Raka ends controversy with Karan Aujla: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਤੇ ਗਾਇਕ ਰਾਕਾ ਦੇ ਵਿਚਾਲੇ ਜਾਰੀ ਵਿਵਾਦ (Karan Aujla and singer Raka Controversy) ਖ਼ਤਮ ਹੋ ਗਿਆ ਹੈ। ਗਾਇਕ ਰਾਕਾ ਨੇ ਇਸ ਆਨਲਾਈਨ ਵਿਵਾਦ ਨੂੰ ਲੈ ਕੇ ਆਪਣਾ ਆਖ਼ਰੀ ਜਵਾਬ ਲਿਖਦੇ ਹੋਏ ਇਸ ਵਿਵਾਦ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਜਦੋਂ ਕਿ ਕਰਨ ਔਜਲਾ ਵੱਲੋਂ ਅਜੇ ਇਸ 'ਤੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਦੱਸਣਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਕਰਨ ਔਜਲਾ (Karan Aujla) ਅਤੇ ਗਾਇਕ ਰਾਕਾ (singer Raka) ਵਿਚਾਲੇ ਵਿਵਾਦ ਜਾਰੀ ਹੈ। ਦਰਅਸਲ, ਦੋਵੇਂ ਹੀ ਗਾਇਕ ਇੱਕ-ਦੂਜੇ ਉੱਤੇ ਗੀਤਾਂ ਦੀ ਤਰਜ ਨੂੰ ਕਾੱਪੀ ਕਰਨ ਦੇ ਦੋਸ਼ ਲਗਾ ਰਹੇ ਹਨ। ਪੰਜਾਬੀ ਮਿਊਜਿ਼ਕਿ ਇੰਡਸਟੀ (Pollywood) ਦੇ ਮਸ਼ਹੂਰ ਕਲਾਕਾਰ ਕਰਨ ਔਜਲਾ ਨੇ ਆਪਣੇ ਲਾਈਵ ਸੈਸ਼ਨ ਦੇ ਦੌਰਾਨ ਰਾਕਾ ਉੱਤੇ ਗੀਤਾਂ ਦੀ ਤਰਜ਼ ਕਾਪੀ ਕਰਨ ਦੇ ਦੋਸ਼ ਲਾਏ ਸਨ, ਜਿਸ ਮਗਰੋਂ ਮਾਮਲਾ ਵੱਧ ਗਿਆ ਤੇ ਦੋਵੇਂ ਕਲਾਕਾਰਾਂ ਵੱਲੋਂ ਲਾਈਵ ਹੋ ਇੱਕ-ਦੂਜੇ ਨੂੰ ਕਾਫੀ ਖਰੀ ਖੋਟੀ ਸੁਣਾਈ।
ਹਾਲ ਹੀ ਵਿੱਚ ਰਾਕਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਹੋਰ ਪੋਸਟ ਪਾ ਕੇ ਇਸ ਆਨਲਾਈਨ ਜਾਰੀ ਵਿਵਾਦ ਉੱਤੇ ਆਪਣਾ ਆਖ਼ਰੀ ਜਵਾਬ ਲਿਖਿਆ ਤੇ ਨਿਮਰਤਾ ਨਾਲ ਇਸ ਵਿਵਾਦ ਨੂੰ ਖ਼ਤਮ ਕਰਨ ਦੀ ਇੱਛਾ ਪ੍ਰਗਟਾਈ।
