ਗਾਇਕ ਮਨਕਿਰਤ ਔਲਖ ਨੇ ਅਨਮੋਲ ਕਵਾਤਰਾ ਦੀ ਸੰਸਥਾ ‘ਏਕ ਜ਼ਰੀਆ’ ਨੂੰ 50 ਲੱਖ ਰੁਪਏ ਦੇਣ ਦਾ ਕੀਤਾ ਐਲਾਨ, ਸੁਣੇ ਬੇਸਹਾਰਾ ‘ਤੇ ਜ਼ਰੂਰਤਮੰਦ ਲੋਕਾਂ ਦੇ ਦੁੱਖ

ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ । ਪਰ ਜੋ ਦੂਜਿਆਂ ਲਈ ਜੀਵੇ ਅਜਿਹੇ ਇਨਸਾਨ ਇਸ ਦੁਨੀਆ ‘ਤੇ ਟਾਵੇਂ ਟਾਵੇਂ ਹੀ ਹੁੰਦੇ ਹਨ । ਉਨ੍ਹਾਂ ਵਿੱਚੋਂ ਹੀ ਇੱਕ ਹਨ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਸਮਾਜ ਸੇਵਾ ਦੇ ਲਈ ਜਾਣੇ ਜਾਂਦੇ ਅਨਮੋਲ ਕਵਾਤਰਾ ਜੋ ਖੁਦ ਤਾਂ ਸਮਾਜ ਦੀ ਸੇਵਾ ‘ਚ ਜੁਟੇ ਹੋਏ ਹਨ । ਇਸ ਦੇ ਨਾਲ ਹੀ ਹੋਰਨਾਂ ਕਲਾਕਾਰਾਂ ਦੇ ਲਈ ਵੀ ਪ੍ਰੇਰਣਾ ਸਰੋਤ ਬਣੇ ਹੋਏ ਹਨ ।

By  Shaminder October 28th 2023 04:40 PM

ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ । ਪਰ ਜੋ ਦੂਜਿਆਂ ਲਈ ਜੀਵੇ ਅਜਿਹੇ ਇਨਸਾਨ ਇਸ ਦੁਨੀਆ ‘ਤੇ ਟਾਵੇਂ ਟਾਵੇਂ ਹੀ ਹੁੰਦੇ ਹਨ । ਉਨ੍ਹਾਂ ਵਿੱਚੋਂ ਹੀ ਇੱਕ ਹਨ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਸਮਾਜ ਸੇਵਾ ਦੇ ਲਈ ਜਾਣੇ ਜਾਂਦੇ ਅਨਮੋਲ ਕਵਾਤਰਾ (Anmol Kwatara) ਜੋ ਖੁਦ ਤਾਂ ਸਮਾਜ ਦੀ ਸੇਵਾ ‘ਚ ਜੁਟੇ ਹੋਏ ਹਨ । ਇਸ ਦੇ ਨਾਲ ਹੀ ਹੋਰਨਾਂ ਕਲਾਕਾਰਾਂ ਦੇ ਲਈ ਵੀ ਪ੍ਰੇਰਣਾ ਸਰੋਤ ਬਣੇ ਹੋਏ ਹਨ । ਹੁਣ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕਿਰਤ ਔਲਖ (Mankirt Aulakh) ਵੀ ਇਨ੍ਹਾਂ ਜ਼ਰੂਰਤਮੰਦ ਅਤੇ ਬੇਸਹਾਰਾ ਬੱਚਿਆਂ ਅਤੇ ਲੋਕਾਂ ਦੀ ਮਦਦ ਦੇ ਲਈ ਅੱਗੇ ਆਏ ਹਨ ।

ਹੋਰ ਪੜ੍ਹੋ :  ਪੰਜਾਬੀ ਫ਼ਿਲਮ ਅਦਾਕਾਰ ਅਸ਼ੋਕ ਖੋਸਲਾ ਦਾ ਦਿਹਾਂਤ, ਫ਼ਿਲਮ ‘ਰਾਂਝਣ ਮੇਰਾ ਯਾਰ’ ਸਣੇ ਕਈ ਟੀਵੀ ਸੀਰੀਅਲ ‘ਚ ਕੀਤਾ ਸੀ ਕੰਮ

ਅਨਮੋਲ ਕਵਾਤਰਾ ਵੱਲੋਂ ਚਲਾਈ ਜਾ ਰਹੀ ਐੱਨ. ਜੀ. ਓ ‘ਏਕ ਜ਼ਰੀਆ’ ਦੇ ਜ਼ਰੀਏ ਮਨਕਿਰਤ ਔਲਖ ਨੇ ਇਨ੍ਹਾਂ ਗਰੀਬ ਤੇ ਜ਼ਰੂਰਤਮੰਦ ਬੱਚਿਆਂ ਦੀ ਮਦਦ ਲਈ ਪੰਜਾਹ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। 

  ਮਨਕਿਰਤ ਔਲਖ ਨੇ ਸੁਣੇ ਲੋਕਾਂ ਦੇ ਦੁੱਖ 

ਇਸ ਮੌਕੇ ਗਾਇਕ ਮਨਕਿਰਤ ਔਲਖ ਨੇ ਲੋਕਾਂ ਦੇ ਦੁੱਖ ਤਕਲੀਫਾਂ ਵੀ ਸੁਣੀਆਂ।ਇਸ ਦੇ ਨਾਲ ਹੀ ਗਾਇਕ ਨੇ ਕਈ ਬੀਮਾਰੀਆਂ ਦੇ ਨਾਲ ਜੂਝਣ ਵਾਲੇ ਬੱਚਿਆਂ ਦੇ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ । ਐੱਨ.ਜੀ.ਓ ਚਲਾ ਰਹੇ ਅਨਮੋਲ ਕਵਾਤਰਾ ਨੇ ਆਪਣੀ ਸੰਸਥਾ ਦੀ ਕਾਰਜ ਸ਼ੈਲੀ ਦੇ ਬਾਰੇ ਵੀ ਗਾਇਕ ਨੂੰ ਦੱਸਿਆ ਅਤੇ ਮਨਕਿਰਤ ਔਲਖ ਨੇ ਵੀ ਬੜੇ ਧਿਆਨ ਦੇ ਨਾਲ ਇਸ ਗੱਲਬਾਤ ਨੂੰ ਸੁਣਿਆ ਅਤੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ ।


ਗਾਇਕ ਵੱਲੋਂ ਸਮਾਜ ਪ੍ਰਤੀ ਆਪਣੇ ਫਰਜ਼ ਨੂੰ ਨਿਭਾਉਣ ਦੇ ਲਈ ਚੁੱਕਿਆ ਗਿਆ ਇਹ ਕਦਮ ਵਾਕਏ ਹੀ ਕਾਬਿਲੇ-ਤਾਰੀਫ ਹੈ । ਇਸ ਲਈ ਹੋਰ ਗਾਇਕਾਂ ਅਤੇ ਕਲਾਕਾਰਾਂ ਨੂੰ ਵੀ ਅੱਗੇ ਆਉਣ ਦੀ ਲੋੜ ਹੈ । 






Related Post