ਜੈਜ਼ੀ ਬੀ ਨੇ ਵੱਖਰੇ ਅੰਦਾਜ਼ 'ਚ ਮਨਾਇਆ ਪੁੱਤਰ ਦਾ ਜਨਮਦਿਨ, ਖਾਸ ਵੀਡੀਓ ਸਾਂਝੀ ਕਰ ਦਿੱਤੀ ਵਧਾਈ

ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ ਆਪਣੀ ਦਮਦਾਰ ਗਾਇਕੀ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੇ ਪੁੱਤਰ ਦਾ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਮੌਕੇ ਉਨ੍ਹਾਂ ਨੇ ਬੇਹੱਦ ਖਾਸ ਅੰਦਾਜ਼ ਵਿੱਚ ਪੁੱਤ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

By  Pushp Raj May 21st 2024 10:28 AM

Jazzy B Son Birthday: ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ ਆਪਣੀ ਦਮਦਾਰ ਗਾਇਕੀ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੇ ਪੁੱਤਰ ਦਾ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਮੌਕੇ ਉਨ੍ਹਾਂ ਨੇ ਬੇਹੱਦ ਖਾਸ ਅੰਦਾਜ਼ ਵਿੱਚ ਪੁੱਤ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। 

ਦੱਸ ਦਈਏ ਕਿ ਜੈਜ਼ੀ ਬੀ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਨਾਲ ਜੁੜੇ ਰਹਿੰਦੇ ਹਨ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਕਈ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ। 

View this post on Instagram

A post shared by Jazzy B (@jazzyb)


ਹਾਲ ਹੀ ਵਿੱਚ ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਪੁੱਤਰ ਨਾਲ ਖਾਸ ਵੀਡੀਓ ਸਾਂਝੀ ਕਰ ਉਸ ਨੂੰ ਖਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ। ਪੁੱਤਰ ਦੇ ਜਨਮਦਿਨ ਦੇ ਖਾਸ ਮੌਕੇ ਉੱਤੇ ਜੈਜ਼ੀ ਬੀ ਨੇ ਆਪਣੇ ਬੇਟੇ ਨਾਲ  ਨਾਲ ਇੱਕ ਪੁਰਾਣੀ ਤਸਵੀਰਾਂ ਵਾਲੀ ਵੀਡੀਓ ਸਾਂਝੀ ਕੀਤੀ ਹੈ। 

ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤ ਇਹ ਵੀਡੀਓ ਸਾਂਝੀ ਕਰਦਿਆਂ ਇੱਕ ਬਹੁਤ ਪਿਆਰਾ ਕੈਪਸ਼ਨ ਵੀ ਲਿਖਿਆ ਹੈ ਅਤੇ ਇਸ ਦੇ ਨਾਲ ਬੈਕਗ੍ਰਾਊਂਡ ਵਿੱਚ ਗੀਤ 'ਪੁੱਤਰ ਮਿੱਠੜੇ ਮੇਵੇ' ਚੱਲ ਰਿਹਾ ਹੈ। ਗਾਇਕ ਨੇ ਲਿਖਿਆ, 'Happy birthday putar ❤️🤗😘 love you so much ❤️ @lillxjb'

View this post on Instagram

A post shared by Jazzy B (@jazzyb)


ਹੋਰ ਪੜ੍ਹੋ : World Bee Day 2024: ਜਾਣੋ 20 ਮਈ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਮਧੂ ਮੱਖੀ ਦਿਵਸ ਤੇ ਇਸ ਦਿਨ ਦਾ ਮਹੱਤਵ

  

ਫੈਨਜ਼ ਗਾਇਕ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਲੋਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੰਦੇ ਅਤੇ ਗਾਇਕ ਨੂੰ ਦਿਲਾਸਾ ਦਿੰਦੇ ਹੋਏ ਨਜ਼ਰ ਆਏ। ਇੱਕ ਯੂਜ਼ਰ ਨੇ ਲਿਖਿਆ, ਜੈਜ਼ੀ ਬੀ ਹਮੇਸ਼ਾਂ ਤੋਂ ਹੀ ਇੱਕ ਸੱਚੇ ਕਲਾਕਾਰ ਰਹੇ ਹਨ। ਇਸ ਦੇ ਨਾਲ ਹੀ ਹੋਰਨਾਂ ਕਈ ਯੂਜ਼ਰਸ ਨੇ ਉਨ੍ਹਾਂ ਦੇ ਬੇਟੇ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ। 


Related Post