ਸਿੱਧੂ ਮੂਸੇਵਾਲਾ ਤੇ ਸਟੈਫਲਨ ਡੌਨ ਦੇ ਗੀਤ 'Dilemma' ਦੀ ਵੀਡੀਓ ਹੋਈ ਰਿਲੀਜ਼, ਬਾਪੂ ਬਲਕੌਰ ਸਣੇ ਨਜ਼ਰ ਆਇਆ ਪਿੰਡ ਮੂਸਾ ਦਾ ਅਨੋਖਾ ਨਜ਼ਾਰਾ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਵੀ ਫੈਨਜ਼ ਉਨ੍ਹਾਂ ਦੇ ਗੀਤਾਂ ਦੇ ਦੀਵਾਨੇ ਹਨ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਬ੍ਰਿਟਿਸ਼ ਰੈਪਰ ਸੈਟਫਲੈਨ ਡੌਨ ਦੇ ਗੀਤ 'Dilemma' ਦੀ ਵੀਡੀਓ ਰਿਲੀਜ਼ ਹੋ ਗਈ ਹੈ, ਜਿਸ ਨੂੰ ਵੇਖ ਕੇ ਗਾਇਕ ਦੇ ਫੈਨਜ਼ ਭਾਵੁਕ ਹੋ ਰਹੇ ਹਨ।
Sidhu Moosewala and Stefflon Don Song Dilemma video : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਵੀ ਫੈਨਜ਼ ਉਨ੍ਹਾਂ ਦੇ ਗੀਤਾਂ ਦੇ ਦੀਵਾਨੇ ਹਨ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਬ੍ਰਿਟਿਸ਼ ਰੈਪਰ ਸੈਟਫਲੈਨ ਡੌਨ ਦੇ ਗੀਤ 'Dilemma' ਦੀ ਵੀਡੀਓ ਰਿਲੀਜ਼ ਹੋ ਗਈ ਹੈ, ਜਿਸ ਨੂੰ ਵੇਖ ਕੇ ਗਾਇਕ ਦੇ ਫੈਨਜ਼ ਭਾਵੁਕ ਹੋ ਰਹੇ ਹਨ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਫੈਨਜ਼ ਨੂੰ ਇਸ ਗੀਤ ਦੀ ਵੀਡੀਓ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਇਹ ਗੀਤ ਰਿਲੀਜ਼ ਹੋਣ ਮਗਰੋਂ ਫੈਨਜ਼ ਕਾਫੀ ਖੁਸ਼ ਹਨ। ਹਾਲ ਹੀ ਵਿੱਚ ਮਸ਼ਹੂਰ ਬ੍ਰਿਟਿਸ਼ ਰੈਪਰ ਸਟੈਫਲਨ ਡੌਨ ਨੇ ਸਿੱਧੂ ਮੂਸੇਵਾਲਾ ਨਾਲ ਕੋਲੈਬ ਕੀਤੇ ਆਪਣੇ ਨਵੇਂ ਗੀਤ DILEMMA ਰਿਲੀਜ਼ ਹੋ ਗਿਆ ਹੈ। ਗਾਇਕਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਗੀਤ DILEMMA ਗੀਤ ਦੀ ਵੀਡੀਓ ਰਿਲੀਜ਼ ਹੋਣ ਦੀ ਜਾਣਕਾਰੀ ਦਿੱਤੀ ਹੈ।
ਗਾਇਕਾ ਨੇ ਆਪਣੀ ਅਧਿਕਾਰਿਤ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ, 'YOU DON’T WANT THIS “DI DI DILEMMA” Video Is out now' ਇਸ ਗੀਤ ਦੀ ਵੀਡੀਓ ਫੈਨਜ਼ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਇਸ ਗੀਤ ਰਾਹੀਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਸਟੈਫਲਨ ਡੌਨ ਵੱਲੋਂ ਗੋਦ ਲਏ ਗਏ ਨਿੱਕੇ ਬੱਚੇ ਗੁਰਜੋਤ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ ਹੈ।
