ਗਾਇਕਾ ਜਸਮੀਨ ਅਖਤਰ ਨੇ ਮਨਾਇਆ ਜਨਮ ਦਿਨ,ਪਰਿਵਾਰ ਦੇ ਨਾਲ-ਨਾਲ ਖ਼ਾਸ ਸਹੇਲੀ ਮਾਹੀ ਸ਼ਰਮਾ ਨੇ ਵੀ ਕੀਤੀ ਸ਼ਿਰਕਤ
ਗੁਰਲੇਜ ਅਖਤਰ ਦੀ ਭੈਣ ਤੇ ਗਾਇਕਾ ਜੈਸਮੀਨ ਅਖਤਰ ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਮੌਕੇ ‘ਤੇ ਗਾਇਕਾ ਨੇ ਆਪਣੇ ਪਰਿਵਾਰਕ ਮੈਂਬਰਾਂ ਤੇ ਆਪਣੀ ਖ਼ਾਸ ਸਹੇਲੀ ਮਾਹੀ ਸ਼ਰਮਾ ਦੇ ਨਾਲ ਆਪਣਾ ਬਰਥਡੇ ਸੈਲੀਬ੍ਰੇਟ ਕੀਤਾ । ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।
ਗੁਰਲੇਜ ਅਖਤਰ ਦੀ ਭੈਣ ਤੇ ਗਾਇਕਾ ਜੈਸਮੀਨ ਅਖਤਰ (Jasmeen Akhtar) ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਮੌਕੇ ‘ਤੇ ਗਾਇਕਾ ਨੇ ਆਪਣੇ ਪਰਿਵਾਰਕ ਮੈਂਬਰਾਂ ਤੇ ਆਪਣੀ ਖ਼ਾਸ ਸਹੇਲੀ ਮਾਹੀ ਸ਼ਰਮਾ ਦੇ ਨਾਲ ਆਪਣਾ ਬਰਥਡੇ ਸੈਲੀਬ੍ਰੇਟ ਕੀਤਾ । ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਜੈਸਮੀਨ ਦੇ ਭਰਾ ਗਾਇਕਾ ਨੂੰ ਰਿੰਗ ਤੋਹਫੇ ‘ਚ ਗਿਫਟ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਵੀਡੀਓ ‘ਚ ਉਨ੍ਹਾਂ ਦੀ ਮਾਂ ਵੀ ਨਜ਼ਰ ਆ ਰਹੀ ਹੈ।
ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਬਰਥਡੇ ਤੇ ਸ਼ੁਭ ਕਾਮਨਾਵਾਂ ਦੇਣ ਦੇ ਲਈ ਸ਼ੁਕਰੀਆ ਅਦਾ ਵੀ ਕੀਤਾ ਹੈ। ਗਾਇਕਾ ਨੇ ਲਿਖਿਆ ‘ਜਨਮਦਿਨ ਦੀਆਂ ਸ਼ੁਭਕਾਮਨਾਵਾਂ ਲਈ ਤੁਹਾਡਾ ਧੰਨਵਾਦ! ਤੁਹਾਡੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਨੇ ਮੇਰਾ ਦਿਲ ਖੁਸ਼ੀ ਨਾਲ ਭਰ ਦਿੱਤਾ।
ਮੇਰੇ ਪਰਿਵਾਰ ਅਤੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਬਹੁਤ ਖੁਸ਼ਨਸੀਬ ਹਾਂ ਕਿ ਜਨਮ ਦਿਨ ਦਾ ਸਭ ਤੋਂ ਵਧੀਆ ਤੋਹਫ਼ਾ ਯਾਦ ਦਿਵਾਇਆ ਜਾ ਰਿਹਾ ਹੈ ਕਿ ਮੇਰੇ ਕਿੰਨੇ ਵਧੀਆ ਦੋਸਤ ਅਤੇ ਪਰਿਵਾਰ ਹਨ ੀ ਮੈਂ ਤੁਹਾਨੂੰ ਸਭ ਨੂੰ ਪਿਆਰ ਕਰਦੀ ਹਾਂ’।