ਜਸਬੀਰ ਜੱਸੀ (Jasbir jassi) ਦਾ ਸ਼ੈਡਿਊਲ ਭਾਵੇਂ ਕਿੰਨਾ ਵੀ ਬਿਜ਼ੀ ਕਿਉਂ ਨਾ ਹੋਵੇ । ਉਹ ਆਪਣੀ ਮਸਤੀ ਦੇ ਨਾਲ ਸਮਾਂ ਕੱਢ ਹੀ ਲੈਂਦੇ ਹਨ । ਉਹ ਅਕਸਰ ਮਸਤੀ ਕਰਦੇ ਹੋਏ ਦਿਖਾਈ ਦਿੰਦੇ ਹਨ ।ਹੁਣ ਗਾਇਕ ਜਸਬੀਰ ਜੱਸੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਫੈਨਸ ਨੂੰ ਖੂਬ ਪਸੰਦ ਆ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਕਬੱਡੀ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ । ਜਸਬੀਰ ਜੱਸੀ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੇ ਇੱਕ ਸਾਥੀ ਦੇ ਨਾਲ ਕਬੱਡੀ (Kabaddi) ਖੇਡ ਰਿਹਾ ਹੈ। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।
ਹੋਰ ਪੜ੍ਹੋ : ਅਬੂ ਧਾਬੀ ਸਥਿਤ ਮਸਜਿਦ ‘ਚ ਪੁੱਜੇ ਏ.ਪੀ. ਢਿੱਲੋਂ, ਤਸਵੀਰਾਂ ਕੀਤੀਆਂ ਸਾਂਝੀਆਂ
ਜਸਬੀਰ ਜੱਸੀ ਦਾ ਵਰਕ ਫ੍ਰੰਟ
ਜਸਬੀਰ ਜੱਸੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ । ਉਨ੍ਹਾਂ ਨੇ ਗੀਤਾਂ ਦੇ ਨਾਲ ਨਾਲ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਸਰਾਭਾ’ ਰਿਲੀਜ਼ ਹੋਈ ਸੀ । ਜਿਸ ‘ਚ ਉਨ੍ਹਾਂ ਨੇ ਇੱਕ ਕਿਰਦਾਰ ਨਿਭਾਇਆ ਸੀ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ ।
ਪਰਿਵਾਰ ਬਾਰੇ ਨਹੀਂ ਕਰਦੇ ਜਾਣਕਾਰੀ ਸਾਂਝੀ
ਜਸਬੀਰ ਜੱਸੀ ਆਪਣੇ ਪਰਿਵਾਰ ਦੇ ਬਾਰੇ ਕਦੇ ਵੀ ਕੁਝ ਸੋਸ਼ਲ ਮੀਡੀਆ ਤੇ ਸਾਂਝਾ ਨਹੀਂ ਕਰਦੇ । ਉਨ੍ਹਾਂ ਦੇ ਦੋ ਪੁੱਤਰ ਹਨ , ਪਰ ਜਸਬੀਰ ਜੱਸੀ ਨੇ ਕਦੇ ਵੀ ਆਪਣੇ ਪੁੱਤਰਾਂ ਦੇ ਬਾਰੇ ਵੀ ਮੀਡੀਆ ਦੇ ਸਾਹਮਣੇ ਖੁੱਲ੍ਹ ਕੇ ਗੱਲਬਾਤ ਨਹੀਂ ਕੀਤੀ ।ਜਸਬੀਰ ਜੱਸੀ ਦੇ ਪੁੱਤਰ ਵੀ ਸੰਗੀਤ ਜਗਤ ‘ਚ ਕੰਮ ਕਰ ਰਹੇ ਹਨ।ਪਰ ਜਸਬੀਰ ਜੱਸੀ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਪੁੱਤਰ ਖੁਦ ਨੂੰ ਕਿਸੇ ਸੈਲੀਬ੍ਰੇਟੀ ਦਾ ਬੱਚਾ ਸਮਝਣ ।ਜਸਬੀਰ ਜੱਸੀ ਨੇ ਬੀਤੇ ਦਿਨ ਵੀ ਸ਼ਿਵਰਾਤਰੀ ਦੇ ਮੌਕੇ ‘ਤੇ ਵੀ ਬੱਚਿਆਂ ਦੇ ਨਾਲ ਕੁਝ ਵੀਡੀਓ ਸਾਂਝੇ ਕੀਤੇ ਸਨ ।