ਗਾਇਕ ਜੱਸੀ ਸਿੱਧੂ ਗੁਰਦੁਆਰਾ ਸ੍ਰੀ ਬੇਬੇ ਨਾਨਕੀ ਸਾਹਿਬ ਵਿਖੇ ਹੋਏ ਨਤਮਸਕਤ, ਤਸਵੀਰ ਸਾਂਝੀ ਕਰਦਿਆਂ ਕਿਹਾ- ਰੱਬ ਹੀ ਤੁਹਾਨੂੰ ਬਚਾ ਤੇ ਸਿੱਧੇ ਰਾਹ ਪਾ ਸਕਦਾ ਹੈ

ਪੰਜਾਬੀ ਗਾਇਕ ਜੱਸੀ ਸਿੱਧੂ ਆਪਣੇ ਦਿਲਕਸ਼ ਗਾਇਕੀ ਲਈ ਮਸ਼ਹੂਰ ਹਨ। ਹਾਲ ਹੀ 'ਚ ਗਾਇਕ ਗੁਰਦੁਆਰਾ ਸ੍ਰੀ ਬੇਬੇ ਨਾਨਕੀ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ, ਜਿੱਥੋਂ ਉਨ੍ਹਾਂ ਨੇ ਤਸਵੀਰ ਸ਼ੇਅਰ ਕੀਤੀ ਹੈ।

By  Pushp Raj September 2nd 2023 04:56 PM

Jassi Sidhu at Gurdwara Sri Bebe Nanki Sahib :  ਪੰਜਾਬੀ ਗਾਇਕ ਜੱਸੀ ਸਿੱਧੂ ਆਪਣੇ ਦਿਲਕਸ਼ ਗਾਇਕੀ ਲਈ ਮਸ਼ਹੂਰ ਹਨ। ਹਾਲ ਹੀ 'ਚ ਗਾਇਕ ਗੁਰਦੁਆਰਾ ਸ੍ਰੀ ਬੇਬੇ ਨਾਨਕੀ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ, ਜਿੱਥੋਂ ਉਨ੍ਹਾਂ ਨੇ ਤਸਵੀਰ ਸ਼ੇਅਰ ਕੀਤੀ ਹੈ। 

ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਜੱਸੀ ਸਿੱਧੂ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਨਵੇਂ ਪ੍ਰੋਜੈਕਟਸ ਬਾਰੇ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ। 

 

Sending you blessings whenever you are across the world

ਵਾਹਿਗੁਰੂ pic.twitter.com/INioxdTEKH

— Jassi Sidhu (@Jassisidhu) September 1, 2023


ਹਾਲ ਹੀ ਵਿੱਚ ਗਾਇਕ ਗੁਰਦੁਆਰਾ ਸ੍ਰੀ ਬੇਬੇ ਨਾਨਕੀ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਗਾਇਕ ਨੇ ਇੱਥੇ ਪਹੁੰਚ ਕੇ ਗੁਰਘਰ ਦੇ ਦਰਸ਼ਨ ਕੀਤੇ ਤੇ ਗੁਰੂ ਕੀ ਇਲਾਹੀ ਬਾਣੀ ਦਾ ਆਨੰਦ ਮਾਣਿਆ। ਇਸ ਦੌਰਾਨ ਗਾਇਕ ਨੇ ਸਰਬੱਤ ਦੇ ਭਲੇ ਲਈ ਵੀ ਅਰਦਾਸ ਕੀਤੀ। 

ਗਾਇਕ ਨੇ ਗੁਰਦੁਆਰਾ ਸਾਹਿਬ ਦੀ ਤਸਵੀਰ ਆਪਣੇ ਆਧਿਕਾਰਿਤ ਟਵਿੱਟਰ ਹੈਂਡਲ ਤੇ ਇੰਸਟਾਗ੍ਰਾਮ ਸਟੋਰੀ ਉੱਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਗਾਇਕ ਨੇ ਇਸ ਤਸਵੀਰ 'ਤੇ ਇੱਕ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਗਾਇਕ ਨੇ ਕੈਪਸ਼ਨ ਵਿੱਚ ਲਿਖਿਆ, 'ਕੇਵਲ ਰੱਬ ਹੀ ਤੁਹਾਡੀ ਰੱਖਿਆ ਕਰ ਸਕਦਾ ਹੈ ਤੇ ਉਹ ਹੀ ਤੁਹਾਨੂੰ ਸਿੱਧੇ ਰਾਹ ਪਾ ਸਕਦਾ ਹੈ। '  

View this post on Instagram

A post shared by Jassi Sidhu (@jassisidhu)


ਹੋਰ ਪੜ੍ਹੋ: Siddharth Shukla Death Anniversary: ਬਿੱਗ ਬੌਸ 13 ਤੋਂ ਵੇਖੋ ਸਿਧਾਰਥ ਸ਼ੁਕਲਾ ਦੇ ਉਹ ਖੂਬਸੂਰਤ ਪਲ, ਜਿਨ੍ਹਾਂ ਨੂੰ ਵੇਖ ਕੇ ਨਮ ਹੋ ਜਾਣਗੀਆਂ ਅੱਖਾਂ

ਗਾਇਕ ਜੱਸੀ ਸਿੱਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕ ਪੰਜਾਬੀ ਸੰਗੀਤ ਜਗਤ ਨੂੰ ਹੁਣ ਤੱਕ ਕਈ ਹਿੱਟ ਦੇ ਚੁੱਕੇ ਹਨ। ਇਨ੍ਹਾਂ ਚੋਂ ਝੂਠੇ, ਚੰਡੀਗੜ੍ਹ ਕਰੇ ਆਸ਼ਿਕੀ, ਰਿਐਲਟੀ ਚੈਕ, ਵੈਡਿੰਗ ਆਦਿ ਗੀਤ ਸ਼ਾਮਿਲ ਹਨ। ਹਾਲ ਹੀ ਵਿੱਚ ਗਾਇਕ ਦੇ ਦੋ ਨਵੇਂ ਗੀਤ ਵੈਡਿੰਗ ਐਨਥਮ ਤੇ ਹੌਲੀ -ਹੌਲੀ ਰਿਲੀਜ਼ ਹੋਏ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 


Related Post