ਕੰਗਨਾ ਰਣੌਤ ਤੇ ਕੁਲਵਿੰਦਰ ਕੌਰ ਦੇ ਥੱਪੜ ਵਿਵਾਦ ‘ਤੇ ਗੀਤ ਰਿਲੀਜ਼, ‘ਲੋਕਾਂ ਨੂੰ ਤਾਂ ਪੈਂਦੇ ਹੁੰਦੇ ਹਾਰ ਮਿੱਤਰੋ, ਅੱਜ ਜਿੱਤ ਕੇ ਵੱਜਿਆ ਲਫੇੜਾ ਮਿੱਤਰੋ’
ਹੁਣ ਕੰਗਨਾ ਰਣੌਤ ‘ਤੇ ਇੱਕ ਗੀਤ ਵੀ ਰਿਲੀਜ਼ ਕੀਤਾ ਗਿਆ ਹੈ। ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ । ਜਿਸ ਦੇ ਬੋਲ ਗਾਇਕ ਨੇ ਬਾਕਮਾਲ ਗਾਏ ਹਨ ।ਜਿਸ ‘ਚ ਗਾਇਕ ਨੇ ਗਾਇਆ ‘ਲੋਕਾਂ ਨੂੰ ਤਾਂ ਪੈਂਦੇ ਹੁੰਦੇ ਹਾਰ ਮਿੱਤਰੋ, ਅੱਜ ਜਿੱਤ ਕੇ ਵੱਜਿਆ ਲਫੇੜਾ ਮਿੱਤਰੋ’।
ਕੰਗਨਾ ਰਣੌਤ (Kangana Ranaut) ਨੂੰ ਬੀਤੇ ਦਿਨ ਕੁਲਵਿੰਦਰ ਕੌਰ ਨੇ ਚਪੇੜ ਮਾਰੀ ਸੀ ।ਜਿਸ ਤੋਂ ਬਾਅਦ ਇਸ ਮਾਮਲੇ ‘ਚ ਲਗਾਤਾਰ ਲੋਕਾਂ ਦੇ ਪ੍ਰਤੀਕਰਮ ਆ ਰਹੇ ਹਨ । ਕੰਗਨਾ ਰਣੌਤ ਨੇ ਵੀ ਬੀਤੇ ਦਿਨ ਇੱਕ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਸੀ ਕਿ ਉਹ ਬਿਲਕੁਲ ਠੀਕ ਹੈ। ਇਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੀ ਗਾਇਕਾ ਰੁਪਿੰਦਰ ਹਾਂਡਾ ਨੇ ਵੀ ਕੁਲਵਿੰਦਰ ਕੌਰ ਦਾ ਇਹ ਵੀਡੀਓ ਸਾਂਝਾ ਕੀਤਾ ਸੀ । ਇਸ ਤੋਂ ਇਲਾਵਾ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੁਲਵਿੰਦਰ ਕੌਰ ਦੀ ਹਿਮਾਇਤ ਕੀਤੀ ।
ਹੋਰ ਪੜ੍ਹੋ : ਐਮੀ ਵਿਰਕ ਨੇ ਕੀਤੀ ਦਿਲਜੀਤ ਦੋਸਾਂਝ ਦੀ ਤਾਰੀਫ, ਕਿਹਾ ‘ਦਿਲਜੀਤ ਭਾਜੀ ਗ੍ਰੈਮੀ ਅਤੇ ਆਸਕਰ ਵੀ ਲਿਆਉਣਗੇ’
ਹੁਣ ਕੰਗਨਾ ਰਣੌਤ ‘ਤੇ ਇੱਕ ਗੀਤ ਵੀ ਰਿਲੀਜ਼ ਕੀਤਾ ਗਿਆ ਹੈ। ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ । ਜਿਸ ਦੇ ਬੋਲ ਗਾਇਕ ਨੇ ਬਾਕਮਾਲ ਗਾਏ ਹਨ ।ਜਿਸ ‘ਚ ਗਾਇਕ ਨੇ ਗਾਇਆ ‘ਲੋਕਾਂ ਨੂੰ ਤਾਂ ਪੈਂਦੇ ਹੁੰਦੇ ਹਾਰ ਮਿੱਤਰੋ, ਅੱਜ ਜਿੱਤ ਕੇ ਵੱਜਿਆ ਲਫੇੜਾ ਮਿੱਤਰੋ’।ਇਹ ਗੀਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਲੋਕ ਵੀ ਇਸ ‘ਤੇ ਖੂਬ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਬੀਤੇ ਦਿਨ ਚੰਡੀਗੜ੍ਹ ਏਅਰਪੋਰਟ ‘ਤੇ ਭਾਜਪਾ ਦੀ ਨਵੀਂ ਚੁਣੀ ਗਈ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਨੂੰ ਸੀਆਈਐੱਸਐੱਫ ਦੀ ਇੱਕ ਮਹਿਲਾ ਜਵਾਨ ਦੇ ਵੱਲੋਂ ਥੱਪੜ ਮਾਰਿਆ ਗਿਆ ਸੀ। ਇਸ ਮਹਿਲਾ ਜਵਾਨ ਦੀ ਪਛਾਣ ਕੁਲਵਿੰਦਰ ਕੌਰ ਦੇ ਤੌਰ ‘ਤੇ ਹੋਈ ਹੈ। ਉਸ ਦਾ ਕਹਿਣਾ ਸੀ ਕਿ ਜਿਸ ਵੇਲੇ ਅਦਾਕਾਰਾ ਨੇ ਬਿਆਨ ਦਿੱਤਾ ਸੀ ਉਸ ਵੇਲੇ ਧਰਨੇ ‘ਤੇ ਮੇਰੀ ਮਾਂ ਬੈਠੀ ਸੀ’ ।