ਗਾਇਕ ਨਿੰਜਾ ਦੂਜੀ ਵਾਰ ਬਣੇ ਪਿਤਾ, ਪਤਨੀ ਨੇ ਬੇਟੇ ਨੂੰ ਦਿੱਤਾ ਜਨਮ

ਗਾਇਕ ਨਿੰਜਾ ਦਾ ਘਰ ਇੱਕ ਵਾਰ ਮੁੜ ਤੋਂ ਕਿਲਕਾਰੀਆਂ ਦੇ ਨਾਲ ਗੂੰਜ ਉੱਠਿਆ ਹੈ। ਇੱਕ ਪੁੱਤਰ ਦੀ ਦਾਤ ਨਾਲ ਮੁੜ ਤੋਂ ਪ੍ਰਮਾਤਮਾ ਨੇ ਗਾਇਕ ਨਿੰਜਾ ਨੂੰ ਨਵਾਜ਼ਿਆ ਹੈ।

By  Shaminder April 12th 2024 10:01 AM
ਗਾਇਕ ਨਿੰਜਾ ਦੂਜੀ ਵਾਰ ਬਣੇ ਪਿਤਾ, ਪਤਨੀ ਨੇ ਬੇਟੇ ਨੂੰ ਦਿੱਤਾ ਜਨਮ

ਗਾਇਕ ਨਿੰਜਾ (Ninja) ਇੱਕ ਵਾਰ ਫਿਰ ਤੋਂ ਪਾਪਾ ਬਣ ਗਏ ਹਨ । ਉਨ੍ਹਾਂ ਦੇ ਘਰ ਮੁੜ ਤੋਂ ਪੁੱਤਰ (Baby Boy)ਨੇ ਜਨਮ ਲਿਆ ਹੈ। ਜਿਸ ਦੀਆਂ ਦੋ ਤਸਵੀਰਾਂ  ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ   । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਨੇ ਆਪਣੇ ਨਵ-ਜਨਮੇ ਬੇਟੇ ਦੇ ਪੈਰਾਂ ਦੀ ਤਸਵੀਰ ਸ਼ੇਅਰ ਕੀਤੀ ਹੈ। ਜਿਉਂ ਹੀ ਗਾਇਕ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । 

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !

ਕਈ ਸੈਲੀਬ੍ਰੇਟੀਜ਼ ਨੇ ਦਿੱਤੀ ਵਧਾਈ 

 ਜਿਉਂ ਹੀ ਨਿੰਜਾ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਤਾਂ ਉਨ੍ਹਾਂ ਨੂੰ ਕਈ ਸੈਲੀਬ੍ਰੇਟੀਜ਼ ਨੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ । ਅਦਾਕਾਰ ਦਕਸ਼ਅਜੀਤ ਸਿੰਘ ਨੇ ਲਿਖਿਆ ‘ਮੁਬਾਰਕਾਂ ਡਾਰਲਿੰਗ’।ਦੀਪ ਜੰਡੂ ਨੇ ਲਿਖਿਆ ‘ਵਧਾਈਆਂ ਭਰਾ, ਵੱਡੀ ਪਾਰਟੀ’।ਕੁਵਰ ਵਿਰਕ ਨੇ ਵੀ ਵਧਾਈ ਦਿੰਦੇ ਹੋਏ ਲਿਖਿਆ ‘ਵਧਾਈਆਂ ਬਰੋਸਕੀ’ ।ਗਾਇਕ ਨਵਰਾਜ ਹੰਸ ਨੇ ਵੀ ਲਿਖਿਆ ‘ਵਧਾਈਆਂ ਬਹੁਤ ਬਹੁਤ ਭਰਾ’ । 


ਇਸ ਤੋਂ ਪਹਿਲਾਂ ਵੀ ਹੋਇਆ ਸੀ ਪੁੱਤ ਦਾ ਜਨਮ 

ਨਿੰਜਾ ਦੇ ਘਰ ਇਸ ਤੋਂ ਪਹਿਲਾਂ ਵੀ ਪੁੱਤਰ ਨੇ ਜਨਮ ਲਿਆ ਸੀ । ਜਿਸ ਦੇ ਨਾਲ ਗਾਇਕ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦਾ ਹੈ । ਹੁਣ ਦੂਜੇ ਪੁੱਤ ਦੇ ਜਨਮ ਤੋਂ ਬਾਅਦ ਪੂਰਾ ਪਰਿਵਾਰ ਪੱਬਾਂ ਭਾਰ ਹੈ ਅਤੇ ਨਵੇਂ ਜੀਅ ਦੇ ਘਰ ‘ਚ ਆਉਣ ਤੋਂ ਬਾਅਦ ਖੁਸ਼ੀਆਂ ਮਨਾ ਰਿਹਾ ਹੈ। 

View this post on Instagram

A post shared by NINJA (@its_ninja)




Related Post