ਫਿਲਮ 'ਜੱਟ ਐਂਡ ਜੂਲੀਅਟ 3' ਤੋਂ ਗੀਤ 'ਲਹਿੰਗਾ' ਹੋਇਆ ਰਿਲੀਜ਼, ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਨੇ ਜਿੱਤਿਆ ਦਰਸ਼ਕਾਂ ਦਾ ਦਿਲ

ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਮੁੜ ਇੱਕ ਵਾਰ ਫਿਰ ਤੋਂ ਆਪਣੇ ਫੈਨਜ਼ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਦੋਵੇਂ ਕਲਾਕਾਰ ਜਲਦ ਹੀ ਆਪਣੀ ਨਵੀਂ ਫਿਲਮ 'ਜੱਟ ਐਂਡ ਜੂਲੀਅਟ 3' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਹਾਲ ਹੀ 'ਚ ਇਸ ਫਿਲਮ ਦਾ ਇੱਕ ਹੋਰ ਗੀਤ 'ਲਹਿੰਗਾ' ਰਿਲੀਜ਼ ਹੋ ਚੁੱਕਾ ਹੈ।

By  Pushp Raj June 20th 2024 02:29 PM -- Updated: June 20th 2024 02:30 PM

Song Lehnga From Film Jatt and Juliet 3: ਪੰਜਾਬੀ ਫਿਲਮ ਇੰਡਸਟਰੀ ਦੇ ਦੋ ਮਸ਼ਹੂਰ ਸੈਲਬਸ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਮੁੜ ਇੱਕ ਵਾਰ ਫਿਰ ਤੋਂ ਆਪਣੇ ਫੈਨਜ਼ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਦੋਵੇਂ ਕਲਾਕਾਰ ਜਲਦ ਹੀ ਆਪਣੀ ਨਵੀਂ ਫਿਲਮ 'ਜੱਟ ਐਂਡ ਜੂਲੀਅਟ 3' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਹਾਲ ਹੀ 'ਚ ਇਸ ਫਿਲਮ ਦਾ ਇੱਕ ਹੋਰ ਗੀਤ 'ਲਹਿੰਗਾ' ਰਿਲੀਜ਼ ਹੋ ਚੁੱਕਾ ਹੈ। 

ਦੱਸ ਦਈਏ ਕਿ ਪਾਲੀਵੁੱਡ ਦੀ ਕੁਈਨ ਨੀਰੂ ਬਾਜਵਾ ਤੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਆਪਣੀ ਫਿਲਮ 'ਜੱਟ ਐਂਡ ਜੂਲੀਅਟ 3' ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਹਾਲ ਹੀ 'ਚ ਦੋਵੇਂ ਕਲਾਕਾਰ ਆਪਣੀ ਇਸ ਫਿਲਮ ਦੀ ਪ੍ਰਮੋਸ਼ਨ ਵਿੱਚ ਰੁਝੇ ਹੋਏ ਹਨ।  

View this post on Instagram

A post shared by DILJIT DOSANJH (@diljitdosanjh)


ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨੇ ਹਾਲ ਹੀ 'ਚ ਆਪੋ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਇੱਕ ਨਵੀਂ ਵੀਡੀਓ ਸ਼ੇਅਰ ਕਰਕੇ ਫਿਲਮ ਦੇ ਤੀਜ਼ੇ ਗੀਤ ਦੇ ਰਿਲੀਜ਼ ਹੋਣ ਬਾਰੇ ਜਾਣਕਾਰੀ ਦਿੱਤੀ ਹੈ। 

ਫਿਲਮ ਦੇ ਇਸ ਗੀਤ ਬਾਰੇ ਗੱਲ ਕਰੀਏ ਤਾਂ ਇਸ ਗੀਤ ਦਾ ਟਾਈਟਲ 'ਲਹਿੰਗਾ' ਹੈ। ਇਸ ਗੀਤ ਨੂੰ ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਖ਼ੁਦ ਦਿਲਜੀਤ ਦੋਸਾਂਝ ਨੇ ਗਾਇਆ ਹੈ। ਇਸ ਗੀਤ ਦੇ ਬੋਲ ਤੇ ਇਸ ਦੀ ਕੰਪੋਜ਼ੀਸ਼ਨ ਜਾਨੀ ਵੱਲੋ ਕੀਤੀ ਗਈ ਹੈ।  ਇਸ ਗੀਤ ਦੇ ਮਿਊਜ਼ਿਕ ਡਾਇਰੈਕਟਰ ਬੰਨੀ ਹਨ। ਇਸ ਗੀਤ ਨੂੰ WHITE HILL STUDIOS ਤੇ  SPEED RECORDS ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। 

ਇਸ ਗੀਤ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਗੀਤ ਨੂੰ ਰਿਲੀਜ਼ ਹੋਏ ਮਹਿਜ਼ ਕੁਝ ਹੀ ਘੰਟੇ ਹੋਏ ਹਨ ਤੇ ਇਹ ਗੀਤ ਟ੍ਰੈਡਿੰਗ ਵਿੱਚ ਛਾਇਆ ਹੋਇਆ ਹੈ। ਇਸ ਗੀਤ ਨੂੰ ਹੁਣ ਤੱਕ 1 ਲੱਖ ਤੋਂ ਵੱਧ ਵਾਰ ਵੇਖਿਆ ਜਾ ਚੁੱਕਾ ਹੈ। 


ਹੋਰ ਪੜ੍ਹੋ : ਜੋਤੀ ਨੂਰਾਂ ਨੇ ਆਪਣੇ ਲਾਈਵ ਸ਼ੋਅ ਦੌਰਾਨ ਪੈਸਿਆਂ ਨਾਲ ਭਰ ਦਿੱਤੀ ਨਿੱਕੇ ਬੱਚੇ ਦੀ ਝੋਲੀ, ਵੀਡੀਓ ਵੇਖ ਕੇ ਖੁਸ਼ ਹੋਏ ਫੈਨਜ਼

ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, 'ਕਮਾਲ ਦੀ ਜੋੜੀ ਹੈ ਤੇ ਕਮਾਲ ਦਾ ਟੈਲੇਂਟ ਹੈ।' ' ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਦੋਹਾਂ ਦੀ ਜੋੜੀ ਲੋਕਾਂ ਦਾ ਦਿਲ ਜਿੱਤ ਰਹੀ ਹੈ ਤੇ ਸਭ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ ਹੈ।'

 


Related Post