ਗਾਇਕ ਮਨਮੋਹਨ ਵਾਰਿਸ ਨੇ ਆਪਣੀ ਪਹਿਲੀ ਟੀਵੀ ਪਰਫਾਰਮੈਂਸ ਦੀ ਝਲਕ ਕੀਤੀ ਸਾਂਝੀ, 1991 ‘ਚ ਕੀਤਾ ਸੀ ਪਰਫਾਰਮ
ਵਾਰਿਸ ਭਰਾ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸਰਗਰਮ ਹਨ ਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।
ਵਾਰਿਸ ਭਰਾ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸਰਗਰਮ ਹਨ ਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਪਿੰਡ ਹੱਲੂਵਾਲ ਦੇ ਜੰਮਪਲ ਵਾਰਿਸ ਭਰਾਵਾਂ ਨੇ ਨੱਬੇ ਦੇ ਦਹਾਕੇ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਮਨਮੋਹਨ ਵਾਰਿਸ (Manmohan Waris) ਅਤੇ ਕਮਲਹੀਰ ਜਿੱਥੇ ਵਧੀਆ ਗਾਇਕ ਹਨ, ਉੱਥੇ ਹੀ ਸੰਗਤਾਰ ਵਧੀਆ ਸੰਗੀਤਕਾਰ ਹੈ ।
ਹੋਰ ਪੜ੍ਹੋ : 22 ਸਾਲ ਦੀ ਹੋਈ ਜੈਜ਼ੀ ਬੀ ਦੀ ਧੀ, ਗਾਇਕ ਨੇ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਵਧਾਈ
ਆਪਣੇ ਭਰਾਵਾਂ ਦੇ ਗੀਤਾਂ ਨੂੰ ਉਹ ਹੀ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਦਾ ਹੈ । ਮਨਮੋਹਨ ਵਾਰਿਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਮਨਮੋਹਨ ਗੀਤ ਗਾ ਰਹੇ ਹਨ।ਉਦੋਂ ਕਮਲਹੀਰ ਮਹਿਜ਼ ਸਤਾਰਾਂ ਸਾਲ ਦੇ ਸਨ ।
ਵੀਡੀਓ ‘ਚ ਤੁਸੀਂ ਮਨਮੋਹਨ ਵਾਰਿਸ ਦੇ ਨਾਲ ਨਾਲ ਕਮਲਹੀਰ ਅਤੇ ਸੰਗਤਾਰ ਨੂੰ ਸਾਜ਼ਾਂ ‘ਤੇ ਹੱਥ ਅਜ਼ਮਾਉਂਦੇ ਵੇਖ ਸਕਦੇ ਹੋ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।
ਮਨਮੋਹਨ ਵਾਰਿਸ ਨੇ ਦਿੱਤੇ ਕਈ ਹਿੱਟ ਗੀਤ
ਮਨਮੋਹਨ ਵਾਰਿਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਕਦੇ ਇੱਕਲੀ ਬਹਿ ਕੇ ਸੋਚੀਂ ਨੀਂ, ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ, ਪ੍ਰਭਾਤ ਫੇਰੀ ਸਣੇ ਕਈ ਗੀਤ ਉਨ੍ਹਾਂ ਦੇ ਗੀਤਾਂ ਦੀ ਹਿੱਟ ਲਿਸਟ ‘ਚ ਸ਼ਾਮਿਲ ਹਨ ।