ਗਾਇਕ ਨਿੰਜਾ ਨੇ ਫ਼ਿਲਮ ‘ਜ਼ਿੰਦਗੀ ਜ਼ਿੰਦਾਬਾਦ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਨਿੰਜਾ ਦੀ ਲੁੱਕ ਵੇਖ ਫੈਨਸ ਹੋਏ ਹੈਰਾਨ

ਗਾਇਕ ਨਿੰਜਾ ਨੇ ਆਪਣੀ ਨਵੀਂ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰਦੇ ਹੋਏ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਹੈ । ਜਿਸ ‘ਚ ਨਿੰਜਾ ਦਾ ਲੁੱਕ ਵੇਖ ਕੇ ਪ੍ਰਸ਼ੰਸਕ ਵੀ ਹੈਰਾਨ ਹਨ । ਪੋਸਟਰ ‘ਚ ਨਿੰਜਾ ਦੀ ਲੁੱਕ ਵੇਖ ਲੱਗਦਾ ਹੈ ਕਿ ਇਸ ਫ਼ਿਲਮ ‘ਚ ਨਿਭਾਇਆ ਜਾਣ ਵਾਲਾ ਨਿੰਜਾ ਦਾ ਕਿਰਦਾਰ ਕੁਝ ਵੱਖਰਾ ਹੋਣ ਵਾਲਾ ਹੈ ।

By  Shaminder August 1st 2023 11:33 AM

  ਗਾਇਕ ਨਿੰਜਾ (Ninja) ਨੇ ਆਪਣੀ ਨਵੀਂ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰਦੇ ਹੋਏ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਹੈ । ਜਿਸ ‘ਚ ਨਿੰਜਾ ਦਾ ਲੁੱਕ ਵੇਖ ਕੇ ਪ੍ਰਸ਼ੰਸਕ ਵੀ ਹੈਰਾਨ ਹਨ । ਪੋਸਟਰ ‘ਚ ਨਿੰਜਾ ਦੀ ਲੁੱਕ ਵੇਖ ਲੱਗਦਾ ਹੈ ਕਿ ਇਸ ਫ਼ਿਲਮ ‘ਚ ਨਿਭਾਇਆ ਜਾਣ ਵਾਲਾ ਨਿੰਜਾ ਦਾ ਕਿਰਦਾਰ ਕੁਝ ਵੱਖਰਾ ਹੋਣ ਵਾਲਾ ਹੈ । ਇਹ ਫ਼ਿਲਮ ਇਸੇ ਸਾਲ 27 ਅਕਤੂਬਰ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ । 


ਹੋਰ ਪੜ੍ਹੋ : ਕੀ ਰਾਹੁਲ ਮਹਾਜਨ ਕਰਵਾਉਣ ਜਾ ਰਹੇ ਚੌਥਾ ਵਿਆਹ ! ਪਤਨੀ ਤੋਂ ਵੱਖ ਹੋਣ ਦੀਆਂ ਖ਼ਬਰਾਂ ਆ ਰਹੀਆਂ ਸਾਹਮਣੇ

ਫੈਨਸ ਨੇ ਵੀ ਦਿੱਤੇ ਖੂਬ ਰਿਐਕਸ਼ਨ 

ਜਿਉਂ ਹੀ ਨਿੰਜਾ ਨੇ ਆਪਣੀ ਨਵੀਂ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਤਾਂ ਫੈਨਸ ਦੇ ਵੀ ਇਸ ‘ਤੇ ਖੂਬ ਰਿਐਕਸ਼ਨ ਆ ਰਹੇ ਹਨ । ਫ਼ਿਲਮ ‘ਚ ਨਿੰਜਾ ਮੁੱਖ ਕਿਰਦਾਰ ‘ਚ ਦਿਖਾਈ ਦੇਣਗੇ । ਇਸ ਤੋਂ ਇਲਾਵਾ ਅਦਾਕਾਰਾ ਮੈਂਡੀ ਤੱਖਰ, ਵੱਡਾ ਗਰੇਵਾਲ ਸਣੇ ਇੱਕ ਹੋਰ ਕਈ ਅਦਾਕਾਰ ਫ਼ਿਲਮ ‘ਚ ਦਿਖਾਈ ਦੇਣਗੇ ।


ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨਿੰਜਾ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਜਿਸ ‘ਚ ਦੂਰਬੀਨ, ਅੜਬ ਮੁਟਿਆਰਾਂ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।ਨਿੰਜਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰੀਆਂ ਅਤੇ ਦਰਸ਼ਕਾਂ ਨੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ । ਅੱਜ ਕੱਲ੍ਹ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਹਨ । 

View this post on Instagram

A post shared by NINJA (@its_ninja)






  




Related Post