ਆਰ ਨੇਤ ਦੀ ਇਸ ਗੀਤ ਦੇ ਨਾਲ ਪੰਜਾਬੀ ਇੰਡਸਟਰੀ ‘ਚ ਚੜ੍ਹੀ ਸੀ ਗੁੱਡੀ, ਅਸਲ ਜ਼ਿੰਦਗੀ ਦੇ ਨਾਲ ਮੇਲ ਖਾਂਦਾ ਹੈ ਗੀਤ
ਆਰ ਨੇਤ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਅਸਲ ਨਾਮ ਨੇਤ ਰਾਮ ਹੈ ਅਤੇ ਉਨ੍ਹਾਂ ਦਾ ਜਨਮ ਸਤਪਾਲ ਸ਼ਰਮਾ ਦੇ ਘਟ ਹੋਇਆ । ਉਸ ਨੇ ਆਪਣੀ ਗਾਇਕੀ ਦੀ ਸ਼ੁਰੂਆਤ ‘2800’ ਗੀਤ ਦੇ ਨਾਲ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ।
ਆਰ ਨੇਤ (R Nait) ਨੇ ਆਪਣੀ ਮਾਂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਦੋਵੇਂ ਮਾਂ ਪੁੱਤਰ ਦੋਵੇਂ ਹੀ ਖੁਸ਼ ਨਜ਼ਰ ਆ ਰਹੇ ਹਨ ।ਇਹ ਤਸਵੀਰ ਕੁਝ ਦਿਨ ਪਹਿਲਾਂ ਦੀ ਹੈ, ਆਰ ਨੇਤ ਨੇ ਮਦਰਸ ਡੇਅ ‘ਤੇ ਇਸ ਤਸਵੀਰ ਨੂੰ ਸਾਂਝਾ ਕੀਤਾ ਸੀ ।ਆਰ ਨੇਤ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਅਸਲ ਨਾਮ ਨੇਤ ਰਾਮ ਹੈ ਅਤੇ ਉਨ੍ਹਾਂ ਦਾ ਜਨਮ ਸਤਪਾਲ ਸ਼ਰਮਾ ਦੇ ਘਰ ਹੋਇਆ । ਉਸ ਨੇ ਆਪਣੀ ਗਾਇਕੀ ਦੀ ਸ਼ੁਰੂਆਤ ‘2800’ ਗੀਤ ਦੇ ਨਾਲ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ।
ਹੋਰ ਪੜ੍ਹੋ : ਅਦਾਕਾਰ ਆਸ਼ੀਸ਼ ਵਿਦਿਆਰਥੀ ਨੇ 60 ਸਾਲ ਦੀ ਉਮਰ ‘ਚ ਰੁਪਾਲੀ ਬਰੂਆ ਨਾਲ ਕਰਵਾਇਆ ਵਿਆਹ, ਤਸਵੀਰਾਂ ਹੋ ਰਹੀਆਂ ਵਾਇਰਲ
'ਡਿਫਾਲਟਰ' ਗੀਤ ਨਾਲ ਚੜ੍ਹੀ ਸੀ ਗੁੱਡੀ
ਆਰ ਨੇਤ ਨੂੰ ‘ਡਿਫਲਾਟਰ’ ਗੀਤ ਨੇ ਇੰਡਸਟਰੀ ‘ਚ ਪਛਾਣ ਦਿਵਾਈ ਸੀ । ਇਹ ਗੀਤ ਗਾਇਕ ਦੀ ਜ਼ਿੰਦਗੀ ਦੇ ਉਤਰਾਅ ਚੜ੍ਹਾਅ ਨੂੰ ਦਰਸਾਉਂਦਾ ਹੈ ਅਤੇ ਕਾਫੀ ਹੱਦ ਤੱਕ ਉਸ ਦੀ ਜ਼ਿੰਦਗੀ ਦੇ ਨਾਲ ਮੇਲ ਵੀ ਖਾਂਦਾ ਹੈ । ਕਿਉਂਕਿ ਉਨ੍ਹਾਂ ਨੂੰ ਕੁਝ ਅਜਿਹੇ ਲੋਕ ਵੀ ਟੱਕਰ ਗਏ ਸਨ ਜਿਨ੍ਹਾਂ ਕਾਰਨ ਉਨ੍ਹਾਂ ਨੂੰ ਜ਼ਿੰਦਗੀ ‘ਚ ਕਾਫੀ ਮੁਸ਼ਕਿਲ ਭਰੇ ਹਾਲਾਤਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ ।
ਬਚਪਨ ਤੋਂ ਹੀ ਸੀ ਗਾਉਣ ਦਾ ਸ਼ੌਂਕ
ਆਰ ਨੇਤ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਗਾਇਕ ਉਦੋਂ ਸੱਤਵੀਂ ਜਮਾਤ ‘ਚ ਪੜ੍ਹਦਾ ਸੀ। ਜਦੋਂ ਉਸ ਨੇ ਗਾਉਣਾ ਅਤੇ ਲਿਖਣਾ ਸ਼ੁਰੂ ਕਰ ਦਿੱਤਾ ਸੀ । ਪਰ ਉਨ੍ਹਾਂ ਦੇ ਪਿਤਾ ਨਹੀਂ ਸੀ ਚਾਹੁੰਦੇ ਕਿ ਉਨ੍ਹਾਂ ਦਾ ਪੁੱਤਰ ਗਾਇਕ ਬਣੇ ।ਪਰ ਜਦੋਂ ਆਰ ਨੇਤ ਨੇ ਗਾਇਕੀ ਦੇ ਖੇਤਰ ‘ਚ ਨਿੱਤ ਨਵੀਆਂ ਪੁਲਾਂਘਾ ਪੁੱਟੀਆਂ ਤਾਂ ਘਰਦਿਆਂ ਦਾ ਵੀ ਸਾਥ ਉਸ ਨੂੰ ਮਿਲਦਾ ਗਿਆ ।