ਗਾਇਕ ਆਰ ਨੇਤ ਨੂੰ ਮਿਲਣ ਆਏ ਨੰਨ੍ਹੇ ਫੈਨਸ, ਗਾਇਕ ਨੇ ਨੰਨ੍ਹੇ ਫੈਨਸ ਦੇ ਨਾਲ ਖਿਚਵਾਈਆਂ ਤਸਵੀਰਾਂ

ਗਾਇਕ ਆਰ ਨੇਤ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਉਹ ਅਕਸਰ ਸਮਾਜ ਦੀ ਭਲਾਈ ਦੇ ਲਈ ਕੰਮ ਕਰਦੇ ਹਨ । ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਕੁਝ ਜ਼ਰੂਰਤਮੰਦ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹ ਵੀ ਕਰਵਾਏ ਸਨ । ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਸਾਂਝਾ ਕੀਤਾ ਸੀ । ਜਿਸ ਤੋਂ ਬਾਅਦ ਗਾਇਕ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ ।

By  Shaminder October 26th 2023 05:56 PM -- Updated: October 26th 2023 06:03 PM

ਗਾਇਕ ਆਰ ਨੇਤ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਉਹ ਅਕਸਰ ਸਮਾਜ ਦੀ ਭਲਾਈ ਦੇ ਲਈ ਕੰਮ ਕਰਦੇ ਹਨ । ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਕੁਝ ਜ਼ਰੂਰਤਮੰਦ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹ ਵੀ ਕਰਵਾਏ ਸਨ । ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਸਾਂਝਾ ਕੀਤਾ ਸੀ । ਜਿਸ ਤੋਂ ਬਾਅਦ ਗਾਇਕ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਨੂੰ ਛੋਟੇ ਛੋਟੇ ਸਕੂਲੀ ਬੱਚੇ ਮਿਲਣ ਦੇ ਲਈ ਪਹੁੰਚੇ ਹਨ ।

ਹੋਰ ਪੜ੍ਹੋ : 

ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਖੇਤਾਂ ‘ਚ ਕੰਮ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ । ਪਰ ਖੇਤਾਂ ‘ਚ ਰੁੱਝੇ ਹੋਣ ਦੇ ਬਾਵਜੂਦ ਉਹ ਇਨ੍ਹਾਂ ਨੰਨ੍ਹੇ ਫੈਨਸ ਦੇ ਲਈ ਸਮਾਂ ਕੱਢਦਾ ਹੈ ਅਤੇ ਉਨ੍ਹਾਂ ਦੇ ਨਾਲ ਤਸਵੀਰਾਂ ਖਿਚਵਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ।

ਗਾਇਕੀ ‘ਚ ਆਉਣ ਲਈ ਕੀਤਾ ਸੰਘਰਸ਼ 

ਗਾਇਕ ਆਰ ਨੇਤ ਨੇ ਗਾਇਕੀ ਦੇ ਖੇਤਰ ‘ਚ ਆਉਣ ਦੇ ਲਈ ਲੰਮਾ ਸਮਾਂ ਸੰਘਰਸ਼ ਕੀਤਾ ਹੈ ਅਤੇ ਗਾਇਕੀ ਦੇ ਸ਼ੁਰੂਆਤੀ ਦੌਰ ‘ਚ ਉਸ ਦੇ ਨਾਲ ਕਈ ਲੋਕਾਂ ਨੇ ਧੋਖਾ ਵੀ ਕੀਤਾ ਸੀ । ਆਪਣੇ ਨਾਲ ਹੋਏ ਇਸ ਧੋਖੇ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ‘ਡਿਫਾਲਟਰ’ ਗੀਤ ਵੀ ਕੱਢਿਆ ਸੀ । ਗਾਇਕ ਦਾ ਅਸਲ ਨਾਮ ਨੇਤ ਰਾਮ ਹੈ । ਜਿਸ ਨੂੰ ਉਨ੍ਹਾਂ ਨੇ ਬਦਲ ਕੇ ਆਰ ਨੇਤ ਕਰ ਲਿਆ ਹੈ ਅਤੇ ਇੰਡਸਟਰੀ ‘ਚ ਉਹ ਇਸੇ ਨਾਮ ਨਾਲ ਮਸ਼ਹੂਰ ਹਨ ।  

View this post on Instagram

A post shared by R Nait (@official_rnait)





Related Post