ਗਾਇਕ ਸਿੰਗਾ ਦਾ ਵੱਡਾ ਬਿਆਨ, ਕਿਹਾ ‘ਵਿਊਜ਼ ਲੈਣ ਲਈ ਭੈਣਾਂ ਨੂੰ ਇੰਸਟਾਗ੍ਰਾਮ ‘ਤੇ ਨਚਾਈ ਜਾਂਦੇ ਲੋਕ’

ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਅੱਜ ਕੱਲ੍ਹ ਇੰਡਸਟਰੀ ‘ਚ ਕਾਮਯਾਬ ਹੋਣ ਦੇ ਲਈ ਹਰ ਕੋਈ ਸ਼ਾਰਟ ਕੱਟ ਭਾਲਦਾ ਹੈ ਅਤੇ ਕੋਈ ਵੀ ਮਿਹਨਤ ਦੇ ਨਾਲ ਅੱਗੇ ਨਹੀਂ ਆਉਂਦਾ ।

By  Shaminder August 6th 2024 11:32 AM

ਗਾਇਕ ਸਿੰਗਾ ਦਾ ਇੱਕ ਬਿਆਨ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਨ੍ਹਾਂ ਨੇ ਇੰਫਲੂਐਂਸਰ ਕੁੜੀਆਂ ਬਾਰੇ ਗੱਲਬਾਤ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਈਪੀ ਬਾਰੇ ਵੀ ਖੁਲਾਸਾ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਇਸ ਈਪੀ ‘ਚ ਚਾਰ ਗੀਤ ਹਨ। ਸਿੰਗਾ ਨੇ ਕਿਹਾ ਕਿ ਉਹ ਇੰਡਸਟਰੀ ਬਾਰੇ ਗੱਲਬਾਤ ਕਰਨ ਦੇ ਲਈ ਵੀ ਲਾਈਵ ਹੋਏ ਨੇ । ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਅੱਜ ਕੱਲ੍ਹ ਇੰਡਸਟਰੀ ‘ਚ ਕਾਮਯਾਬ ਹੋਣ ਦੇ ਲਈ ਹਰ ਕੋਈ ਸ਼ਾਰਟ ਕੱਟ ਭਾਲਦਾ ਹੈ ਅਤੇ ਕੋਈ ਵੀ ਮਿਹਨਤ ਦੇ ਨਾਲ ਅੱਗੇ ਨਹੀਂ ਆਉਂਦਾ ।

 ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਲਾੜੀ ਦੇ ਲਿਬਾਸ ‘ਚ ਆਈ ਨਜ਼ਰ, ਵੀਡੀਓ ਵੇਖ ਫੈਨਸ ਨੇ ਕਿਹਾ ‘ਵਿਆਹ ਕਰਵਾ ਲਿਆ ਤੁਸੀਂ’

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਗੀਤਾਂ ‘ਚ ਵੀ ਇਸ ਸਭ ਦਾ ਜ਼ਿਕਰ ਕੀਤਾ ਹੈ।ਗਾਣੇ ਸੁਣ ਕੇ ਤੁਹਾਨੂੰ ਸਭ ਸਮਝ ਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ ।ਇਸ ਤੋਂ ਇਲਾਵਾ ਇਸ ਵੀਡੀਓ ‘ਚ ਸਿੰਗਾ ਨੇ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ । 

ਸਿੰਗਾ ਬੇਬਾਕ ਅੰਦਾਜ਼ ਲਈ ਮਸ਼ਹੂਰ 

ਗਾਇਕ ਸਿੰਗਾ ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੇ ਜਾਂਦੇ ਹਨ ਅਤੇ ਉਹ ਅਕਸਰ ਹਰ ਮੁੱਦੇ ‘ਤੇ ਬੋਲਦੇ ਹਨ । ਪੰਜਾਬੀ ਇੰਡਸਟਰੀ ‘ਚ ਵੀ ਲੋਕ ਚੁੱਪ ਹੀ ਰਹਿੰਦੇ ਹਨ, ਪਰ ਸਿੰਗਾ ਨੇ ਨਾ ਸਿਰਫ ਲਾਈਵ ਹੋ ਕੇ ਪੰਜਾਬੀ ਇੰਡਸਟਰੀ ਤੇ ਸੋਸ਼ਲ ਮੀਡੀਆ ਬਾਰੇ ਗੱਲਬਾਤ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਗੀਤਾਂ ‘ਚ ਸੋਸ਼ਲ ਮੀਡੀਆ ‘ਤੇ ਚੱਲ ਰਹੇ ਨੰਗੇ ਨਾਚ ‘ਤੇ ਖੁੱਲ੍ਹ ਕੇ ਸਚਾਈ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। 

View this post on Instagram

A post shared by PTC Punjabi (@ptcpunjabi)




 

 


Related Post