ਪੰਜਾਬ ਦੇ ਪ੍ਰਸਿੱਧ ਗਾਇਕ ਦਿਲਸ਼ਾਦ ਅਖਤਰ ਦੀ ਭੈਣ ਸੀ ਗਾਇਕਾ ਮਨਪ੍ਰੀਤ ਅਖਤਰ, ਜਾਣੋ ਗਾਇਕਾ ਦੀ ਜ਼ਿੰਦਗੀ ਅਤੇ ਕਰੀਅਰ ਬਾਰੇ

ਪੰਜਾਬ ਦੀ ਪ੍ਰਸਿੱਧ ਗਾਇਕਾ ਮਨਪ੍ਰੀਤ ਅਖਤਰ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਇੰਡਸਟਰੀ ਨੂੰ ਵੀ ਕਈ ਹਿੱਟ ਗੀਤ ਦਿੱਤੇ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਅਤੇ ਮਿਊਜ਼ਿਕ ਕਰੀਅਰ ਦੇ ਬਾਰੇ ਦੱਸਾਂਗੇ ।

By  Shaminder October 8th 2023 06:00 AM

ਪੰਜਾਬ ਦੀ ਪ੍ਰਸਿੱਧ ਗਾਇਕਾ ਮਨਪ੍ਰੀਤ ਅਖਤਰ (Manpreet Akhatr)ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਇੰਡਸਟਰੀ ਨੂੰ ਵੀ ਕਈ ਹਿੱਟ ਗੀਤ ਦਿੱਤੇ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਅਤੇ ਮਿਊਜ਼ਿਕ ਕਰੀਅਰ ਦੇ ਬਾਰੇ ਦੱਸਾਂਗੇ । 

ਹੋਰ ਪੜ੍ਹੋ :  ਦਿਲਜੀਤ ਦੋਸਾਂਝ ਨੇ ਪਰੀਣੀਤੀ ਅਤੇ ਰਾਘਵ ਚੱਢਾ ਨੂੰ ਦਿੱਤੀ ਵਧਾਈ, ਕਿਹਾ ‘ਮੈਂ ਪਰੀਣੀਤੀ ਨੂੰ ਐਲਬਮ ਕਰਨ ਨੂੰ ਆਖਿਆ ਸੀ, ਉਸ ਨੇ ਵਿਆਹ ਦੀ ਐਲਬਮ ਕਰ ਦਿੱਤੀ’

ਘਰੋਂ ਹੀ ਮਿਲੀ ਗਾਇਕੀ ਦੀ ਗੁੜ੍ਹਤੀ 

 ਮਨਪ੍ਰੀਤ ਅਖ਼ਤਰ ਦਾ ਪੰਜਾਬ ਨਾਲ ਮੋਹ ਏਨਾ ਜ਼ਿਆਦਾ ਸੀ ਕਿ ਉਨ੍ਹਾਂ ਨੇ ਆਪਣੀ ਜਨਮ ਅਤੇ ਕਰਮ ਭੂਮੀ ਪੰਜਾਬ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ ,ਪਰ ਇਸ ਦੇ ਬਾਵਜੂਦ ਬਾਲੀਵੁੱਡ 'ਚ ਆਪਣੀ ਖ਼ਾਸ ਜਗ੍ਹਾ ਬਣਾਈ । ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ।ਮਨਪ੍ਰੀਤ ਅਖ਼ਤਰ ਨੂੰ ਪਿਤਾ ਜਨਾਬ ਕੀੜੇ ਖ਼ਾਂ ਸ਼ੌਕੀਨ ਤੋਂ ਹੀ ਗਾਇਕੀ ਦੇ ਗੁਰ ਸਿੱਖਣ ਦਾ ਮੌਕਾ ਮਿਲਿਆ,ਪਰ ਗਾਇਕੀ ਦੀ ਇਸ ਕਲਾ ਨੂੰ ਵਿਗਸਣ ਦਾ ਮੌਕਾ ਵਿਆਹ ਤੋਂ ਬਾਅਦ ਹੀ ਮਿਲਿਆ ।


ਕਿਉਂਕਿ ਪੇਕੇ ਪਰਿਵਾਰ 'ਚ ਕੁਆਰੀਆਂ ਕੁੜ੍ਹੀਆਂ ਨੂੰ ਗਾਇਕੀ ਦੇ ਖੇਤਰ 'ਚ ਜਾਣ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ ।ਸਗੋਂ ਉਨ੍ਹਾਂ ਨੂੰ ਗਾਇਕੀ ਤੋਂ ਰੋਕਿਆ ਜਾਂਦਾ ਸੀ ,ਪਰ ਜਦੋਂ ਪਿੰਡ ਕੱਦੋਂ ਜ਼ਿਲ੍ਹਾ ਲੁਧਿਆਣਾ ਦੇ ਵਲਾਇਤੀ ਰਾਮ ਦੇ ਮੁੰਡੇ ਸੰਜੀਵ ਕੁਮਾਰ ਨਾਲ ਉਨ੍ਹਾਂ ਦਾ ਵਿਆਹ ਹੋਇਆ ਤਾਂ ਉਨ੍ਹਾਂ ਦੀ ਗਾਇਕੀ ਦੀ ਇਸ ਕਲਾ ਨੂੰ ਵਿਗਸਣ ਦਾ ਮੌਕਾ  ਮਿਲਿਆ । ਮਨਪ੍ਰੀਤ ਅਖ਼ਤਰ ਦਾ ਭਰਾ ਦਿਲਸ਼ਾਦ ਅਖ਼ਤਰ ਵੀ ਆਪਣੇ ਸਮੇਂ 'ਚ ਚੋਟੀ ਦਾ ਗਾਇਕ ਸੀ ।


