ਸਿੱਪੀ ਗਿੱਲ ਆਪਣੇ ਬੇਟੇ ਦੇ ਨਾਲ ਖੇਤਾਂ ‘ਚ ਮਸਤੀ ਕਰਦੇ ਦਿਖੇ, ਵੇਖੋ ਵੀਡੀਓ

ਸਿੱਪੀ ਗਿੱਲ ਅਕਸਰ ਆਪਣੇ ਬੇਟੇ ਦੇ ਨਾਲ ਮਸਤੀ ਭਰੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਬੇਟੇ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕ ਦਾ ਬੇਟਾ ਜੁਝਾਰ ਗਿੱਲ ਖੇਤਾਂ ‘ਚ ਨਜ਼ਰ ਆ ਰਿਹਾ ਹੈ ਅਤੇ ਖੇਤਾਂ ‘ਚ ਲੱਗੇ ਮਿੱਟੀ ਵਾਲੇ ਪਾਣੀ ‘ਚ ਨਜ਼ਰ ਆ ਰਿਹਾ ਹੈ।

By  Shaminder August 1st 2024 03:37 PM

ਸਿੱਪੀ ਗਿੱਲ ਅਕਸਰ ਆਪਣੇ ਬੇਟੇ ਦੇ ਨਾਲ ਮਸਤੀ ਭਰੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਬੇਟੇ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕ ਦਾ ਬੇਟਾ ਜੁਝਾਰ ਗਿੱਲ ਖੇਤਾਂ ‘ਚ ਨਜ਼ਰ ਆ ਰਿਹਾ ਹੈ ਅਤੇ ਖੇਤਾਂ ‘ਚ ਲੱਗੇ ਮਿੱਟੀ ਵਾਲੇ ਪਾਣੀ ‘ਚ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਸੇਵ ਪੰਜਾਬ, ਮੇਰੀ ਔਕਾਤ ਮਿੱਟੀ, ਮੇਰੀ ਜ਼ਾਤ ਮਿੱਟੀ ਇਸੇ ਵਿੱਚ ਰਲ ਜਾਣਾ, ਅਖੀਰ ਗੱਲਬਾਤ ਮਿੱਟੀ …ਸਿੱਪੀ’।


ਗਾਇਕ ਦੇ ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ।ਸਿੱਪੀ । ਗਿੱਲ ਦਾ ਸਬੰਧ ਮੋਗੇ ਦੇ ਨਾਲ ਹੈ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । 

ਫ਼ਿਲਮਾਂ ‘ਚ ਵੀ ਹਨ ਸਰਗਰਮ 

ਸਿੱਪੀ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਹੁਣ ਤੱਕ ਉਹ ਫ਼ਿਲਮ ‘ਜੱਦੀ ਸਰਦਾਰ’, ‘ਜੱਟ ਬੁਆਏਜ਼, ਪੁੱਤ ਜੱਟਾਂ ਦੇ’, ‘ਮਰਜਾਣੇ’ ‘ਚ ਵੀ ਅਦਾਕਾਰੀ ਕਰ ਚੁੱਕੇ ਹਨ । 

View this post on Instagram

A post shared by Jujhargill (@jujhargillofficial)


   

 



ਹੋਰ ਪੜ੍ਹੋ 

Related Post