ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਤੋਂ ਗੀਤ 'ਹਾਏ ਓ ਦਿਲਾ' ਹੋਇਆ ਰਿਲੀਜ਼, ਵੀਡੀਓ ਵੇਖ ਦਰਸ਼ਕ ਹੋਏ ਭਾਵੁਕ
ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਨਵੀਂ ਫਿਲਮ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਹਾਲ ਹੀ 'ਚ ਇਸ ਫਿਲਮ ਦਾ ਨਵਾਂ ਗੀਤ ਹਾਏ ਓ ਦਿਲਾ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕਰ ਰਹੇ ਹਨ।
Film Ardaas Sarbat De Bhale Di Song Haye O Dila : ਮਸ਼ਹੂਰ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਨਵੀਂ ਫਿਲਮ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਹਾਲ ਹੀ 'ਚ ਇਸ ਫਿਲਮ ਦਾ ਨਵਾਂ ਗੀਤ ਹਾਏ ਓ ਦਿਲਾ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਗਿੱਪੀ ਗਰੇਵਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸ਼ੇਅਰ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦਾ ਨਵਾਂ ਗੀਤ 'ਹਾਏ ਓ ਦਿਲਾ' ਰਿਲੀਜ਼ ਹੋ ਗਿਆ ਹੈ। ਇਸ ਦੇ ਨਾਲ ਹੀ ਜਲਦ ਹੀ ਇਹ ਫਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਵੀ ਤਿਆਰ ਹੈ।
ਇਸ ਬਾਰੇ ਗੱਲ ਕਰੀਏ ਤਾਂ ਇਸ ਗੀਤ ਨੂੰ ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ 'ਤੇ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਜੌਰਡਨ ਸੰਧੂ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗੀਤ ਦਾ ਸੰਗੀਤ ਗਿੱਪੀ ਗਰੇਵਾਲ ਨੇ ਦਿੱਤਾ ਹੈ ਤੇ ਇਸ ਗੀਤ ਦੇ ਬੋਲ ਹੈਪੀ ਰਾਏ ਕੋਟੀ ਨੇ ਹੀ ਲਿਖੇ ਹਨ ਤੇ ਇਸ ਨੂੰ ਕੰਪੋਜ਼ ਵੀ ਹੈਪੀ ਰਾਏ ਕੋਟੀ ਨੇ ਕੀਤਾ ਹੈ।
ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਬਾਰੇ ਗੱਲ ਕਰੀਏ ਤਾਂ ਇਹ ਇੱਕ ਧਾਰਮਿਕ ਫਿਲਮ ਹੈ ਜਿਸ ਵਿੱਚ ਪੂਰੀ ਦੁਨੀਆ ਲਈ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਹੈ। ਇਸ ਫਿਲਮ ਵਿੱਚ ਨਿਰਮਲ ਰਿਸ਼ੀ, ਗਿੱਪੀ ਗਰੇਵਾਲ, ਜੈਸਮੀਨ ਭਸੀਨ, ਗੁਰਪ੍ਰੀਤ ਘੁੱਗੀ ਸਣੇ ਪੰਜਾਬੀ ਸਿਨੇਮਾ ਦੇ ਕਈ ਹੋਰ ਦਿੱਗਜ਼ ਕਲਾਕਾਰ ਨਜ਼ਰ ਆਉਣਗੇ। ਇਸ ਫਿਲਮ ਨੂੰ ਹੰਬਲ ਮੋਸ਼ਨ ਪਿਕਚਰਸ, ਪੈਰੋਨੋਮਾ ਮਿਊਜ਼ਿਕ ਤੇ ਜਿਓ ਸਟੂਡੀਓ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ : ਨੀਰੂ ਬਾਜਵਾ ਸਟਾਰਰ ਫਿਲਮ 'ਸ਼ੁਕਰਾਨਾ' ਦੀ ਰਿਲੀਜ਼ ਡੇਟ ਆਈ ਸਾਹਮਣੇ, ਅਦਾਕਾਰਾ ਨੇ ਪੋਸਟ ਸਾਂਝੀ ਕਰ ਫੈਨਜ਼ ਨੂੰ ਦਿੱਤੀ ਅਪਡੇਟ
ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਦੀ ਇਹ ਨਵੀਂ ਫਿਲਮ ਇੱਕ ਧਾਰਮਿਕ ਫਿਲਮ ਹੈ। ਜੋ ਕਿ ਇੱਕ ਪਰਿਵਾਰ ਦੀ ਕਹਾਣੀ ਨੂੰ ਦਰਸਾਉਂਦੀ ਹੈ ਜੋ ਕਿ ਹਰ ਹਾਲ ਵਿੱਚ ਰੱਬ ਉੱਤੇ ਪੂਰਾ ਭਰੋਸਾ ਰੱਖਦਾ ਹੈ। ਇਹ ਫਿਲਮ 13 ਸਤੰਬਰ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।