ਗਾਇਕ ਜਸਬੀਰ ਜੱਸੀ ਨੇ ਮੀਡੀਆ ਨੂੰ ਕੀਤੀ ਖ਼ਾਸ ਅਪੀਲ, ਕਿਹਾ ‘ਪੰਜਾਬ ਨੂੰ ਬਦਨਾਮ ਕਰਨ ਦੀਆਂ ਖ਼ਬਰਾਂ ਛੱਡ ਕੇ, ਕਿਸਾਨਾਂ ਦੀਆਂ….’

ਉਨ੍ਹਾਂ ਨੇ ਲਿਖਿਆ ਕਿ ‘ਨੈਸ਼ਨਲ ਅਤੇ ਪੰਜਾਬ ਮੀਡੀਆ ਪੰਜਾਬੀਆਂ ਅਤੇ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਖ਼ਬਰਾਂ ਛੱਡ ਕੇ ਪੰਜਾਬ, ਹਰਿਆਣਾ ਤੇ ਯੂਪੀ ਦੇ ਕਿਸਾਨਾਂ ਦੀਆਂ ਫਸਲਾਂ ਜੋ ਕਿ ਬੇਮੌਸਮੀ ਬਰਸਾਤ ਦੇ ਕਾਰਨ ਖਰਾਬ ਹੋਈਆਂ ਹਨ ਉਸ ਦੀਆਂ ਖਬਰਾਂ ਵਿਖਾਏ।

By  Shaminder March 25th 2023 09:48 AM

ਜਸਬੀਰ ਜੱਸੀ (Jasbir jassi) ਜਵੰਲਤ ਮੁੱਦਿਆਂ ‘ਤੇ ਅਕਸਰ ਆਪਣੀ ਰਾਇ ਰੱਖਦੇ ਰਹਿੰਦੇ ਹਨ । ਪੰਜਾਬ ‘ਚ ਅੰਮ੍ਰਿਤਪਾਲ ਨੂੰ ਲੈ ਕੇ ਹੋਈ ਕਾਰਵਾਈ ਤੋਂ ਬਾਅਦ ਪੰਜਾਬ ‘ਚ ਇੰਟਰਨੈੱਟ ਸੇਵਾਵਾਂ ਬੀਤੇ ਦਿਨੀਂ ਬੰਦ ਕਰ ਦਿੱਤੀਆਂ ਗਈਆਂ ਸਨ । ਜਿਸ ਤੋਂ ਬਾਅਦ ਮੀਡੀਆ ‘ਚ ਤਰ੍ਹਾਂ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । 

ਹੋਰ ਪੜ੍ਹੋ :  ਸੋਨਮ ਕਪੂਰ ਆਪਣੇ ਬੇਟੇ ਅਤੇ ਪਤੀ ਦੇ ਨਾਲ ਲੰਡਨ ‘ਚ ਮਨਾ ਰਹੀ ਵੈਕੇਸ਼ਨ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਪੰਜਾਬ ਬਾਰੇ ਮੀਡੀਆ ਵੱਲੋਂ ਦਿੱਤੀਆਂ ਜਾ ਰਹੀਆਂ ਖ਼ਬਰਾਂ ‘ਤੇ ਬੋਲੇ ਜੱਸੀ 

ਪੰਜਾਬ ਬਾਰੇ ਮੀਡੀਆ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਮੀਡੀਆ ‘ਚ ਆ ਰਹੀਆਂ ਹਨ । ਜਿਸ ਤੋਂ ਬਾਅਦ ਗਾਇਕ ਜਸਬੀਰ ਜੱਸੀ ਨੇ ਇਨ੍ਹਾਂ ਖਬਰਾਂ ‘ਤੇ ਆਪਣਾ ਪ੍ਰਤੀਕਰਮ ਦਿੰਦਿਆਂ ਟਵਿੱਟਰ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ।

नैशनल न पंजाब मीडिया...पंजाबीओं और सिखों को बदनाम करने की खबरों को छोड़ कर आपको पंजाब हरयाणा,यूपी के किसानों की फसल, जो बेमौसमी बरसात से खराब हुई है, की खबरें दिखानी चाहिए , जिससे इन किसानों का दर्द सरकार तक पहुंचे और इन्हें बर्बाद हुई फसल का मुआवजा मिले।खाना तो आप को भी चाहिए???? pic.twitter.com/x0PWPJuQK9

— Jassi (@JJassiOfficial) March 24, 2023

ਹੋਰ ਪੜ੍ਹੋ : ਸੋਨਮ ਕਪੂਰ ਆਪਣੇ ਬੇਟੇ ਅਤੇ ਪਤੀ ਦੇ ਨਾਲ ਲੰਡਨ ‘ਚ ਮਨਾ ਰਹੀ ਵੈਕੇਸ਼ਨ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਜਿਸ ‘ਚ ਉਨ੍ਹਾਂ ਨੇ ਲਿਖਿਆ ਕਿ ‘ਨੈਸ਼ਨਲ ਅਤੇ ਪੰਜਾਬ ਮੀਡੀਆ ਪੰਜਾਬੀਆਂ ਅਤੇ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਖ਼ਬਰਾਂ ਛੱਡ ਕੇ ਪੰਜਾਬ, ਹਰਿਆਣਾ ਤੇ ਯੂਪੀ ਦੇ ਕਿਸਾਨਾਂ ਦੀਆਂ ਫਸਲਾਂ ਜੋ ਕਿ ਬੇਮੌਸਮੀ ਬਰਸਾਤ ਦੇ ਕਾਰਨ ਖਰਾਬ ਹੋਈਆਂ ਹਨ ਉਸ ਦੀਆਂ ਖਬਰਾਂ ਵਿਖਾਏ।



 ਜਿਸ ਨਾਲ ਇਨ੍ਹਾਂ ਕਿਸਾਨਾਂ ਦਾ ਦਰਦ ਸਰਕਾਰ ਤੱਕ ਪਹੁੰਚੇ ਤੇ ਇਨ੍ਹਾਂ ਕਿਸਾਨਾਂ ਦੀਆਂ ਬਰਬਾਦ ਹੋਈਆਂ ਫਸਲਾਂ ਦਾ ਮੁਆਵਜ਼ਾ ਇਨ੍ਹਾਂ ਨੂੰ ਮਿਲ ਸਕੇ, ਰੋਟੀ ਤਾਂ ਤੁਹਾਨੂੰ ਸਭ ਨੂੰ ਵੀ ਚਾਹੀਦੀ ਹੀ ਹੈ’। 


ਜਸਬੀਰ ਜੱਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਗੀਤਾਂ ਦੀ ਬਦੌਲਤ ਉਨ੍ਹਾਂ ਨੇ ਇੰਡਸਟਰੀ ‘ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । 





Related Post