਦਾ ਤਿਉਹਾਰ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੈ। ਇਸ ਤਿਉਹਾਰ 'ਤੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਪ੍ਰੇਮ ਰੂਪੀ ਧਾਗਾ ਬੰਨਦੀਆਂ ਨੇ ਅਤੇ ਉਸ ਦੀ ਲੰਮੀ ਉਮਰ ਅਤੇ ਖੁਸ਼ੀਆਂ ਦੇ ਲਈ ਦੁਆਵਾਂ ਦਿੰਦੀਆਂ ਹਨ ।ਰੱਖੜੀ 'ਚ ਕੁਝ ਦਿਨ ਹੀ ਬਚੇ ਹਨ ।ਅਜਿਹੇ 'ਚ ਜੋ ਭੈਣਾਂ ਇਸ ਤਿਉਹਾਰ 'ਤੇ ਆਪਣੇ ਭਰਾਵਾਂ ਕੋਲ ਨਹੀਂ ਹਨ ਉਹ ਜਾਂ ਤਾਂ ਡਾਕ ਰਾਹੀਂ ਆਪਣੇ ਪਿਆਰੇ ਭਰਾਵਾਂ ਦੇ ਲਈ ਰੱਖੜੀ ਭੇਜ ਰਹੀਆਂ ਹਨ ਜਾਂ ਫਿਰ ਜੋ ਉਨ੍ਹਾਂ ਤੋਂ ਰੱਖੜੀ ਤੋਂ ਪਹਿਲਾਂ ਦੂਰ ਵਿਦੇਸ਼ 'ਚ ਜਾ ਕਿਤੇ ਹੋਰ ਜਾ ਰਹੀਆਂ ਹਨ ਉਹ ਰੱਖੜੀ ਤੋਂ ਪਹਿਲਾਂ ਹੀ ਭਰਾਵਾਂ ਨੂੰ ਰੱਖੜੀ ਬੰਨ ਰਹੀਆਂ ਹਨ ।
ਰੱਖੜੀ (raksha bandhan 2023)ਦਾ ਤਿਉਹਾਰ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੈ। ਇਸ ਤਿਉਹਾਰ 'ਤੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਪ੍ਰੇਮ ਰੂਪੀ ਧਾਗਾ ਬੰਨਦੀਆਂ ਨੇ ਅਤੇ ਉਸ ਦੀ ਲੰਮੀ ਉਮਰ ਅਤੇ ਖੁਸ਼ੀਆਂ ਦੇ ਲਈ ਦੁਆਵਾਂ ਦਿੰਦੀਆਂ ਹਨ ।ਰੱਖੜੀ 'ਚ ਕੁਝ ਦਿਨ ਹੀ ਬਚੇ ਹਨ ।ਅਜਿਹੇ 'ਚ ਜੋ ਭੈਣਾਂ ਇਸ ਤਿਉਹਾਰ 'ਤੇ ਆਪਣੇ ਭਰਾਵਾਂ ਕੋਲ ਨਹੀਂ ਹਨ ਉਹ ਜਾਂ ਤਾਂ ਡਾਕ ਰਾਹੀਂ ਆਪਣੇ ਪਿਆਰੇ ਭਰਾਵਾਂ ਦੇ ਲਈ ਰੱਖੜੀ ਭੇਜ ਰਹੀਆਂ ਹਨ ਜਾਂ ਫਿਰ ਜੋ ਉਨ੍ਹਾਂ ਤੋਂ ਰੱਖੜੀ ਤੋਂ ਪਹਿਲਾਂ ਦੂਰ ਵਿਦੇਸ਼ 'ਚ ਜਾ ਕਿਤੇ ਹੋਰ ਜਾ ਰਹੀਆਂ ਹਨ ਉਹ ਰੱਖੜੀ ਤੋਂ ਪਹਿਲਾਂ ਹੀ ਭਰਾਵਾਂ ਨੂੰ ਰੱਖੜੀ ਬੰਨ ਰਹੀਆਂ ਹਨ ।
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਖਰੀਦੀ ਨਵੀਂ ਲੈਂਬਰਗਿਨੀ ਕਾਰ, ਪਰਿਵਾਰ ਸਣੇ ਗੁਰੂ ਘਰ ਜਾ ਕੇ ਕੀਤਾ ਸ਼ੁਕਰਾਨਾ
ਫਿੱਟਨੈਸ ਮਾਡਲ ਸੁੱਖ ਜੌਹਲ (Sukh Johall)ਦੀ ਭੈਣ ਵੀ ਆਪਣੇ ਭਰਾ ਨੂੰ ਮਿਲ ਕੇ ਭਾਵੁਕ ਹੋ ਗਈ । ਦਰਅਸਲ ਸੁੱਖ ਜੌਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਉਨ੍ਹਾਂ ਦੀ ਭੈਣ ਉਨ੍ਹਾਂ ਦੇ ਗੁੱਟ 'ਤੇ ਰੱਖੜੀ ਬੰਨਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਦੇ ਬੈਕਗਰਾਊਂਡ 'ਚ ਗੀਤ ਵੀ ਚੱਲ ਰਿਹਾ ਹੈ ।
ਜਿਸ ਦੇ ਬੋਲ ਨੇ ਵੀਰੇ ਆਪਾਂ ਫੇਰ ਮਿਲਾਂਗੇ । ਜਿਸ ਤੋਂ ਲੱਗਦਾ ਹੈ ਕਿ ਸੁੱਖ ਜੌਹਲ ਦੀ ਭੈਣ ਸ਼ਾਇਦ ਵਿਦੇਸ਼ ਜਾ ਰਹੀ ਹੈ । ਇਸੇ ਲਈ ਉਹ ਰੱਖੜੀ ਤੋਂ ਪਹਿਲਾਂ ਹੀ ਆਪਣੇ ਮਾਪਿਆਂ 'ਤੇ ਭਰਾ ਨੂੰ ਮਿਲਣ ਪਹੁੰਚੀ ਹੈ ਅਤੇ ਰੱਖੜੀ ਬੰਨ ਰਹੀ ਹੈ ।
ਸੁੱਖ ਜੌਹਲ ਹਨ ਫਿੱਟਨੈਸ ਮਾਡਲ
ਸੁੱਖ ਜੌਹਲ ਪ੍ਰਸਿੱਧ ਫਿੱਟਨੈੱਸ ਮਾਡਲ ਹਨ ਅਤੇ ਆਪਣੀ ਫਿੱਟਨੈਸ ਦੇ ਵੀਡੀਓਜ਼ ਅਕਸਰ ਸਾਂਝੇ ਕਰਦੇ ਰਹਿੰਦੇ ਹਨ । ਇਸ ਤੋਂ ਇਲਾਵਾ ਉਹ ਕਈ ਨੌਜਵਾਨਾਂ ਨੂੰ ਵੀ ਫਿੱਟਨੈੱਸ ਦੀ ਟ੍ਰੇਨਿੰਗ ਦਿੰਦੇ ਹਨ ।ਕੋਈ ਸਮਾਂ ਸੀ ਸੁੱਖ ਜੌਹਲ ਨਸ਼ਿਆਂ ਦੀ ਦਲਦਲ 'ਚ ਫਸੇ ਹੋਏ ਸਨ । ਪਰ ਹੁਣ ਉਹ ਨੌਜਵਾਨਾਂ ਦੇ ਲਈ ਪ੍ਰੇਰਣਾ ਸਰੋਤ ਬਣੇ ਹੋਏ ਹਨ ।