ਗਾਇਕ ਮੀਕਾ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ
ਪ੍ਰਮਾਤਮਾ ਦੇ ਦਰ ‘ਤੇ ਜਾ ਕੇ ਜਿੱਥੇ ਭੌਤਿਕ ਸੁੱਖ ਮਿਲਦੇ ਹਨ । ੳੇੁੱਥੇ ਹੀ ਅਲੌਕਿਕ ਸੁੱਖਾਂ ਦਾ ਵੀ ਅਹਿਸਾਸ ਹੁੰਦਾ ਹੈ।ਮੀਕਾ ਸਿੰਘ ਨੂੰ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਆ ਕੇ ਬਹੁਤ ਸਕੂਨ ਮਿਲਦਾ ਹੈ।
ਪੰਜਾਬੀ ਗਾਇਕ ਮੀਕਾ ਸਿੰਘ (Mika Singh) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪੁੱਜੇ । ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮੀਕਾ ਸਿੰਘ ਸ੍ਰੀ ਦਰਬਾਰ ਸਾਹਿਬ ‘ਚ ਮੱਥਾ ਟੇਕਦੇ ਹੋਏ ਨਜ਼ਰ ਆ ਰਹੇ ਹਨ । ਮੀਕਾ ਸਿੰਘ ਨੇ ਕਿਹਾ ਕਿ ਗੁਰੁ ਘਰ ‘ਚ ਆ ਕੇ ਉਨ੍ਹਾਂ ਦੇ ਮਨ ਨੂੰ ਬਹੁਤ ਹੀ ਸ਼ਾਂਤੀ ਮਿਲਦੀ ਹੇ। ਇਸ ਦਰ ‘ਤੇ ਆ ਕਟ ਉਨ੍ਹਾਂ ਨੇ ਅੱਜ ਤੱਕ ਜੋ ਵੀ ਮੰਗਿਆ ਹੈ ਉਹ ਹਮੇਸ਼ਾ ਉਨ੍ਹਾਂ ਨੂੰ ਮਿਲਿਆ ਹੈ।ਮੀਕਾ ਸਿੰਘ ਅਕਸਰ ਆਪਣੇ ਘਰ ‘ਚ ਵੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਉਦੇ ਰਹਿੰਦੇ ਹਨ ਅਤੇ ਸਾਧ ਸੰਗਤ ਦੀ ਸੇਵਾ ਕਰਦੇ ਹੋਏ ਨਜ਼ਰ ਆਉਂਦੇ ਹਨ ।
ਹੋਰ ਪੜ੍ਹੋ : ਕਰਣ ਔਜਲਾ ਨੇ ਪੰਜਾਬ ਦੇ ਖਿਡਾਰੀ ਦੀ ਕੀਤੀ ਮਦਦ, 9 ਲੱਖ ਦੇ ਕਰਜ਼ ਨੂੰ ਉਤਾਰਨ ‘ਚ ਕੀਤੀ ਮਦਦ
ਮੀਕਾ ਸਿੰਘ ਦਾ ਵਰਕ ਫ੍ਰੰਟ
ਮੀਕਾ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਹੁਣ ਤੱਕ ਉਹ ਪਾਲੀਵੇੱਡ ਦੇ ਨਾਲ ਨਾਲ ਬਾਲੀਵੇੁਡ ਇੰਡਸਟਰੀ ਨੂੰ ਵੀ ਕਈ ਹਿੱਟ ਗੀਤ ਦੇ ਚੱੇੁਕੇ ਹਨ ।
ਮੀਕਾ ਸਿੰਘ ਨੂੰ ਗਾਇਕੀ ਦੀ ਗੁੜ੍ਹਤੀ ਉਨ੍ਹਾਂ ਦੇ ਘਰੋਂ ਹੀ ਮਿਲੀ ਹੈ। ਉਨ੍ਹਾਂ ਦੇ ਪਿਤਾ ਜੀ ਤਖਤ ਸ਼੍ਰੀ ਪਟਨਾ ਸਾਹਿਬ ‘ਚ ਕੀਰਤਨ ਕਰਦੇ ਹੁੰਦੇ ਸਨ । ਉਨ੍ਹਾਂ ਦੇ ਵੱੇਡੇ ਭਰਾ ਦਲੇਰ ਮਹਿੰਦੀ ਵੀ ਵਧੀਆ ਗਾਇਕ ਹਨ ਅਤੇ ਭਤੀਜਾ ਵੀ ਗਾਇਕੀ ਦੇ ਖੇਤਰ ‘ਚ ਸਰਗਰਮ ਹੈ।