ਗਾਇਕ ਜੱਸ ਬਾਜਵਾ ਨੇ ਆਪਣੀ ਮਾਂ ਦੇ ਨਾਲ ਤਸਵੀਰ ਕੀਤੀ ਸਾਂਝੀ, ਲਿਖਿਆ ‘ਮਾਂ ਦੀ ਅਸੀਸ ਰੱਬ ਦੀ ਦੁਆ ਵਰਗੀ, ਡੁੱਬਦੇ ਬੇੜੇ ਨੂੰ ਤਾਰ ਦਿੰਦੀ’

ਗਾਇਕ ਜੱਸ ਬਾਜਵਾ ਨੇ ਆਪਣੀ ਮਾਂ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਮਾਂ ਦੀ ਅਸੀਸ ਰੱਬ ਦੀ ਦੁਆ ਵਰਗੀ ਹੁੰਦੀ ਹੈ ਜੋ ਡੁਬਦੇ ਬੇੜੇ ਨੂੰ ਤਾਰ ਦਿੰਦੀ ਹੈ।

By  Shaminder October 5th 2023 11:18 AM

ਗਾਇਕ ਜੱਸ ਬਾਜਵਾ (Jass Bajwa)ਨੇ ਆਪਣੀ ਮਾਂ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਮਾਂ ਦੀ ਅਸੀਸ ਰੱਬ ਦੀ ਦੁਆ ਵਰਗੀ ਹੁੰਦੀ ਹੈ ਜੋ ਡੁਬਦੇ ਬੇੜੇ ਨੂੰ ਤਾਰ ਦਿੰਦੀ ਹੈ। 'ਮਾਂ ਪੁੱਤ’ ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਮਾਂ ਪੁੱਤ ਦੀ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ । 

ਹੋਰ ਪੜ੍ਹੋ :  ਸ਼ਹਿਨਾਜ਼ ਗਿੱਲ ਦੇ ਨਾਲ ਫ਼ਿਲਮ ਦੀ ਪ੍ਰਮੋਸ਼ਨ ਕਰਨ ਪਹੁੰਚੇ ਗੁਰੁ ਰੰਧਾਵਾ, ਸ਼ਹਿਨਾਜ਼ ਦੀ ਮੰਮੀ ਦੇ ਨਾਲ ਵੀ ਕੀਤੀ ਮੁਲਾਕਾਤ

ਜੱਸ ਬਾਜਵਾ ਨੇ ਦਿੱਤੇ ਕਈ ਹਿੱਟ ਗੀਤ 

ਜੱਸ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।ਉਨ੍ਹਾਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਵਧ ਚੜ੍ਹ ਕੇ ਭਾਗ ਲਿਆ ਸੀ । ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਦੇ ਸਮਰਥਨ ‘ਚ ਕਈ ਗੀਤ ਵੀ ਕੱਢੇ ਸਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।


ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਦਿਲ ਦੇ ਰਾਜੇ, ਨੋਜ਼ ਪਿੰਨ, ਸਰਪੰਚੀ, ਬਲੱਡ ਬ੍ਰਦਰਸ, ਕਿਸਾਨ ਐਂਥਮ ਸਣੇ ਕਈ ਹਿੱਟ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।ਜੱਸ ਬਾਜਵਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਲਾਕ ਡਾਊਨ ਦੇ ਦੌਰਾਨ ਹੀ ਬੜੇ ਹੀ ਸਾਦੇ ਢੰਗ ਦੇ ਨਾਲ ਵਿਆਹ ਕਰਵਾਇਆ ਸੀ ਅਤੇ ਡੋਲੀ ਵਾਲੀ ਕਾਰ ‘ਤੇ ਉਹ ਕਿਸਾਨੀ ਝੰਡਾ ਲਗਾ ਕੇ ਪਹੁੰਚੇ ਸਨ ।  

View this post on Instagram

A post shared by Jass Singh Bajwa (ਜੱਸਾ ਜੱਟ) (@officialjassbajwa)




Related Post