ਰਾਕਾ ਨੇ ਆਪਣੇ ਜਵਾਬ ਵਿੱਚ ਲਿਖਿਆ, ' ਹਾਂਜੀ ਭਾਈ ਸਾਰੇ ਵਧੀਆ ਕੰਮ ਕਰੋ, ਮੈਂ ਵੀ ਕੰਮ ਹੀ ਕਰਨਾ ਚਾਹੁੰਦਾ ਹਾਂ। ਮੇਰਾ ਪਿਛਲਾ ਸਾਲ ਵੀ ਸਾਰਾ ਰੌਲਿਆਂ ਵਿੱਚ ਹੀ ਲੰਘ ਗਿਆ ਅਤੇ ਮੈਂ ਇਸ ਸਾਲ ਇਹ ਸਭ ਕੁਝ ਮੁੜ ਨਹੀਂ ਚਾਹੁੰਦਾ। ਮੈਂ ਵੀ ਬਹੁਤ ਕੁੱਝ ਸੋਚਿਆ ਹੋਇਆ। ਮੈਂ ਵੀ ਵਧੀਆ ਮਿਊਜ਼ਿਕ ਬਨਾਉਣਾ ਚਾਹੁੰਦਾ ਹਾਂ। ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਸਾਰਿਆਂ ਨੇ ਬਹੁਤ ਕੁੱਝ ਵੇਖਿਆ ਹੈ। ਕੋਈ ਵੀ ਆਪਣੇ ਵਿੱਚੋਂ ਤਗੜੇ ਘਰਾਂ ਤੋਂ ਨਹੀਂ ਆਇਆ, ਇਸ ਲਈ ਹਰ ਕਿਸੇ ਦੀ ਮਿਹਨਤ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਤੇ ਮੈਂ ਵੀ ਕਰਦਾ ਰਹਾਂਗਾ ਹਮੇਸ਼ਾ। ਬੱਸ ਕਦੇ ਵੀ ਕਿਸੇ ਦੀ ਔਕਾਤ ਕੀ ਹੈ ਤੇ ਕੀ ਨਹੀਂ ਇਹ ਸਭ ਗੱਲਾਂ ਕਿਸੇ ਨੂੰ ਵੀ ਨਹੀਂ ਕਰਨੀਆਂ ਚਾਹੀਦੀਆਂ ਹਨ। ਸਾਰੇ ਹੀ ਗਰਾਊਂਡ ਲੈਵਲ ਤੋਂ ਉੱਠ ਕੇ ਮਿਹਨਤ ਕਰਕੇ ਆਪੋ ਆਪਣਾ ਘਰ ਚਲਾ ਰਹੇ ਹਨ। '
ਰਾਕਾ ਨੇ ਅੱਗੇ ਲਿਖਿਆ, 'ਮੈਂ ਹਾਲੇ ਬਹੁਤ ਕੁੱਝ ਸਿੱਖ ਰਿਹਾ ਹਾਂ। ਹਾਲੇ ਮੈਨੂੰ ਬਹੁਤ ਥੋੜਾ ਟਾਈਮ ਹੋਇਆ ਗਾਉਂਦੇ ਨੂੰ ਮੇਰੇ ਖਿਲਾਫ ਮਾੜਾ ਬੋਲਣ ਨਾਲੋ ਜੇਕਰ ਕੋਈ ਮੈਨੂੰ ਪਿਆਰ ਨਾਲ ਸਮਝਾਵੇ ਤਾਂ ਮੈਂ ਪੂਰੀ ਰਿਸਪੈਕਟ ਨਾਲ ਉਸ ਬੰਦੇ ਦੀ ਗੱਲ ਸੁਣਾਂਗਾ ਤੇ ਸਮਾਝਾਂਗਾ। ਜੇਕਰ ਕੋਈ ਮੈਨੂੰ ਐਗਰੈਸ਼ਨ ਵਿਖਾਵੇਗਾ ਤਾਂ ਫਿਰ ਇਹ ਮੇਰਾ ਬਚਪਨਾ ਹੀ ਸਮਝ ਲੈਣਾ ਕਿ ਮੈਂ ਉਸ ਤੋਂ ਦੁਗਣਾ ਹੀ ਦਿਖਾਵਾਂਗਾ। ❤️ '
ਕਰਨ ਔਜਲਾ ਨੂੰ ਸੰਬਧਤ ਕਰਦਿਆਂ ਰਾਕਾ ਨੇ ਲਿਖਿਆ, 'ਬਾਕੀ ਬਾਈ ਜਿਸ ਦਾ ਜਿਵੇਂ ਤੁਸੀਂ ਅੱਜ ਪਿਆਰ ਤੇ ਨਿਮਰਤਾ ਨਾਲ ਸਾਰੀਆਂ ਗੱਲਾਂ ਕੀਤੀਆਂ ਜੇ ਇੰਦਾਂ ਹੀ ਹਮੇਸ਼ਾ ਰਹੋਗੇ ਤਾਂ ਰੱਬ ਤੁਹਾਨੂੰ ਤੁਹਾਡੀ ਸੋਚ ਤੋਂ ਵੀ ਵੱਧ ਕੇ ਹੋਰ ਜ਼ਿਆਦਾ ਦਵੇਗਾ। ਅਤੇ ਜਿਹੜੇ ਮੈਨੂੰ ਸੁਨਣ ਵਾਲੇ ਨੇ ਜੇਕਰ ਉਨ੍ਹਾਂ ਨੇ ਜਜ਼ਬਾਤੀ ਹੋ ਕੇ ਮਾੜਾ ਚੰਗਾ ਬੋਲ ਗਏ , ਕਿਰਪਾ ਕਰਕੇ ਸਾਰੇ ਵੀਰ ਬੱਸ ਗੀਤ ਸੁਣੋ ਸਾਨੂੰ ਬੂਸਟ ਕਰੋ ਕੀ ਅਸੀਂ ਵਧੀਆਂ ਕੰਮ ਕਰ ਸਕੀਏ। ਅਸੀਂ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਬੋਲਣਾ ਹਮੇਸ਼ਾ ਦਾਇਰੇ ਵਿੱਚ ਰਹਿ ਕੇ ਗੱਲ ਕਰਾਂਗੇ। ਮਾਵਾਂ ਤੇ ਭੈਣਾਂ ਸਾਡੇ ਸਾਰੀਆਂ ਦੀਆਂ ਸਾਂਝੀਆਂ ਹੁੰਦੀਆਂ ਹਨ, ਬਾਕੀ ਮੈਂ ਤੁਹਾਡੀ ਫੀਲਿੰਗ ਸਮਝ ਸਕਦਾ ਹਾਂ। ਲਵ ਯੂ ਆਲ ❤️।
ਹੋਰ ਪੜ੍ਹੋ: ਸੱਚਖੰਚ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਗਾਇਕ ਸਾਰਥੀ ਕੇ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਦਰਅਸਲ ਬੀਤੇ ਦਿਨੀਂ ਗਾਇਕ ਕਰਨ ਔਜਲਾ ਨੇ ਲਾਈਵ ਆ ਕੇ ਰਾਕਾ ਉੱਤੇ ਗੀਤ ਦੀ ਤਰਜ ਕਾਪੀ ਕਰਨ ਦੇ ਦੋਸ਼ ਲਾਏ ਤੇ ਇਸ ਮਗਰੋਂ ਉਹ ਰਾਕਾ ਦੀ ਤੁਲਨਾ ਆਪਣੇ ਨੂੰਹ ਨਾਲ ਕੀਤੀ। ਇਸ ਮਗਰੋਂ ਰਾਕਾ ਨੇ ਲਾਈਵ ਆ ਕੇ ਕਰਨ ਔਜਲਾ ਵੱਲੋਂ ਕਹੀ ਗਈ ਇਸ ਗੱਲ ਦੀ ਨਿੰਦਿਆ ਕੀਤੀ ਤੇ ਕਿ ਇੰਨ੍ਹੇ ਮਸ਼ਹੂਰ ਗਾਇਕ ਵੱਲੋਂ ਕਹੀਆਂ ਗਈਆਂ ਇਹ ਗੱਲਾਂ ਸਹੀ ਨਹੀਂ ਹਨ।
ਮੀਡੀਆ ਰਿਪੋਰਟਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਰਾਕਾ ਨੇ ਆਪਣੇ ਗੀਤ ਸਵਾਦ ਵਿੱਚ ਕਰਨ ਔਜਲਾ ਦੇ ਗੀਤ ਪੁਆਇੰਟ ਆਫ ਵਿਊ ਦੀ ਤਰਜ ਤੇ ਕੰਪੋਜ਼ਿਸ਼ਨ ਕਾਪੀ ਕੀਤੀ ਹੈ। ਰਾਕਾ ਨੇ ਆਪਣੇ ਗੀਤ 'On My Own' ਰਾਹੀਂ ਕਰਨ ਔਜਲਾ ਨਾਲ ਚੱਲ ਰਹੇ ਇਸ ਵਿਵਾਦ ਉੱਤੇ ਜਵਾਬ ਦਿੱਤਾ ਸੀ। ਜਿਸ ਵਿੱਚ ਕਰਨ ਔਜਲਾ ਦੇ ਇੱਕ ਗੀਤ Take it Easy ਦੀ ਤਰਜ਼ ਕੁਲਦੀਪ ਮਾਣਕ ਜੀ ਦੇ ਗੀਤ ਨਾਲ ਮਿਲਦੀ ਹੈ , ਜਿਸ ਦੇ ਚੱਲਦੇ ਵਿਵਾਦ ਹੋਰ ਵੱਧ ਗਿਆ ਹੈ।