ਸੋਸ਼ਲ ਮੀਡੀਆ ਸਟਾਰ ਕਿਰਨਾ ਬਠਿੰਡੇ ਵਾਲੀ ਨੇ ਦੱਸੀਆਂ ਆਪ ਬੀਤੀਆਂ, ਕਿਵੇਂ 14 ਸਾਲ ਦੀ ਉਮਰ ‘ਚ ਪਤੀ ਦੀ ਕੁੱਟਮਾਰ ਦਾ ਹੁੰਦੀ ਸੀ ਸ਼ਿਕਾਰ

ਅੱਜ ਅਸੀਂ ਤੁਹਾਨੂੰ ਕਿਰਨਾ ਬਠਿੰਡੇ ਵਾਲੀ ਸੋਸ਼ਲ ਮੀਡੀਆ ਸਟਾਰ ਦੀ ਕਹਾਣੀ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਸੋਸ਼ਲ ਮੀਡੀਆ ‘ਤੇ ਧੱਕ ਪਾਈ ਹੋਈ ਹੈ ।ਪਰ ਇਹ ਸੋਸ਼ਲ ਮੀਡੀਆ ਸਟਾਰ ਕਿਉਂ ਅਤੇ ਕਿਨ੍ਹਾਂ ਹਾਲਾਤਾਂ ਕਰਕੇ ਬਣੀ ।

By  Shaminder May 24th 2024 02:16 PM

ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਕਿਰਨਾ ਬਠਿੰਡੇ ਵਾਲੀ (Kirna Bathinde Wali) ਦੇ ਵੀਡੀਓ ਅਕਸਰ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ ।ਅੱਜ ਅਸੀਂ ਤੁਹਾਨੂੰ ਕਿਰਨਾ ਬਠਿੰਡੇ ਵਾਲੀ ਸੋਸ਼ਲ ਮੀਡੀਆ ਸਟਾਰ ਦੀ ਕਹਾਣੀ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਸੋਸ਼ਲ ਮੀਡੀਆ ‘ਤੇ ਧੱਕ ਪਾਈ ਹੋਈ ਹੈ ।ਪਰ ਇਹ ਸੋਸ਼ਲ ਮੀਡੀਆ ਸਟਾਰ ਕਿਉਂ ਅਤੇ ਕਿਨ੍ਹਾਂ ਹਾਲਾਤਾਂ ਕਰਕੇ ਬਣੀ । ਇਸ ਬਾਰੇ ਕੁਝ ਸਮਾਂ ਪਹਿਲਾਂ ਉਸ ਨੇ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਸੀ ਕਿ ਉਸ ਦਾ ਚੌਦਾਂ ਕੁ ਸਾਲਾਂ ਦੀ ਉਮਰ ‘ਚ ਮਾਪਿਆਂ ਨੇ ਤਿੰਨ ਚਾਰ ਬੱਚਿਆਂ ਦੇ ਪਿਤਾ ਦੇ ਨਾਲ ਉਸ ਦਾ ਵਿਆਹ ਕਰ ਦਿੱਤਾ ਜੋ ਅਕਸਰ ਉਸ ਦੇ ਨਾਲ ਕੁੱਟਮਾਰ ਕਰਦਾ ਹੁੰਦਾ ਸੀ । 

ਹੋਰ ਪੜ੍ਹੋ : ਅੱਜ ਹੈ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਹਾੜਾ
ਪਿਤਾ ਦੀ ਗਮ ਕਾਰਨ ਹੋਈ ਮੌਤ 

ਪਤੀ ਨੇ ਦੂਜੀ ਔਰਤ ਘਰ ‘ਚ ਰੱਖ ਲਈ ਸੀ । ਜਿਸ ਤੋਂ ਬਾਅਦ ਕਿਰਨਾ ਨੇ ਆਪਣੇ ਪਤੀ ਦਾ ਘਰ ਛੱਡ ਦਿੱਤਾ। ਕਿਰਨਾ ਦੇ ਗਮ ਕਾਰਨ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ ।ਜਿਸ ਤੋਂ ਬਾਅਦ ਕਿਰਨਾ ਨੇ ਖੁਦ ਕੰਮ ਕਰਨਾ ਸ਼ੁਰੂ ਕੀਤਾ ਤੇ ਦਿਹਾੜੀ ਦੱਪਾ ਕਰਕੇ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ । ਬੁਰੇ ਹਾਲਾਤਾਂ ਦੇ ਨਾਲ ਸਾਹਮਣਾ ਕਰ ਰਹੀ ਕਿਰਨਾ ਦਾ ਕਿਸੇ ਨੇ ਸਾਥ ਨਹੀਂ ਦਿੱਤਾ ।

View this post on Instagram

A post shared by kirandeep😘kaur (@kirandeep_kaur_809070)


ਆਪਣੇ ਬੱਚੇ ਦੇ ਨਾਲ ਕਿਰਨਾ ਨੇ ਵੱਖ ਰਹਿਣਾ ਸ਼ੁਰੂ ਕਰ ਦਿੱਤਾ, ਪਰ ਇੱਥੇ ਵੀ ਉਸ ਦੇ ਦੁੱਖਾਂ ਦੀ ਕਹਾਣੀ ਖਤਮ ਨਹੀਂ ਹੋਈ ਅਤੇ ਉਸ ਦੇ ਸਹੁਰਿਆਂ ਨੇ ਕਿਰਨਾ ਦੀ ਮੌਤ ਦੀ ਝੂਠੀ ਖਬਰ ਉਸ ਦੀ ਮਾਂ ਤੱਕ ਪਹੁੰਚਾ ਦਿੱਤੀ ਅਤੇ ਮਾਂ ਬੇਸੁਧ ਹੋ ਗਈ ਅਤੇ ਆਪਣਾ ਸੰਤੁਲਨ ਗੁਆ ਬੈਠੀ ।


ਨਣਦ ਨੇ ਕੀਤੀ ਬਦਸਲੂਕੀ 

ਕਿਰਨਾ ਬਠਿੰਡੇ ਵਾਲੀ ਦੇ ਨਾਲ ਪਤੀ ਤਾਂ ਬਦਸਲੂਕੀ ਤੇ ਕੁੱਟਮਾਰ ਤਾਂ ਕਰਦਾ ਰਹਿੰਦਾ ਸੀ । ਨਣਦ ਵੀ ਜਦੋਂ ਕਿਰਨਾ ਨੂੰ ਵੇਖਣ ਆਈ ਤਾਂ ਉਸ ਨੂੰ ਕਿਰਨਾ ਨੇ ਪਾਣੀ ਦਿੱਤਾ ਤਾਂ ਉਸ ਨੇ ਗਲਾਸ ਚੁੱਕ ਕੇ ਮਾਰਿਆ ਕਿ ‘ਤੈਨੂੰ ਇਹੀ ਕਾਲੀ ਕਲੂਟੀ ਲੱਭੀ ਸੀ ਮੇਰੇ ਭਰਾ ਲਈ’।

View this post on Instagram

A post shared by kirandeep😘kaur (@kirandeep_kaur_809070)


ਪਰ ਕਿਰਨਾ ਨੇ ਹੁਣ ਜਿਉਣਾ ਸਿੱਖ ਲਿਆ ਹੈ ਅਤੇ ਹੁਣ ਉਸ ਦਾ ਕਹਿਣਾ ਹੈ ਕਿ ਕੋਈ ਵੀ ਉਸ ਨੂੰ ਮਾੜਾ ਕਮੈਂਟ ਨਾ ਕਰਨ । ਉਸ ਦਾ ਦਿਲ ਬਹੁਤ ਦੁਖਦਾ ਹੈ।   

View this post on Instagram

A post shared by kirandeep😘kaur (@kirandeep_kaur_809070)





Related Post