ਕੋਟਕਪੁਰਾ ‘ਚ ਪ੍ਰਾਪਤ ਕੀਤੀ ਮੁੱਢਲੀ ਸਿੱਖਿਆ 

 ਉਨ੍ਹਾਂ ਦੀ ਮੁੱਢਲੀ ਪੜ੍ਹਾਈ ਕੋਟਕਪੁਰਾ 'ਚ ਹੀ ਹੋਈ ਸੀ ਅਤੇ ਉੱਚ ਸਿੱਖਿਆ ਲਈ ਉਹ ਪਟਿਆਲਾ ਦੇ ਵਿਮੈਨ ਕਾਲਜ 'ਚ ਦਾਖਲਾ ਲੈ ਲਿਆ । ਜਿੱਥੇ ਕਾਲਜ ਦੀ ਪ੍ਰਿੰਸੀਪਲ ਨੇ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਯੂਨੀਵਰਸਿਟੀ ਅਤੇ ਕਾਲਜ ਦੇ ਯੂਥ ਫੈਸਟੀਵਲਾਂ ਤੋਂ ਹੀ ਉਨ੍ਹਾਂ ਦੀ ਗਾਇਕੀ ਦੀ ਸ਼ੁਰੂਆਤ ਹੋਈ ਸੀ ।ਉਨ੍ਹਾਂ ਪੰਜਾਬੀ ਯੂਨੀਵਰਸਿਟੀ ਵਿਚੋਂ ੧੯੮੫ ਵਿਚ ਸੰਗੀਤ ਦੀ ਐਮ.ਏ.ਵਿਚੋਂ ਗੋਲਡ ਮੈਡਲ ਪ੍ਰਾਪਤ ਕੀਤਾ।ਉਸਨੇ ਐਮ. ਫਿਲ ਅਤੇ ਐਮ.ਐਡ.ਵੀ ਕੀਤੀ ਹੋਈ ਸੀ, ਕਹਿਣ ਤੋਂ ਭਾਵ ਸੰਗੀਤ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਹੀ ਗਾਇਕੀ ਦੇ ਖੇਤਰ ਨੂੰ ਅਪਣਾਇਆ ਸੀ। ਉਸਦਾ ਭਰਾ ਦਿਲਸ਼ਾਦ ਅਖ਼ਤਰ ਵੀ ਚੋਟੀ ਦਾ ਗਾਇਕ ਸੀ। ਦੂਜਾ ਭਰਾ ਗੁਰਾਂਦਿੱਤਾ ਵੀ ਗਾਇਕ ਹੈ।  


ਮਨਪ੍ਰੀਤ ਅਖਤਰ ਦੇ ਹਿੱਟ ਗੀਤ 

ਮਨਪ੍ਰੀਤ ਅਖ਼ਤਰ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿਚ ਵੀ ਗਾਣੇ ਗਾਏ। ਮਨਪ੍ਰੀਤ ਅਖ਼ਤਰ ਸ਼ਾਹਰੁਖ਼ ਖ਼ਾਨ ਦੀ ਮੁੱਖ ਭੂਮਿਕਾ ਵਾਲੀ ਹਿੰਦੀ ਫ਼ਿਲਮ ‘ਕੁਛ ਕੁਛ ਹੋਤਾ ਹੈ ’ ਵਿਚ ‘ ਤੁਝੇ ਯਾਦ ਨਾ ਮੇਰੀ ਆਈ ਕਿਸੀ ਕੋ ਅਬ ਕਿਆ ਕਹਿਨਾ’ਨਾਲ ਮਨਪ੍ਰੀਤ ਪ੍ਰਸਿਧੀ ਦੀਆਂ ਸਿਖ਼ਰਾਂ ਨੂੰ ਛੋਹ ਗਈ।


ਉਹ ਬੇਸ਼ੱਕ ਇਸ ਦੁਨੀਆ ਤੋਂ ੨੦੧੬ ‘ਚ ਹਮੇਸ਼ਾ ਦੇ ਲਈ ਰੁਖਸਤ ਹੋ ਗਏ ਸਨ । ਪਰ ਆਪਣੇ ਗੀਤਾਂ ਦੀ ਬਦੌਲਤ ਹਮੇਸ਼ਾ ਜਿਉਂਦੇ ਰਹਿਣਗੇ । ਗਾਇਕੀ ਦੇ ਲਾਏ ਇਸ ਬੂਟੇ ਨੂੰ ਉਨ੍ਹਾਂ ਦੇ ਬੇਟੇ ਨਾਵੇਦ ਅਖਤਰ ਅਤੇ ਛੋਟਾ ਪੁੱਤਰ ਅੱਗੇ ਵਧਾ ਰਹੇ ਹਨ ।ਨ 






Related Post