ਗਾਇਕ ਸ਼ੁੱਭ ਦੀਆਂ ਵਧੀਆਂ ਮੁਸ਼ਕਿਲਾਂ, ਸਪਾਂਸਰਸ਼ਿਪ ਵਾਪਿਸ ਲਏ ਜਾਣ ਮਗਰੋਂ ਕੈਂਸਲ ਹੋਇਆ ਗਾਇਕ ਦਾ ਸ਼ੋਅ
ਪੰਜਾਬੀ ਗਾਇਕ ਸ਼ੁੱਭ (Shubh)ਇਨ੍ਹੀਂ ਦਿਨੀਂ ਲਗਾਤਾਰ ਵਿਵਾਦਾਂ 'ਚ ਹਨ। ਗਾਇਕ ਸ਼ੁੱਭ ਨੂੰ ਲਗਾਤਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਮਸ਼ਹੂਰ ਕੰਪਨੀ ਬੋਟ ਨੇ ਗਾਇਕ ਦੇ ਸ਼ੋਅ ਦੀ ਸਪਾਂਸਰਸ਼ਿਪ ਵਾਪਿਸ ਲੈ ਲਈ ਹੈ। ਹੁਣ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਗਾਇਕ ਦਾ ਸ਼ੋਅ ਕੈਂਸਲ ਹੋ ਗਿਆ ਹੈ।
Singer Shubh faces trouble : ਪੰਜਾਬੀ ਗਾਇਕ ਸ਼ੁੱਭ (Shubh)ਇਨ੍ਹੀਂ ਦਿਨੀਂ ਲਗਾਤਾਰ ਵਿਵਾਦਾਂ 'ਚ ਹਨ। ਗਾਇਕ ਸ਼ੁੱਭ ਨੂੰ ਲਗਾਤਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਮਸ਼ਹੂਰ ਕੰਪਨੀ ਬੋਟ ਨੇ ਗਾਇਕ ਦੇ ਸ਼ੋਅ ਦੀ ਸਪਾਂਸਰਸ਼ਿਪ ਵਾਪਿਸ ਲੈ ਲਈ ਹੈ। ਹੁਣ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਗਾਇਕ ਦਾ ਸ਼ੋਅ ਕੈਂਸਲ ਹੋ ਗਿਆ ਹੈ।
ਹੁਣ ਮਸ਼ਹੂਰ ਇਲੈਕਟ੍ਰਾਨਿਕ ਕੰਪਨੀ ਬੋਟ ਨੇ ਸ਼ੁੱਭ ਦੇ ਇਸ ਸ਼ੋਅ ਦੀ ਸਪਾਂਰਸ਼ਿਪ ਵਾਪਸ ਲੈ ਲਈ ਹੈ, ਜਿਸ ਸਬੰਧੀ ਕੰਪਨੀ ਵਲੋਂ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਗਈ ਹੈ।
ਬੋਟ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, ''ਸ਼ਾਨਦਾਰ ਸੰਗੀਤ ਭਾਈਚਾਰੇ ਪ੍ਰਤੀ ਸਾਡੀ ਵਚਨਬੱਧਤਾ ਡੂੰਘੀ ਹੈ। ਅਸੀਂ ਸਭ ਤੋਂ ਪਹਿਲਾਂ ਇਕ ਸੱਚੇ ਭਾਰਤੀ ਬ੍ਰਾਂਡ ਹਾਂ। ਇਸ ਲਈ ਜਦੋਂ ਅਸੀਂ ਇਸ ਸਾਲ ਦੇ ਸ਼ੁਰੂ 'ਚ ਕਲਾਕਾਰ ਸ਼ੁੱਭ ਵਲੋਂ ਕੀਤੀਆਂ ਟਿੱਪਣੀਆਂ ਤੋਂ ਜਾਣੂ ਹੋਏ ਤਾਂ ਅਸੀਂ ਸ਼ੋਅ ਤੋਂ ਆਪਣੀ ਸਪਾਂਸਰਸ਼ਿਪ ਵਾਪਸ ਲੈਣ ਦਾ ਫ਼ੈਸਲਾ ਕੀਤਾ। ਅਸੀਂ ਭਾਰਤ 'ਚ ਇਕ ਸੁਰਜੀਤ ਸੰਗੀਤ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖਾਂਗੇ ਤੇ ਅਜਿਹੇ ਪਲੇਟਫਾਰਮ ਤਿਆਰ ਕਰਾਂਗੇ, ਜਿਥੇ ਉੱਭਰਦੇ ਕਲਾਕਾਰ ਆਪਣੀ ਪ੍ਰਤਿਭਾ ਦਿਖਾ ਸਕਣ।''
ਹੋਰ ਪੜ੍ਹੋ: Akshay Kumar: ਅਕਸ਼ੈ ਕੁਮਾਰ ਨੇ ਪੋਸਟ ਸ਼ੇਅਰ ਕਰ ਮੰਗੀ ਮੁਆਫੀ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
ਦੱਸ ਦੇਈਏ ਕਿ ਸ਼ੁੱਭ ਦਾ ਵਿਰੋਧ ਉਸ ਵਲੋਂ ਸਾਲ ਦੀ ਸ਼ੁਰੂਆਤ 'ਚ ਸਾਂਝੇ ਕੀਤੇ ਭਾਰਤ ਦੇ ਵਿਵਾਦਿਤ ਪੋਸਟਰ ਕਰਕੇ ਹੋ ਰਿਹਾ ਹੈ, ਜਿਸ 'ਚ ਭਾਰਤ ਦੇ ਨਕਸ਼ੇ ਦੇ ਉਪਰਲੇ ਹਿੱਸੇ ਨੂੰ ਸੜਦਾ ਦਿਖਾਇਆ ਗਿਆ ਸੀ। ਮੁੰਬਈ 'ਚ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਵਲੋਂ ਸ਼ੁੱਭ ਨੂੰ ਖ਼ਾਲਿਸਤਾਨੀ ਸਮਰਥਕ ਦੱਸਿਆ ਜਾ ਰਿਹਾ ਹੈ, ਜਿਸ ਦੇ ਚਲਦਿਆਂ ਉਨ੍ਹਾਂ ਵਲੋਂ ਸ਼ੁੱਭ ਦੇ ਸ਼ੋਅ ਦਾ ਵਿਰੋਧ ਹੋ ਰਿਹਾ ਹੈ। ਸ਼ੁੱਭ ਦਾ ਇਹ ਸ਼ੋਅ 23 ਤੋਂ 25 ਸਤੰਬਰ ਵਿਚਾਲੇ ਹੋਣਾ ਹੈ।