ਸੁਦੇਸ਼ ਲਹਿਰੀ ਦਾ ਅੱਜ ਹੈ ਜਨਮ ਦਿਨ, ਜਾਣੋ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਦੇਸ਼ ਕਿਵੇਂ ਲੰਮੇ ਸੰਘਰਸ਼ ਤੋਂ ਬਾਅਦ ਬਣੇ ਪ੍ਰਸਿੱਧ ਕਾਮੇਡੀਅਨ
ਸੁਦੇਸ਼ ਲਹਿਰੀ ਦਾ ਅੱਜ ਜਨਮ ਦਿਨ ਹੈ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ ।
ਸੁਦੇਸ਼ ਲਹਿਰੀ (Sudehs Lehri) ਦਾ ਅੱਜ ਜਨਮ ਦਿਨ (Birthday )ਹੈ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ । ਅੱਜ ਸੁਦੇਸ਼ ਲਹਿਰੀ ਦਾ ਨਾਮ ਕਾਮਯਾਬ ਕਾਮੇਡੀਅਨਾਂ ਦੀ ਸੂਚੀ ‘ਚ ਆਉਂਦਾ ਹੈ ।
ਹੋਰ ਪੜ੍ਹੋ : ਪੰਜਾਬੀ ਫਿਲਮ ‘ਜ਼ਿੰਦਗੀ ਜ਼ਿੰਦਾਬਾਦ’ ਦੀ ਸਟਾਰਕਾਸਟ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਹੋਈ ਨਤਮਸਤਕ
ਸੁਦੇਸ਼ ਲਹਿਰੀ ਦੀ ਨਿੱਜੀ ਜ਼ਿੰਦਗੀ
ਸੁਦੇਸ਼ ਲਹਿਰੀ ਦਾ ਜਨਮ 27 ਅਕਤੂਬਰ 1964 ‘ਚ ਹੋਇਆ ਸੀ ।ਗਰੀਬੀ ਅਤੇ ਤੰਗਹਾਲੀ ‘ਚ ਜੀਵਨ ਗੁਜ਼ਾਰਨ ਵਾਲੇ ਸੁਦੇਸ਼ ਲਹਿਰੀ ਲਈ ਕਾਮਯਾਬੀ ਦੀਆਂ ਪੌੜੀਆਂ ਚੜਨਾ ਏਨਾਂ ਆਸਾਨ ਨਹੀਂ ਸੀ । ਉਨ੍ਹਾਂ ਦਾ ਬਚਪਨ ਬਹੁਤ ਹੀ ਗਰੀਬੀ ‘ਚ ਬੀਤਿਆ ਸੀ । ਇੱਥੋਂ ਤੱਕ ਕਿ ਰੋਜ਼ਮਰਾ ਦੀਆਂ ਚੀਜ਼ਾਂ ਦੇ ਲਈ ਵੀ ਉਨ੍ਹਾਂ ਨੂੰ ਸੰਘਰਸ਼ ਕਰਨਾ ਪੈਂਦਾ ਸੀ । ਜ਼ਿੰਦਗੀ ਦੇ ਔਖੇ ਪੈਂਡਿਆਂ ‘ਚ ਵੀ ਉਨ੍ਹਾਂ ਦੇ ਕਦੇ ਵੀ ਹਾਰ ਨਹੀਂ ਮੰਨੀ ਅਤੇ ਅੱਗੇ ਵੱਧਦੇ ਗਏ । ਘਰ ਦੇ ਮਾੜੇ ਹਾਲਾਤਾਂ ਦੇ ਕਾਰਨ ਉਨ੍ਹਾਂ ਨੂੰ ਚਾਹ ਦੀ ਦੁਕਾਨ ‘ਤੇ ਵੀ ਕੰਮ ਕਰਨਾ ਪਿਆ ਸੀ ।
ਕਾਮੇਡੀ ਦੇ ਨਾਲ ਨਾਲ ਗਾਉਣ ਦਾ ਵੀ ਸ਼ੌਂਕ
ਸੁਦੇਸ਼ ਲਹਿਰੀ ਆਪਣੀ ਕਾਮੇਡੀ ਦੇ ਨਾਲ ਤਾਂ ਲੋਕਾਂ ਨੂੰ ਹਸਾਉਂਦੇ ਹੀ ਸਨ । ਬਚਪਨ ‘ਚ ਉਹ ਅੰਮ੍ਰਿਤਸਰ ‘ਚ ਹੋਣ ਵਾਲੀ ਰਾਮ ਲੀਲਾ ਅਤੇ ਵਿਆਹ ਸ਼ਾਦੀਆਂ ‘ਚ ਗਾਉਂਦੇ ਵੀ ਹੁੰਦੇ ਸਨ । ਉਹ ਕਈ ਗਾਇਕਾਂ ਦੀ ਮਿਮਿਕਰੀ ਕਰਨ ‘ਚ ਵੀ ਮਾਹਿਰ ਹਨ ਅਤੇ ਅਕਸਰ ਵੱਖ ਵੱਖ ਗਾਇਕਾਂ ਦੇ ਅੰਦਾਜ਼ ਨੂੰ ਕਾਪੀ ਕਰਦੇ ਨਜ਼ਰ ਆਉਂਦੇ ਹਨ ।
ਇਨ੍ਹਾਂ ਸ਼ੋਅਜ਼ ਦੇ ਨਾਲ ਮਿਲੀ ਪਛਾਣ
ਸੁਦੇਸ਼ ਲਹਿਰੀ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਕਈ ਨਿੱਜੀ ਟੀਵੀ ਚੈਨਲ ‘ਚ ਕੰਮ ਕੀਤਾ । ਇਸੇ ਤਰ੍ਹਾਂ ਦਾ ਇੱਕ ਸ਼ੋਅ ਪ੍ਰਸਾਰਿਤ ਹੁੰਦਾ ਸੀ । ਜਿਸ ‘ਚ ਸੁਦੇਸ਼ ਦਾ ਬਿੱਲੋ ਨਾਂਅ ਦੀ ਕੁੜੀ ਦਾ ਕਿਰਦਾਰ ਕਾਫੀ ਮਸ਼ਹੂਰ ਹੋਇਆ ਸੀ । ਇਸ ਤੋਂ ਇਲਾਵਾ ‘ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਨੇ ਵੀ ਉਨ੍ਹਾਂ ਨੂੰ ਪਛਾਣ ਦਿੱਤੀ ਅਤੇ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ ।