ਭੈਣ ਦੀ ਡੋਲੀ ਤੋਰਨ ਵੇਲੇ ਗਾਇਕ ਜੱਸਾ ਢਿੱਲੋਂ ਹੋਏ ਭਾਵੁਕ, ਵੀਡੀਓ ਹੋਇਆ ਵਾਇਰਲ

ਗਾਇਕ ਜੱਸਾ ਢਿੱਲੋਂ ਭੈਣ ਦੀ ਡੋਲੀ ਤੋਰਨ ਵੇਲੇ ਭਾਵੁਕ ਹੁੰਦੇ ਹੋਏ ਨਜ਼ਰ ਆਏ ।ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

By  Shaminder August 2nd 2023 12:06 PM

ਭੈਣਾਂ ਦੇ ਭਰਾ (Brother) ਦਰਦੀ ਹੁੰਦੇ ਨੇ ਅਤੇ ਮਾਪਿਆਂ ਤੋਂ ਬਾਅਦ ਸਾਰੀ ਉਮਰ ਭਰਾ ਅਤੇ ਭਰਜਾਈਆਂ ਹੀ ਮਾਪਿਆਂ ਵਾਂਗ ਧੀਆਂ ਦੇ ਸਿਰ ‘ਤੇ ਹੱਥ ਧਰਦੇ ਹਨ । ਭੈਣਾਂ ਵੀ ਆਪਣੇ ਭਰਾਵਾਂ ਦੀ ਖੈਰ ਮੰਗਦੀਆਂ ਹਨ ਅਤੇ ਹਮੇਸ਼ਾ ਹੀ ਅਰਦਾਸ ਕਰਦੀਆਂ ਹਨ ਕਿ ਉਨ੍ਹਾਂ ਦੇ ਭਰਾ ਰਾਜ਼ੀ ਖੁਸ਼ੀ ਵੱਸਣ ਤੇ ਕਿਸੇ ਪਾਸਿਓਂ ਤੱਤੀ ਹਵਾ ਵੀ ਨਾ ਲੱਗੇ । ਪਰ ਜਦੋਂ ਭੈਣ ਆਪਣੇ ਪੇਕੇ ਘਰੋਂ ਸਹੁਰੇ ਘਰ ‘ਚ ਵਿਆਹੀ ਜਾਂਦੀ ਹੈ ਤਾਂ ਮਾਪੇ ਸੁਰਖਰੂ ਹੋ ਜਾਂਦੇ ਹਨ ਕਿ ਧੀ ਦੀ ਡੋਲੀ ਤੋਰ ਕੇ ਉਹ ਆਪਣੀ ਜ਼ਿੰਮੇਵਾਰੀ ਤੋਂ ਫਾਰਿਗ ਹੋਏ ਹਨ ।


ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਘਰ ‘ਚ ਰਖਵਾਇਆ ਸ੍ਰੀ ਅਖੰਡ ਪਾਠ ਸਾਹਿਬ

ਖੁਸ਼ੀ ਦਾ ਇਹ ਮੌਕਾ ਸਭ ਨੂੰ ਵਧੀਆ ਲੱਗਦਾ ਹੈ ਕਿਉਂਕਿ ਧੀ ਦੇ ਹੱਥ ਪੀਲੇ ਕਰ ਦਿੱਤੇ ਜਾਂਦੇ ਹਨ । ਪਰ ਇੱਕ ਵੇਲਾ ਅਜਿਹਾ ਵੀ ਆਉਂਦਾ ਹੈ, ਜਦੋਂ ਧੀ ਨੂੰ ਸਹੁਰੇ ਘਰ ਜਾਂਦਾ ਵੇਖ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ।ਇਹ ਮੌਕਾ ਹੁੰਦਾ ਹੈ ਧੀ ਦੀ ਡੋਲੀ ਨੂੰ ਤੋਰਨ ਦਾ । ਗਾਇਕ ਜੱਸਾ ਢਿੱਲੋਂ (Jassa Dhillon) ਵੀ ਭੈਣ ਦੀ ਡੋਲੀ ਤੋਰਨ ਵੇਲੇ ਭਾਵੁਕ ਹੁੰਦੇ ਹੋਏ ਨਜ਼ਰ ਆਏ ।ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

  ਜੱਸਾ ਢਿੱਲੋਂ ਨੇ ਦਿੱਤੇ ਕਈ ਹਿੱਟ ਗੀਤ  

ਜੱਸਾ ਢਿੱਲੋਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਮਸ਼ਹੂਰ ਗੀਤ ਦੀ ਗੱਲ ਕਰੀਏ ਤਾਂ ‘ਟਲ ਜਾ’ ਗੀਤ ਨੇ ਕਾਫੀ ਸੁਰਖੀਆਂ ਵਟੋਰੀਆਂ ਸਨ । ਇਸ ਗੀਤ ਨੂੰ ਉਨ੍ਹਾਂ ਨੇ ਦੀਪਕ ਢਿੱਲੋਂ ਦੇ ਨਾਲ ਗਾਇਆ ਸੀ ।


ਇਸ ਤੋਂ ਇਲਾਵਾ ਉਨ੍ਹਾਂ ਦਾ ਗੀਤ ‘ਯਾਦ’, ‘ਸ਼ੈਡੋ’, ‘ਲਵ ਲਾਈਕ ਮੀ’ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ । 

View this post on Instagram

A post shared by Instant Pollywood (@instantpollywood)




Related Post