Sippy Gill: ਮੁੜ ਵਧੀਆਂ ਪੰਜਾਬੀ ਸਿੱਪੀ ਗਿੱਲ ਦੀਆਂ ਮੁਸ਼ਕਲਾਂ, ਕੋਰਟ ਨੇ ਰੱਦ ਕੀਤੀ ਜ਼ਮਾਨਤ ਅਰਜ਼ੀ
ਪੰਜਾਬੀ ਗਾਇਕ ਸਿੱਪੀ ਗਿੱਲ ਹਾਲ ਹੀ 'ਚ ਇੱਕ ਐਫਆਈਆਰ ਦੇ ਚੱਲਦੇ ਸੁਰਖੀਆਂ 'ਚ ਆ ਗਏ ਹੈ। ਬੀਤੇ ਦਿਨੀਂ ਗਾਇਕ ਦੇ ਖਿਲਾਫ ਇੱਕ ਵਿਅਕਤੀ ਵੱਲੋਂ ਕੁੱਟਮਾਰ ਕਰਨ ਦਾ ਦੋਸ਼ ਲਾਉਂਦੇ ਹੋਏ ਐਫਆਈਆਰ ਦਰਜ ਕਰਵਾਈ ਗਈ ਸੀ। ਹੁਣ ਇਸ ਮਾਮਲੇ ਨੂੰ ਲੈ ਕੇ ਗਾਇਕ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ, ਕਿਉਂਕਿ ਕੋਰਟ ਨੇ ਗਾਇਕ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ।
Sippy Gill Bail Plea Rejcted: ਪੰਜਾਬੀ ਗਾਇਕ ਸਿੱਪੀ ਗਿੱਲ ਹਾਲ ਹੀ 'ਚ ਇੱਕ ਐਫਆਈਆਰ ਦੇ ਚੱਲਦੇ ਸੁਰਖੀਆਂ 'ਚ ਆ ਗਏ ਹੈ। ਬੀਤੇ ਦਿਨੀਂ ਗਾਇਕ ਦੇ ਖਿਲਾਫ ਇੱਕ ਵਿਅਕਤੀ ਵੱਲੋਂ ਕੁੱਟਮਾਰ ਕਰਨ ਦਾ ਦੋਸ਼ ਲਾਉਂਦੇ ਹੋਏ ਐਫਆਈਆਰ ਦਰਜ ਕਰਵਾਈ ਗਈ ਸੀ। ਹੁਣ ਇਸ ਮਾਮਲੇ ਨੂੰ ਲੈ ਕੇ ਗਾਇਕ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ, ਕਿਉਂਕਿ ਕੋਰਟ ਨੇ ਗਾਇਕ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ।
ਹਾਲ ਹੀ 'ਚ ਮੋਹਾਲੀ ਪੁਲਿਸ ਨੇ ਸਿੱਪੀ ਗਿੱਲ ਖਿਲਾਫ ਮਾਮਲਾ ਦਰਜ ਕੀਤਾ ਸੀ। ਸਿੱਪੀ ਗਿੱਲ 'ਤੇ ਦੋਸ਼ ਸੀ ਕਿ ਉਸ ਨੇ ਹੋਮਲੈਂਡ ਹਾਈਟਸ ਸੁਸਾਇਟੀ ਕੋਲ ਇੱਕ ਸ਼ਖਸ ਨਾਲ ਕੁੱਟਮਾਰ ਕੀਤੀ ਹੈ। ਪੀੜਤ ਕਮਲਜੀਤ ਸਿੰਘ ਦੀ ਸ਼ਿਕਾਇਤ 'ਤੇ ਗਾਇਕ ਦੇ ਖਿਲਾਫ 12 ਦਿਨਾਂ ਪਹਿਲਾਂ ਐਫਆਈਆਰ ਦਰਜ ਹੋਈ ਸੀ। ਇਸ ਤੋਂ ਬਾਅਦ ਸਿੱਪੀ ਗਿੱਲ ਨੇ ਗ੍ਰਿਫਤਾਰੀ ਤੋਂ ਬਚਣ ਲਈ ਮੋਹਾਲੀ ਸੈਸ਼ਨ ਕੋਰਟ ਵਿੱਚ ਜ਼ਮਾਨਤ ਅਰਜ਼ੀ ਪਾਈ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ।
ਪੀੜਤ ਕਮਲਜੀਤ ਸਿੰਘ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਸਿੱਪੀ ਗਿੱਲ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਸ ਨੂੰ ਘੇਰ ਲਿਆ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਵਿੱਚ ਸਿੱਪੀ ਗਿੱਲ ਦੇ ਨਾਲ ਉਸ ਦੇ ਸਾਥੀ ਹਨੀ ਸੇਖੋਂ ਤੇ ਹਨੀ ਖਾਨ ਦੇ ਨਾਂ ਸ਼ਾਮਲ ਹਨ। ਦੂਜੇ ਪਾਸੇ, ਸਿੱਪੀ ਗਿੱਲ ਗ੍ਰਿਫਤਾਰੀ ਤੋਂ ਬਚਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ।