ਗਾਇਕਾ ਸਤਵਿੰਦਰ ਬਿੱਟੀ ਬੀਚ ‘ਤੇ ਮਸਤੀ ਕਰਦੀ ਆਈ ਨਜ਼ਰ, ਵੀਡੀਓ ਕੀਤਾ ਸਾਂਝਾ

ਗਾਇਕਾ ਸਤਵਿੰਦਰ ਬਿੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕਾ ਆਪਣੇ ਗੀਤ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਬੀਚ ਕਿਨਾਰੇ ਮਸਤੀ ਕਰਦੀ ਹੋਈ ਬਿੱਟੀ ਨੇ ਪਿੰਕ ਕਲਰ ਦੀ ਟੀ ਸ਼ਰਟ ਪਾਈ ਹੋਈ ਹੈ ਅਤੇ ਨਾਲ ਜੀਨਸ ਪਹਿਨੀ ਹੋਈ ਹੈ ।

By  Shaminder June 29th 2024 06:00 PM

 ਗਾਇਕਾ ਸਤਵਿੰਦਰ ਬਿੱਟੀ (Satwinder Bitti)ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕਾ ਆਪਣੇ ਗੀਤ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਬੀਚ ਕਿਨਾਰੇ ਮਸਤੀ ਕਰਦੀ ਹੋਈ ਬਿੱਟੀ ਨੇ ਪਿੰਕ ਕਲਰ ਦੀ ਟੀ ਸ਼ਰਟ ਪਾਈ ਹੋਈ ਹੈ ਅਤੇ ਨਾਲ ਜੀਨਸ ਪਹਿਨੀ ਹੋਈ ਹੈ । ਸਤਵਿੰਦਰ ਬਿੱਟੀ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਖੂਬ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । 



 ਹੋਰ ਪੜ੍ਹੋ : ਕੰਗਨਾ ਰਣੌਤ ਤੇ ਚਿਰਾਗ ਪਾਸਵਾਨ ਦੀ ਦੋਸਤੀ ਦੀ ਛਿੜੀ ਚਰਚਾ, ਵਾਇਰਲ ਵੀਡੀਓ ‘ਤੇ ਦਰਸ਼ਕ ਦੇ ਰਹੇ ਪ੍ਰਤੀਕਰਮ

ਸਤਵਿੰਦਰ ਬਿੱਟੀ ਦਾ ਵਰਕ ਫ੍ਰੰਟ 

ਸਤਵਿੰਦਰ ਬਿੱਟੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਹਾਲ ਹੀ ‘ਚ ਉਨ੍ਹਾਂ ਦਾ ਆਪਣੇ ਪਤੀ ਦੇ ਨਾਲ ਵੀ ਇੱਕ ਵੀਡੀਓ ਗੀਤ ਰਿਲੀਜ਼ ਹੋਇਆ ਸੀ ।

View this post on Instagram

A post shared by Satwinder Kaur (@satwinder_bitti)



ਜਿਸ ‘ਚ ਪਹਿਲੀ ਵਾਰ ੳੇੁਹ ਆਪਣੇ ਪਤੀ ਦੇ ਨਾਲ ਨਜ਼ਰ ਆਏ ਸਨ ।ਗਾਇਕਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀਆਂ ਦੋ ਧੀਆਂ ਹਨ ਅਤੇ ਇੱਕ ਪੁੱਤਰ ਹੈ । ਜਿਨ੍ਹਾਂ ਦੇ ਨਾਲ ਅਕਸਰ ਹੀ ਉਹ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਹ ਸਿਆਸਤ ‘ਚ ਵੀ ਸਰਗਰਮ ਰਹੇ ਹਨ । ਸਤਵਿੰਦਰ ਬਿੱਟੀ ਕਦੇ ਵੀ ਰਾਤ ਵੇਲੇ ਗਾਉਣਾ ਪਸੰਦ ਨਹੀਂ ਕਰਦੇ । ਉਨ੍ਹਾਂ ਨੇ ਇਸ ਨੂੰ ਆਪਣੀ ਜ਼ਿੰਦਗੀ ਦਾ ਅਸੂਲ ਬਣਾਇਆ ਹੋਇਆ ਹੈ।  

View this post on Instagram

A post shared by Satwinder Kaur (@satwinder_bitti)










 







Related Post