ਇਸ ਗੀਤ ਬਾਰੇ ਗੱਲ ਕਰੀਏ ਤਾਂ ਗੀਤ ਦਾ ਟਾਈਟਲ DILEMMA ਹੈ। ਇਸ ਗੀਤ ਨੂੰ ਸਟੈਫਲਨ ਡੌਨ ਤੇ ਸਿੱਧੂ ਮੂਸੇਵਾਲਾ ਨੇ ਗਾਇਆ ਹੈ। ਇਸ ਗੀਤ ਦੀ ਆਡੀਓ ਪਹਿਲਾਂ ਹੀ ਰਿਲੀਜ਼ ਹੋ ਚੁੱਕੀ ਹੈ। ਇਸ ਗੀਤ ਦੀ ਵੀਡੀਓ ਵਿੱਚ ਸਿੱਧੂ ਮੂਸੇਵਾਲਾ ਦੀ ਵੀਐਫਐਕਸ ਨਾਲ ਤਿਆਰ ਕੀਤੀ ਗਈ ਵੀਡੀਓ ਕਲਿੱਪ ਵੇਖ ਸਕਦੇ ਹੋ ਤੇ ਉਨ੍ਹਾਂ ਵੱਲੋਂ ਗਾਏ ਗਏ ਬੋਲਾਂ ਨੂੰ ਸੁਣ ਸਕਦੇ ਹੋ।
ਇਸ ਗੀਤ ਵਿੱਚ ਮਹਿਜ਼ ਸਿੱਧੂ ਮੂਸੇਵਾਲਾ ਹੀ ਨਹੀਂ ਸਗੋਂ ਉਨ੍ਹਾਂ ਦੇ ਮਾਤਾ-ਪਿਤਾ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਜੀ ਨੂੰ ਦਿਖਾਇਆ ਗਿਆ ਹੈ। ਇਸ ਗੀਤ ਦਾ ਕੁਝ ਹਿੱਸਾ ਪਿੰਡ ਮੂਸਾ ਵਿਖੇ ਅਤੇ ਪਿੰਡਵਾਸੀਆਂ ਵਿਚਾਲੇ ਸ਼ੂਟ ਕੀਤਾ ਗਿਆ ਹੈ। ਇਸ ਵਿੱਚ ਮੂਸਾ ਪਿੰਡ ਵਿੱਚ ਸਥਿਤ ਸਿੱਧੂ ਮੂਸੇਵਾਲਾ ਦੀ ਹਵੇਲੀ ਤੇ ਉਨ੍ਹਾਂ ਦੇ ਪਿੰਡ ਦੇ ਲੋਕਾਂ ਤੇ ਖੇਤਾਂ ਨੂੰ ਵਿਖਾਇਆ ਗਿਆ ਹੈ।
ਇਸ ਦੇ ਨਾਲ-ਨਾਲ ਤੁਸੀਂ ਇਸ ਗੀਤ ਦੀ ਵੀਡੀਓ ਵਿੱਚ ਸਟੈਫਲਨ ਡੌਨ ਦੀ ਪਿੰਡ ਮੂਸਾ ਦੀ ਯਾਤਰਾ ਤੇ ਸਿੱਧੂ ਦੇ ਮਸ਼ਹੂਰ ਟਰੈਕਟਰ 5911 ਨੂੰ ਵੀ ਵੇਖ ਸਕਦੇ ਹੋ। ਇਸ ਦੇ ਨਾਲ ਗਾਇਕ ਸਿੱਧੂ ਮੂਸੇਵਾਲਾ ਅਤੇ ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਲਈ ਇਨਸਾਫ ਦੀ ਮੰਗ ਕਰਦੇ ਲੋਕਾਂ ਨੂੰ ਵੀ ਵੇਖ ਸਕਦੇ ਹੋ।
ਹੋਰ ਪੜ੍ਹੋ : ਕੋਣ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਯੋਗਾ ਕਰਨ ਵਾਲੀ ਕੁੜੀ ? ਜਾਣੋ ਉਸ ਬਾਰੇ ਸਾਰੀਆਂ ਗੱਲਾਂ
ਇਸ ਗੀਤ ਦੀ ਵੀਡੀਓ ਨੂੰ ਵੇਖ ਕੇ ਫੈਨਜ਼ ਜਿੱਥੇ ਇੱਕ ਪਾਸੇ ਕਾਫੀ ਖੁਸ਼ ਹਨ, ਉੱਥੇ ਹੀ ਦੂਜੇ ਪਾਸੇ ਆਪਣੇ ਚਹੇਤੇ ਗਾਇਕ ਨੂੰ ਯਾਦ ਕਰਕੇ ਭਾਵੁਕ ਵੀ ਹੋ ਰਹੇ ਹਨ। ਸਟੈਫਲਨ ਡੌਨ ਦੇ ਇਸ ਗੀਤ ਵਿੱਚ ਗੁਰਜੋਤ ਦੀ ਝਲਕ ਵੀ ਵਿਖਾਈ ਦਿੱਤੀ। ਗੀਤ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ ਤੇ ਇਹ ਯੂਟਿਊਬ ਉੱਤੇ ਲਗਾਤਾਰ ਟ੍ਰੈਂਡ ਕਰ ਰਿਹਾ ਹੈ।