ਗਾਇਕ ਕੋਰਾਲਾ ਮਾਨ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਸਾਂਝੀ ਕੀਤੀ ਅਣਦੇਖੀ ਤਸਵੀਰ, ਲਿਖਿਆ ਖਾਸ ਸੰਦੇਸ਼

ਮਸ਼ਹੂਰ ਪੰਜਾਬੀ ਗਾਇਕ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਆਪਣੇ ਦੋਸਤ ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਨਜ਼ਰ ਆਏ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨਾਲ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ।

By  Pushp Raj August 6th 2024 04:32 PM

Korala Maan Pic with Sidhu Moosewala : ਮਸ਼ਹੂਰ ਪੰਜਾਬੀ ਗਾਇਕ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਆਪਣੇ ਦੋਸਤ ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਨਜ਼ਰ ਆਏ।

ਦੱਸ ਦਈਏ ਕਿ ਗਾਇਕ ਕੋਰਾਲਾ ਮਾਨ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਫੈਨਜ਼ ਨਾਲ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ। 

View this post on Instagram

A post shared by Munda Maana Da💿 (@korala_maan)

ਹਾਲ ਹੀ ਵਿੱਚ ਕੋਰਾਲਾ ਮਾਨ ਆਪਣੇ ਸਨੈਪਚੈਟ ਅਕਾਊਂਟ ਉੱਤੇ ਸਿੱਧੂ ਮੂਸੇਵਾਲਾ ਨਾਲ ਇੱਕ ਅਣਦੇਖੀ ਤਸਵੀਰ ਸਾਂਝੀ ਕੀਤੀ ਹੈ। ਕੋਰਾਲਾ ਮਾਨ ਵੱਲੋਂ ਸਾਂਝੀ ਕੀਤੀ ਗਈ ਇਹ ਤਸਵੀਰ ਹੋਲੀ ਦੇ ਤਿਉਹਾਰ ਦੀ ਹੈ, ਦੋਹਾਂ ਗਾਇਕਾਂ ਦੇ ਚਿਹਰੇ ਉੱਤੇ ਰੰਗ ਲੱਗੇ ਹੋਏ ਨਜ਼ਰ ਆ ਰਹੇ ਹਨ। 

ਕੋਰਾਲਾ ਮਾਨ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਇੱਕ ਖਾਸ ਕੈਪਸ਼ਨ ਵੀ ਲਿਖਿਆ ਹੈ। ਉਨ੍ਹਾਂ ਨੇ ਕੈਪਸ਼ਨ ਵਿੱਚ  ਲਿਖਿਆ, ' ਰੰਗਦਾਰ ਜੋ ਲੱਗਦੇ ਸੀ, ਆਪਣੇ ਉਹ ਆਪਣਾ ਰੰਗ ਦਿਖਾ ਗਏ ਤੇਰੇ ਬਾਅਦ'। ਕੋਰਾਲਾ ਮਾਨ ਦੀ ਇਸ ਪੋਸਟ ਰਾਹੀਂ ਇਹ ਜਾਪਦਾ ਹੈ ਕਿ ਉਹ ਬੇਹੱਦ ਦੁਖੀ ਹਨ ਤੇ ਉਨ੍ਹਾਂ ਨੇ ਦੁਖੀ ਮਨ ਨਾਲ ਇਹ ਪੋਸਟ ਪਾਈ ਹੈ।

ਹਾਲਾਂਕਿ ਫੈਨਜ਼ ਵੱਲੋਂ ਦੋਹਾਂ ਗਾਇਕਾਂ ਦੀ ਇਸ ਅਣਦੇਖੀ ਤਸਵੀਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।  ਫੈਨਜ਼ ਇਸ ਤਸਵੀਰ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਜਾਣ ਵਾਲੇ ਚੱਲੇ ਜਾਂਦੇ ਹਨ ਤੇ ਪਿੱਛੇ ਛੱਡ ਜਾਂਦੇ ਨੇ ਯਾਦਾਂ। ' ਇੱਕ ਹੋਰ ਨੇ ਕਿਹਾ ਕਿ ਲੈਜੇਂਡ ਨੈਵਰ ਡਾਈ।

View this post on Instagram

A post shared by Munda Maana Da💿 (@korala_maan)

ਹੋਰ ਪੜ੍ਹੋ : ਗਿੱਪੀ ਗਰੇਵਾਲ ਸਟਾਰਰ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਵੇਖੋ ਵੀਡੀਓ

ਕੋਰਾਲਾ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਹਨ । ਗਾਇਕ ਦੇ ਗੀਤ ‘ਰੌਂਗ ਰਿਪੋਰਟ’, ਫਿਲਮੀ ਸੀਨ, ਬਰੌਡ ਦਿਲ, ਰਾਈਟ ਹੈਂਡ ਵਰਗੇ ਕਈ ਗੀਤ ਦਰਸ਼ਕਾਂ ਨੂੰ ਪਸੰਦ ਹਨ। 


Related Post