ਮੋਗਾ ਦੀ ਰਹਿਣ ਵਾਲੀ ਛੇ ਮਹੀਨਿਆਂ ਦੀ ਬੱਚੀ ਦੇ ਇਲਾਜ ਲਈ ਸਿੱਪੀ ਗਿੱਲ ਨੇ ਮਦਦ ਦੀ ਕੀਤੀ ਅਪੀਲ, ਬੱਚੀ ਦੇ ਇਲਾਜ ‘ਤੇ ਕਰੋੜਾਂ ਰੁਪਏ ਦਾ ਹੋਣਾ ਹੈ ਖਰਚ
ਮੋਗਾ ‘ਚ ਭਿਆਨਕ ਤੇ ਦੁਰਲਭ ਬੀਮਾਰੀ ਦੇ ਨਾਲ ਜੂਝ ਰਹੀ ਇਬਾਦਤ ਕੌਰ ਦੀ ਮਦਦ ਦੇ ਲਈ ਸਿੱਪੀ ਗਿੱਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਸਤਿ ਸ਼੍ਰੀ ਅਕਾਲ ਜੀ।ਬੱਚੀ ਇਬਾਦਤ ਕੌਰ ਸ਼ੰਅ ਨਾਂ ਦੀ ਬੀਮਾਰੀ ਤੋਂ ਪੀੜਤ ਹੈ। ਇਸਦਾ ਇਲਾਜ ਦਿੱਲੀ ਤੋਂ ਚੱਲ ਰਿਹਾ ਹੈ ।
ਮੋਗਾ ‘ਚ ਭਿਆਨਕ ਤੇ ਦੁਰਲਭ ਬੀਮਾਰੀ ਦੇ ਨਾਲ ਜੂਝ ਰਹੀ ਇਬਾਦਤ ਕੌਰ ਦੀ ਮਦਦ ਦੇ ਲਈ ਸਿੱਪੀ ਗਿੱਲ (Sippy Gill) ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਸਤਿ ਸ਼੍ਰੀ ਅਕਾਲ ਜੀ।ਬੱਚੀ ਇਬਾਦਤ ਕੌਰ ਸ਼ੰਅ ਨਾਂ ਦੀ ਬੀਮਾਰੀ ਤੋਂ ਪੀੜਤ ਹੈ। ਇਸਦਾ ਇਲਾਜ ਦਿੱਲੀ ਤੋਂ ਚੱਲ ਰਿਹਾ ਹੈ ਅਤੇ ਇਲਾਜ ਲਈ 14.5 ਕਰੋੜ ਰੁਪਏ ਦੀ ਜਰੂਰਤ ਹੈ।*ਇਬਾਦਤ ਲਈ ਦਾਨ ਕਰਨ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ’।
ਹੋਰ ਪੜ੍ਹੋ : ਸੋਨਮ ਬਾਜਵਾ ਤੋਂ ਐਮੀ ਵਿਰਕ ਨੇ ਅੰਗਰੇਜ਼ੀ ‘ਚ ਪੁੱਛਿਆ ਸਵਾਲ ਵੇਖੋ ਅਦਾਕਾਰਾ ਦਾ ਮਜ਼ੇਦਾਰ ਜਵਾਬ
ਗਾਇਕ ਨੇ ਇਸ ਪੋਸਟ ਦੇ ਨਾਲ ਇੱਕ ਲਿੰਕ ਵੀ ਸਾਂਝਾ ਕੀਤਾ ਹੈ। ਜੋ ਵੀ ਦਾਨੀ ਸੱਜਣ ਇਸ ਬੱਚੀ ਦੀ ਮਦਦ ਕਰਨਾ ਚਾਹੁੰਦੇ ਹੋਣ ਕਰ ਸਕਦੇ ਹਨ।ਮੋਗਾ ਦੀ ਇਹ ਬੱਚੀ ਭਿਆਨਕ ਬੀਮਾਰੀ ਦੇ ਨਾਲ ਜੂਝ ਰਹੀ ਹੈ।ਮੋਗਾ ਦੇ ਰਹਿਣ ਵਾਲੇ ਸ਼ਖਸ ਸੁਖਪਾਲ ਸਿੰਘ ਦੀ ਧੀ ਇਬਾਦਤ ਕੌਰ ਸਪਾਈਨਲ ਮਸਕੂਲਰ ਐਟ੍ਰੋਫੀ ਦੇ ਨਾਲ ਪੀੜਤ ਹੈ ।ਬੱਚੀ ਦੇ ਇਲਾਜ ‘ਤੇ ਚੌਦਾਂ ਕਰੋੜ ਤੋਂ ਜ਼ਿਆਦਾ ਪੈਸਾ ਖਰਚ ਹੋਣਾ ਹੈ । ਜਿਸ ਲਈ ਉਸ ਦੇ ਮਾਪੇ ਦਿਨ ਰਾਤ ਇੱਕ ਕਰ ਰਹੇ ਹਨ ।
ਬਿਨ੍ਹਾਂ ਸਹਾਰੇ ਨਹੀਂ ਬੈਠ ਸਕਦੀ ਬੱਚੀ
ਇਬਾਦਤ ਕੌਰ ਜਮਾਂਦਰੂ ਬੀਮਾਰੀ ਦੀ ਸ਼ਿਕਾਰ ਹੈ ਅਤੇ ਉਹ ਬਿਨ੍ਹਾਂ ਸਹਾਰੇ ਨਹੀਂ ਬੈਠ ਸਕਦੀ । ਅਜਿਹੇ ਬੱਚੇ ਨੂੰ ਸਾਹ ਲੈਣ, ਖਾਣਾ ਖਾਣ ਸਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਲੱਛਣ ਆਮ ਤੌਰ ‘ਤੇ ਜਨਮ ਵੇਲੇ ਜਾਂ ਜ਼ਿੰਦਗੀ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਹੀ ਦਿਖਾਈ ਦੇਣ ਲੱਗ ਪੈਂਦੇ ਹਨ ।