ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ‘ਚ ਹੜ੍ਹ ਕਾਰਨ ਹਾਲਾਤ ਬੇਕਾਬੂ, ਪ੍ਰੀਤ ਹਰਪਾਲ ਅਤੇ ਰੇਸ਼ਮ ਸਿੰਘ ਅਨਮੋਲ ਨੇ ਕੀਤੀ ਸਭ ਦੀ ਸਲਾਮਤੀ ਦੀ ਅਰਦਾਸ
ਪੰਜਾਬ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ‘ਚ ਹੋਈ ਭਾਰੀ ਬਰਸਾਤ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ । ਕਈ ਇਲਾਕਿਆਂ ‘ਚ ਕੁਦਰਤ ਦੀ ਕਰੋਪੀ ਦੇ ਕਾਰਨ ਪਾਣੀ ਭਰ ਚੁੱਕਿਆ ਹੈ।ਪੰਜਾਬ ‘ਚ ਲੱਖਾਂ ਏਕੜ ‘ਚ ਖੜੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ ਅਤੇ ਲੋਕਾਂ ਦੇ ਘਰਾਂ ‘ਚ ਪਾਣੀ ਵੜ ਗਿਆ ਹੈ
ਪੰਜਾਬ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ‘ਚ ਹੋਈ ਭਾਰੀ ਬਰਸਾਤ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ । ਕਈ ਇਲਾਕਿਆਂ ‘ਚ ਕੁਦਰਤ ਦੀ ਕਰੋਪੀ ਦੇ ਕਾਰਨ ਪਾਣੀ ਭਰ ਚੁੱਕਿਆ ਹੈ।ਪੰਜਾਬ ‘ਚ ਲੱਖਾਂ ਏਕੜ ‘ਚ ਖੜੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ ਅਤੇ ਲੋਕਾਂ ਦੇ ਘਰਾਂ ‘ਚ ਪਾਣੀ ਵੜ ਗਿਆ ਹੈ । ਅਜਿਹੇ ‘ਚ ਕਈ ਸਿੱਖ ਸੰਸਥਾਵਾਂ ਲੋਕਾਂ ਦੀ ਮਦਦ ਦੇ ਲਈ ਅੱਗੇ ਆਈਆਂ ਹਨ ।
ਹੋਰ ਪੜ੍ਹੋ : ਸੋਮੀ ਅਲੀ ਨੇ ਬਿਨ੍ਹਾਂ ਸਲਮਾਨ ਦਾ ਨਾਮ ਲਏ ਸਾਧਿਆ ਨਿਸ਼ਾਨਾ, ਕਿਹਾ ‘ਇਸ ਹੌਰਰ ਫ਼ਿਲਮ ਦਾ ਹੋਵੇਗਾ ਅੰਤ’
ਸ਼ੁਰੂਆਤੀ ਦੌਰ ‘ਚ ਲੁਧਿਆਣਾ ‘ਚ ਰਾਧਾ ਸਵਾਮੀ ਸਤਿਸੰਗ ਬਿਆਸ ਦੇ ਵੱਲੋਂ ਵੀ ਲੰਗਰ ਅਤੇ ਚਾਹ ਪਾਣੀ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ । ਇਸ ਤੋਂ ਇਲਾਵਾ ਖਾਲਸਾ ਏਡ ਦੇ ਵਲੰਟੀਅਰ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਦੇ ਲਈ ਅੱਗੇ ਆਏ ਹਨ ਅਤੇ ਜ਼ਰੂਰਤ ਦਾ ਹਰ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ।
ਪ੍ਰੀਤ ਹਰਪਾਲ ਨੇ ਕੀਤੀ ਅਰਦਾਸ
ਪੰਜਾਬ ‘ਚ ਬਰਸਾਤ ਦੇ ਕਾਰਨ ਵਿਗੜਦੇ ਹਾਲਾਤਾਂ ਦੇ ਕਾਰਨ ਪੰਜਾਬ ਦੇ ਲੋਕ ਚਿੰਤਿਤ ਹਨ।ਉੱਥੇ ਹੀ ਕਈ ਸੈਲੀਬ੍ਰੇਟੀਜ਼ ਵੀ ਪੰਜਾਬ ਦੇ ਲਈ ਪ੍ਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ। ਗਾਇਕ ਪ੍ਰੀਤ ਹਰਪਾਲ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਪੰਜਾਬ ਦੇ ਹਾਲਾਤਾਂ ‘ਤੇ ਚਿੰਤਾ ਜਤਾਈ ਹੈ ।
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਬੜੇ ਦੁੱਖ ਝੱਲੇ, ਰੱਬਾ ਮੇਰੇ ਪੰਜਾਬ ਨੇ। ਤੇਰੇ ਵੱਲ ਅੱਜ ਸਾਡੇ ਬੜੇ ਹੀ ਹਿਸਾਬ ਨੇ। ਇੱਕ ਵੀ ਤੂੰ ਦਿੱਤਾ ਨਾ ਹਿਸਾਬ ਅੱਜ ਤੱਕ,ਪੈਰਾਂ ‘ਤੇ ਨਹੀਂ ਆਇਆ ਪੰਜਾਬ ਅੱਜ ਤੱਕ। ਪੰਜਾਬ, ਹਰਿਆਣਾ, ਹਿਮਾਚਲ ਅਤੇ ਦਿੱਲੀ ਲਈ ਅਰਦਾਸ…ਬਾਬਾ ਜੀ ਕਿਰਪਾ ਕਰੋ’।