ਗਾਇਕਾ ਜੋਤੀ ਨੂਰਾਂ ਦੇ ਪਿਤਾ ਹਸਪਤਾਲ ‘ਚ ਭਰਤੀ, ਗਾਇਕਾ ਨੇ ਕਿਹਾ ‘ਬਾਪੂ ਦੀ ਤੰਦਰੁਸਤੀ ਲਈ ਸਭ ਕਰੋ ਦੁਆ’

ਜੋਤੀ ਨੂਰਾਂ ਦੇ ਪਿਤਾ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿਸ ਦਾ ਇੱਕ ਵੀਡੀਓ ਜੋਤੀ ਨੂਰਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।

By  Shaminder May 15th 2024 10:23 AM

ਗਾਇਕਾ ਜੋਤੀ ਨੂਰਾਂ (Jyoti Nooran) ਦੇ ਪਿਤਾ ਨੂੰ ਹਸਪਤਾਲ (Hospital) ‘ਚ ਭਰਤੀ ਕਰਵਾਇਆ ਗਿਆ ਹੈ। ਜਿਸ ਦਾ ਇੱਕ ਵੀਡੀਓ ਜੋਤੀ ਨੂਰਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜੋਤੀ ਨੂਰਾਂ ਦਾ ਦੋਸਤ ਉਸਮਾਨ ਹਸਪਤਾਲ ‘ਚ ਨਜ਼ਰ ਆ ਰਿਹਾ ਹੈ।ਉਹ ਜੋਤੀ ਨੂਰਾਂ ਦੇ ਪਿਤਾ ਜੀ ਦੀ ਦੇਖਭਾਲ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਹੌਂਸਲਾ ਦੇ ਰਿਹਾ ਹੈ।

ਹੋਰ ਪੜ੍ਹੋ : ਦਿਲ ਦੀ ਬੀਮਾਰੀ ਦੇ ਨਾਲ ਜੂਝ ਰਹੀ ਰਾਖੀ ਸਾਵੰਤ, ਹਸਪਤਾਲ ‘ਚ ਭਰਤੀ

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜੋਤੀ ਨੇ ਕੈਪਸ਼ਨ ‘ਚ ਲਿਖਿਆ ‘ਦੁਆ ਦੇਣਾ ਸਾਰੇ ਜਣੇ, ਬਾਪੂ ਜੀ ਜਲਦੀ ਠੀਕ ਹੋ ਜਾਣ’। ਜਿਉਂ ਹੀ ਜੋਤੀ ਨੂਰਾਂ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਹਰ ਕੋਈ ਬਾਪੂ ਜੀ ਦੀ ਸਿਹਤ ਨੂੰ ਲੈ ਕੇ ਪੁੱਛਣ ਲੱਗ ਪਿਆ ਕਿ ਆਖਿਰਕਾਰ ਬਾਪੂ ਜੀ ਨੂੰ ਹੋਇਆ ਕੀ ਹੈ। ਸਭ ਗਾਇਕਾ ਦੇ ਪਿਤਾ ਦੀ ਜਲਦ ਤੰਦਰੁਸਤੀ ਦੀ ਦੁਆ ਕਰ ਰਿਹਾ ਹੈ। 

View this post on Instagram

A post shared by Jyoti norran (@jyoti.nooran.1998)


ਜੋਤੀ ਨੂਰਾਂ ਦੇ ਪਿਤਾ ਵੀ ਵਧੀਆ ਗਾਇਕ

ਜੋਤੀ ਨੂਰਾਂ ਦੇ ਪਿਤਾ ਵੀ ਵਧੀਆ ਗਾਇਕ ਹਨ ਅਤੇ ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਪਿਤਾ ਜੀ ਤੋਂ ਹੀ ਮਿਲੀ ਸੀ । ਜੋਤੀ ਨੂਰਾਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਵੀ ਪੰਜਾਬੀ ਇੰਡਸਟਰੀ ਦੀਆਂ ਨਾਮੀ ਗਾਇਕਾਂ ਤੋਂ ਇੱਕ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਨੂੰ ਵੀ ਕਈ ਹਿੱਟ ਗੀਤ ਦਿੱਤੇ ਹਨ। 

View this post on Instagram

A post shared by Jyoti norran (@jyoti.nooran.1998)




Related Post