ਗਾਇਕਾ ਪਰਵੀਨ ਭਾਰਟਾ ਦੀ ਅੱਜ ਵੈਡਿੰਗ ਐਨੀਵਰਸਰੀ, ਗਾਇਕਾ ਨੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ
ਗਾਇਕਾ ਪਰਵੀਨ ਭਾਰਟਾ ਦੀ ਅੱਜ ਵੈਡਿੰਗ ਐਨੀਵਰਸਰੀ ਹੈ। ਇਸ ਮੌਕੇ ‘ਤੇ ਗਾਇਕਾ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਪਤੀ ਨੂੰ ਵੈਡਿੰਗ ਐਨੀਵਰਸਰੀ ਦੀ ਵਧਾਈ ਦਿੱਤੀ ਹੈ।
ਗਾਇਕਾ ਪਰਵੀਨ ਭਾਰਟਾ (Parveen Bharta )ਦੀ ਅੱਜ ਵੈਡਿੰਗ ਐਨੀਵਰਸਰੀ ( wedding anniversary) ਹੈ। ਇਸ ਮੌਕੇ ‘ਤੇ ਗਾਇਕਾ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਪਤੀ ਨੂੰ ਵੈਡਿੰਗ ਐਨੀਵਰਸਰੀ ਦੀ ਵਧਾਈ ਦਿੱਤੀ ਹੈ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਨ੍ਹਾਂ ਤਸਵੀਰਾਂ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਗਾਇਕਾ ਨੇ ਤਸਵੀਰਾਂ ਦੇ ਨਾਲ ਪਤੀ ਲਈ ਇੱਕ ਪਿਆਰਾ ਜਿਗਾ ਕੈਪਸ਼ਨ ਲਿਖਦੇ ਹੋਏ ਲਿਖਿਆ ‘ਇਹ ਦਿਨ ਵਾਰ ਵਾਰ ਆਏ। ਵੈਡਿੰਗ ਐਨੀਵਰਸਰੀ ਦੀ ਵਧਾਈ ਪਿਆਰੇ ਸ਼ਰਨ ਜੀ । ਲਵ ਯੂ, ਸਾਡਾ ਸਾਥ ਹਮੇਸ਼ਾ ਏਦਾਂ ਹੀ ਬਣਿਆ ਰਹੇ’।ਇਨ੍ਹਾਂ ਤਸਵੀਰਾਂ ਨੂੰ ਪਰਵੀਨ ਭਾਰਟਾ ਨੇ ਜਿਉੇਂ ਹੀ ਸ਼ੇਅਰ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।
ਹੋਰ ਪੜ੍ਹੋ : ਗੁਰਦਾਸ ਮਾਨ ਦਾ ਏਅਰਪੋਰਟ ਤੋਂ ਵੀਡੀਓ ਹੋਇਆ ਵਾਇਰਲ, ਫੈਨਸ ਨੂੰ ਆ ਰਿਹਾ ਪਸੰਦ
ਪਰਵੀਨ ਭਾਰਟਾ ਦਾ ਵਰਕ ਫ੍ਰੰਟ
ਪਰਵੀਨ ਭਾਰਟਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਇੰਡਸਟਰੀ ‘ਚ ਉਹਨਾਂ ਨੂੰ ਜਗ੍ਹਾ ਬਨਾਉਣ ਦੇ ਲਈ ਕਰੜਾ ਸੰਘਰਸ਼ ਕਰਨਾ ਪਿਆ ਸੀ ।
ਪਰ ਸੰਗੀਤ ਪ੍ਰਤੀ ਉਨ੍ਹਾਂ ਦੇ ਜਨੂੰਨ ਨੇ ਗਾਇਕੀ ਦੇ ਖੇਤਰ ‘ਚ ਕਾਮਯਾਬੀ ਦਿਵਾਈ ਤੇ ਉਹ ਖੁਦ ਨੂੰ ਇੰਡਸਟਰੀ ‘ਚ ਸਥਾਪਿਤ ਕਰ ਪਾਏ । ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸ਼ਰਨ ਦੇ ਨਾਲ ਵਿਆਹ ਤੋਂ ਬਾਅਦ ਇਸ ਜੋੜੀ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ ਇੱਕ ਧੀ ਅਤੇ ਦੂਜਾ ਪੁੱਤਰ ।ਜਿਸ ਦੇ ਨਾਲ ਗਾਇਕਾ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ।