ਗਾਇਕ ਕਰਣ ਔਜਲਾ, ਨਿੰਜਾ ਅਤੇ ਬੀ ਪਰਾਕ ਨੇ ਇਸ ਅੰਦਾਜ਼ ’ਚ ਮਨਾਇਆ ਬੰਦੀਛੋੜ ਦਿਵਸ, ਪ੍ਰਸ਼ੰਸਕਾਂ ਨੂੰ ਅੰਦਾਜ਼ ਆਇਆ ਖੂਬ ਪਸੰਦ
ਬੀਤੇ ਦਿਨ ਦੀਵਾਲੀ ਦੇ ਤਿਉਹਾਰ ਦੀਆਂ ਰੌਣਕਾਂ ਹਰ ਪਾਸੇ ਤੇ ਦੇਖਣ ਨੂੰ ਮਿਲੀਆਂ ਹਨ । ਪੰਜਾਬੀ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਸਿਤਾਰਿਆਂ ਨੇ ਵੀ ਇਸ ਤਿਉਹਾਰ ਨੁੰ ਆਪਣੇ ਆਪਣੇ ਅੰਦਾਜ ਵਿੱਚ ਮਨਾਇਆ ਹੈ ।

ਬੀਤੇ ਦਿਨ ਦੀਵਾਲੀ (Diwali 2023) ਦੇ ਤਿਉਹਾਰ ਦੀਆਂ ਰੌਣਕਾਂ ਹਰ ਪਾਸੇ ਤੇ ਦੇਖਣ ਨੂੰ ਮਿਲੀਆਂ ਹਨ । ਪੰਜਾਬੀ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਸਿਤਾਰਿਆਂ ਨੇ ਵੀ ਇਸ ਤਿਉਹਾਰ ਨੁੰ ਆਪਣੇ ਆਪਣੇ ਅੰਦਾਜ ਵਿੱਚ ਮਨਾਇਆ ਹੈ । ਕਰਨ ਔਜਲਾ ਨੇ ਇਸ ਤਿਉਹਾਰ ਨੂੰ ਆਪਣੇ ਹੀ ਅੰਦਾਜ ਵਿੱਚ ਮਨਾਇਆ ਹੈ । ਉਹਨਾਂ ਇਸਵ ਮੌਕੇ ਤੇ ਲੋੜਵੰਦ ਲੋਕਾਂ ਨੂੰ ਲੰਗਰ ਵੰਡਿਆ ਹੈ । ਜਿਸ ਦੀ ਵੀਡੀਓ ਉਹਨਾਂ ਨੇ ਆਪਣੇ ਇੰਸਟਾਗਰਾਮ ਦੀ ਸਟੋਰੀ ਵਿੱਚ ਸਾਂਝੀ ਕੀਤੀ ਹੈ ।
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਪਰਿਵਾਰ ਨੇ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ, ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ
ਇਸ ਵੀਡੀਓ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਕਹਿੰਦੇ ਨਜ਼ਰ ਆ ਰਹੇ ਹਨ ਕਿ ਪਟਾਕਿਆਂ ਤੇ ਪੈਸੇ ਫੂਕਣ ਦੀ ਥਾਂ ਤੇ ਲੋੜਵੰਦਾਂ ਦੀ ਮਦਦ ਕੀਤੀ ਜਾਵੇ । ਇਹ ਹੈ ਬੰਦੀਛੋੜ ਦਿਵਸ ਦੀ ਮਹੱਤਤਾ । ਇਸੇ ਤਰ੍ਹਾ ਗਾਇਕ ਨਿੰਜਾ ਵੀ ਇੱਕ ਵੀਡੀਓ ਵਿੱਚ ਲੋੜਵੰਦ ਲੋਕਾਂ ਨੂੰ ਲੰਗਰ ਵੰਡਦੇ ਨਜ਼ਰ ਆ ਰਹੇ ਹਨ ।
ਜੇ ਗੱਲ ਗਾਇਕ ਬੀ ਪਰਾਕ ਦੀ ਕੀਤੀ ਜਾਵੇ ਤਾਂ ਉਹ ਦੀਵਾਲੀ ’ਤੇ ਲੋੜਵੰਦ ਲੋਕਾਂ ਨੂੰ ਕੰਬਲ ਵੰਡਦੇ ਨਜ਼ਰ ਆ ਰਹੇ ਹਨ । ਇਹਨਾਂ ਤਿੰਨਾਂ ਗਾਇਕਾਂ ਦੇ ਪ੍ਰਸ਼ੰਸਕ ਉਹਨਾਂ ਦੀ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਦ । ਹਰ ਕੋਈ ਇਹਨਾਂ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ ।
ਹਰ ਕਿਸੇ ਨੂੰ ਇਨ੍ਹਾਂ ਗਾਇਕਾਂ ਤੋਂ ਸੇਧ ਲੈਣ ਦੀ ਜ਼ਰੂਰਤ
ਤਿਉਹਾਰ ਹਰ ਕਿਸੇ ਦੀ ਜ਼ਿੰਦਗੀ ‘ਚ ਰੰਗ ਭਰਦੇ ਹਨ । ਕਿਉਂਕਿ ਜੇ ਪ੍ਰਮਾਤਮਾ ਨੇ ਤੁਹਾਨੂੰ ਇਸ ਲਾਇਕ ਬਣਾਇਆ ਹੈ ਤਾਂ ਲੋੜਵੰਦਾਂ ਦੀ ਮਦਦ ਦੇ ਲਈ ਤੁਹਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ ।ਕਿਉਂਕਿ ਕਿਸੇ ਦੇ ਚਿਹਰੇ ‘ਤੇ ਮੁਸਕਾਨ ਲਿਆਉਣਾ ਯਾਨੀ ਕਿ ਪ੍ਰਮਾਤਮਾ ਨੂੰ ਰਾਜ਼ੀ ਕਰਨਾ ਹੈ ।