ਸੋਨੀ ਪਾਬਲਾ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ ਕਈ ਹਿੱਟ ਗੀਤ, ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਹੋ ਗਿਆ ਸੀ ਦਿਹਾਂਤ

ਸੋਨੀ ਪਾਬਲਾ ਦਾ ਜਨਮ ਪੰਜਾਬ ਦੇ ਹੁਸ਼ਿਆਰਪੁਰ ਸਥਿਤ ਬਿਲਾਸਪੁਰ ਪਿੰਡ ‘ਚ ਹੋਇਆ ਸੀ।ਉਸ ਨੇ ਰਜਿੰਦਰ ਸਿੰਘ ਰਾਜ ਤੋਂ ਸੰਗੀਤਕ ਸਿੱਖਿਆ ਹਾਸਲ ਕੀਤੀ ਸੀ ਅਤੇ ਇਸ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਦਮ ਰੱਖਿਆ ।

By  Shaminder May 7th 2024 11:21 AM

 ਪੰਜਾਬੀ ਇੰਡਸਟਰੀ ਦਾ ਇੱਕ ਅਜਿਹਾ ਗਾਇਕ ਜਿਸ ਨੇ ਬਹੁਤ ਹੀ ਛੋਟੀ ਉਮਰ ‘ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ । ਅੱਜ ਅਸੀਂ ਤੁਹਾਨੂੰ ਸੋਨੀ ਪਾਬਲਾ ਦੇ ਬਾਰੇ ਦੱਸਾਂਗੇ । ਸੋਨੀ ਪਾਬਲਾ (Soni Pabla) ਦਾ ਜਨਮ ਪੰਜਾਬ ਦੇ ਹੁਸ਼ਿਆਰਪੁਰ ਸਥਿਤ ਬਿਲਾਸਪੁਰ ਪਿੰਡ ‘ਚ ਹੋਇਆ ਸੀ।ਉਸ ਨੇ ਰਜਿੰਦਰ ਸਿੰਘ ਰਾਜ ਤੋਂ ਸੰਗੀਤਕ ਸਿੱਖਿਆ ਹਾਸਲ ਕੀਤੀ ਸੀ ਅਤੇ ਇਸ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਦਮ ਰੱਖਿਆ ।

ਹੋਰ ਪੜ੍ਹੋ : ਰੈਪਰ ਬਾਦਸ਼ਾਹ ਨੂੰ ਜਦੋਂ ਵਿਆਹ ‘ਚ ਖਾਣਾ ਖਾਂਦੇ ਹੋਏ ਕੈਮਰਾਮੈਨ ਨੇ ਕੀਤਾ ਕੈਪਚਰ, ਬਾਦਸ਼ਾਹ ਨੇ ਵੀਡੀਓ ਕੀਤਾ ਸਾਂਝਾ

ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ । ਜਿਸ ‘ਚ ‘ਸੋਹਣਿਓ ਨਰਾਜ਼ਗੀ ਤੇ ਨਹੀਂ, ਗੱਲ ਦਿਲ ਦੀ ਜੇ ਇੱਕ ਕਹਿ ਦਿਆਂ’, ‘ਪੰਜੇਬਾਂ’, ‘ਸੁਰਮਾ ਬਣਾਂਗਾ’, ‘ਮੈਨੂੰ ਦੇ ਗਿਆ ਨਿਸ਼ਾਨੀ’ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ ।ਸੋਨੀ ਪਾਬਲਾ ਨੇ ੨੦੦੨ ‘ਚ ਪਹਿਲੀ ਐਲਬਮ ‘ਹੀਰੇ ਹੀਰੇ’ ਰਿਲੀਜ਼ ਕੀਤੀ ਸੀ।੨੦੦੪ ‘ਚ ਸੋਨੀ ਪਾਬਲਾ ਨੇ ਵਿਲੋਸਟੀ ‘ਚ ਆਪਣੀ ਦੂਜੀ ਐਲਬਮ ਰਿਲੀਜ਼ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ।‘ਗੱਲ ਦਿਲ ਦੀਜੇ ਕਹਿ ਦਿਆਂ’ ‘ਚ ਉਨ੍ਹਾਂ ਨੇ ਸੁਖਸ਼ਿੰਦਰ ਸ਼ਿੰਦਾ ਦੇ ਨਾਲ ਮਿਲ ਕੇ ਕੰਮ ਕੀਤਾ ਸੀ ।  



ਸੋਨੀ ਪਾਬਲਾ ਦਾ ਵਿਆਹ 

ਸੋਨੀ ਪਾਬਲਾ ਦਾ ਵਿਆਹ ਹੋਇਆ । ਪਰਿਵਾਰ ਪੱਬਾਂ ਭਾਰ ਸੀ ਕਿਉਂਕਿ ਨਵੀਂ ਨੂੰਹ ਆਈ ਸੀ ।ਪਰ ਇਹ ਖੁਸ਼ੀਆਂ ਕੁਝ ਕੁ ਦਿਨਾਂ ਦੀਆਂ ਮਹਿਮਾਨ ਹਨ । ਇਹ ਕਿਸੇ ਨੇ ਵੀ ਨਹੀਂ ਸੀ ਸੋਚਿਆ । ਸੋਨੀ ਪਾਬਲਾ ਕੈਨੇਡਾ ‘ਚ ਪਰਫਾਰਮ ਕਰਨ ਗਏ ਸਨ ਅਤੇ ਇਸੇ ਲਾਈਵ ਸ਼ੋਅ ਦੇ ਦੌਰਾਨ ਅਚਾਨਕ ਉਨ੍ਹਾਂ ਨੂੰ ਕੁਝ ਘਬਰਾਹਟ ਮਹਿਸੂਸ ਹੋਈ ।


ਉਨ੍ਹਾਂ ਨੂੰ ਪ੍ਰਬੰਧਕਾਂ ਨੇ ਫਟਾਫਟ ਕੁਰਸੀ ‘ਤੇ ਬਿਠਾਇਆ ਅਤੇ ਪਾਣੀ ਪਿਲਾਇਆ । ਪਰ ਉਹ ਬੇਸੁਧ ਹੋ ਗਏ ਸਨ । ਗਾਇਕ ਨੂੰ ਹਸਪਤਾਲ ਲਿਜਾਇਆ ਗਿਆ । ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ।ਇਸ ਤਰ੍ਹਾਂ ਚੜ੍ਹਦੀ ਉਮਰ ‘ਚ ਇਹ ਮਹਾਨ ਫਨਕਾਰ ਹਮੇਸ਼ਾ ਦੇ ਲਈ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਸੀ ਅਤੇ ਆਪਣੇ ਪਿੱਛੇ ਸਜ-ਵਿਆਹੀ ਬਜ਼ੁਰਗ ਮਾਪਿਆਂ ਨੂੰ ਰੋਂਦਾ ਕੁਰਲਾਉਂਦਾ ਛੱਡ ਗਿਆ ਸੀ।  



 


Related Post