ਗਾਇਕ ਗੁਲਾਬ ਸਿੱਧੂ ਨੇ ਆਪਣੇ ਘਰ 'ਚ ਖਾਸ ਪੇਂਟਰ ਤੋਂ ਬਣਵਾਈ ਸਿੱਧੂ ਮੂਸੇਵਾਲਾ ਦੀ ਪੇਂਟਿੰਗ
ਰਾਜਾ ਆਰਟਸ ਗੁਰਦਾਸਪੁਰ ( Raja Arts Gurdaspur )ਨਾਂ ਦੇ ਇੰਸਟਾਗ੍ਰਾਮ ਅਕਾਊਂਟ ਉੱਤੇ ਕੁੱਝ ਸਮਾਂ ਪਹਿਲਾਂ ਇੱਕ ਵੀਡੀਓ ਪਾਈ ਗਈ ਜਿਸ ਵਿੱਚ ਗਾਇਕ ਗੁਲਾਬ ਸਿੱਧੂ, ਸਿੱਧੂ ਮੂਸੇਵਾਲਾ ਦੀਆਂ ਪੇਂਟਿੰਗ ਬਣਾ ਕੇ ਮਸ਼ਹੂਰ ਹੋਏ ਆਰਟਿਸਟ ਰਾਜਾ ਤੋਂ ਆਪਣੇ ਘਰ ਵਿੱਚ ਸਿੱਧੂ ਮੂਸੇਵਾਲਾ ਦੀ ਇੱਕ ਵੱਡੀ ਪੇਂਟਿੰਗ ਬਣਵਾ ਰਹੇ ਹਨ।
Gulab Sidhu made a painting of Sidhu Moose wala in his house: ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੀ ਗਿਣਤੀ ਉਨ੍ਹਾਂ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਵੀ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਦੇ ਫੈਨਸ ਆਪੋ- ਆਪਣੇ ਤਰੀਕੇ ਨਾਲ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਤੇ ਉਨ੍ਹਾਂ ਨੂੰ ਯਾਦ ਕਰਦੇ ਹਨ। ਅਜਿਹਾ ਹੀ ਇੱਕ ਫੈਨ ਗੁਰਦਾਸਪੁਰ ਦਾ ਹੈ ਜਿਸ ਦਾ ਨਾਂ ਰਾਜਾ ਹੈ ਕੇ ਉਹ ਸਿੱਧੂ ਮੂਸੇਵਾਲਾ ਦਾ ਇੰਨਾ ਵੱਡਾ ਫੈਨ ਹੈ ਕਿ ਉਹ ਸਿਰਫ਼ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਪੇਂਟ ਕਰਦਾ ਹੈ।
ਰਾਜਾ ਨੇ ਹੁਣ ਤੱਕ ਕਈ ਸ਼ਹਿਰਾਂ ਦੀਆਂ ਦੀਵਾਰਾਂ ਉੱਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਪੇਂਟ ਕੀਤੀਆਂ ਹਨ। ਰਾਜਾ ਦਾ ਇੰਸਟਾਗ੍ਰਾਮ ਉੱਤੇ Raja Arts Gurdaspur ਨਾਂ ਨਾਲ ਹੈਂਡਲ ਹੈ ਜਿੱਥੇ ਉਹ ਵੱਖ- ਵੱਖ ਥਾਵਾਂ ਉੱਤੇ ਸਿੱਧੂ ਮੂਸੇਵਾਲਾ ਦੀਆਂ ਪੇਂਟਿੰਗ ਬਣਾਉਂਦੇ ਨਜ਼ਰ ਆ ਜਾਂਦੇ ਹਨ।
ਆਪਣੀ ਪੇਂਟਿੰਗ ਦੇ ਹੁਨਰ ਕਰਕੇ ਹੀ ਸਿੱਧੂ ਮੂਸੇਵਾਲਾ ਦੇ ਫੈਨ ਉਸ ਤੋਂ ਸਿੱਧੂ ਮੂਸੇਵਾਲੇ ਦੀਆਂ ਪੇਂਟਿੰਗ ਘਰਾਂ ਵਿੱਚ ਬਣਵਾਉਣ ਲਈ ਆਉਂਦੇ ਹਨ। ਹਾਲ ਹੀ ਵਿੱਚ ਰਾਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਗੁਲਾਬ ਸਿੱਧੂ ਗੀਤ ਗਾਉਂਦੇ ਨਜ਼ਰ ਆ ਰਹੇ ਹਨ।
ਗੁਲਾਬ ਸਿੱਧੂ ਉਹੀ ਗਾਇਕ ਹਨ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਨਾਲ ਮਿਲ ਕੇ 'ਬਾਈ ਬਾਈ' ਗੀਤ ਗਾਇਆ ਸੀ। ਇਸ ਗੀਤ ਨੂੰ ਲੋਕਾਂ ਨੇ ਇੰਨਾ ਪਸੰਦ ਕੀਤਾ ਸੀ ਕਿ ਇਸ ਵੀਡੀਓ ਉੱਤੇ 140 ਮਿਲੀਅਨ ਤੋਂ ਵੱਧ ਵਿਊ ਹਨ। ਰਾਜਾ ਵੱਲੋਂ ਸ਼ੇਅਰ ਕੀਤੀ ਇਸ ਰੀਲ ਵਿੱਚ ਗੁਲਾਬ ਸਿੱਧੂ ਆਪਣੇ ਘਰ ਦੀ ਦੀਵਾਰ ਉੱਤੇ ਸਿੱਧੂ ਮੂਸੇਵਾਲਾ ਦੀ ਪੇਂਟਿੰਗ ਬਣਾਉਂਦੇ ਨਜ਼ਰ ਆ ਰਹੇ ਹਨ ਤੇ ਨਾਲ ਹੀ ਆਪਣਾ ਮਸ਼ਹੂਰ ਗੀਤ ਦੀਆਂ ਲਾਈਆਂ 'ਮੂਸੇਵਾਲਾ ਜੱਟ ਨਹੀਓਂ ਮਿਟਣਾ, ਪਈਆਂ ਟੈਟੂਆਂ ਨਾਲ ਬਾਂਹਾਂ ਖੁਣੀਆਂ' ਗਾਉਂਦੇ ਨਜ਼ਰ ਆ ਰਹੇ ਹਨ। ਇਸ ਰੀਲ ਨੂੰ 4 ਹਜ਼ਾਰ ਤੋਂ ਵੱਧ ਲਾਈਕ ਮਿਲ ਚੁੱਕੇ ਹਨ ਤੇ ਲੋਕ ਇਸ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ।
ਹੋਰ ਪੜ੍ਹੋ: ਸਰਗੁਨ ਮਹਿਤਾ ਨੇ ਪਤੀ ਰਵੀ ਦੁੱਬੇ 'ਤੇ ਵੀਡੀਓ ਸ਼ੇਅਰ ਕਰ ਲੁਟਾਇਆ ਪਿਆਰ, ਰੈਪ ਗਾਉਂਦੇ ਹੋਏ ਨਜ਼ਰ ਆਏ ਰਵੀ
ਰਾਜਾ ਦੀ ਪੇਂਟਿੰਗ ਦੇ ਹੁਨਰ ਲੋਕ ਇਸ ਤਰ੍ਹਾਂ ਫੈਨ ਹੋਏ ਹਨ ਕਿ ਹੁਣ ਹਰ ਸਿੱਧੂ ਮੂਸੇਵਾਲਾ ਦਾ ਫੈਨ ਉਸ ਤੋਂ ਪੇਂਟਿੰਗ ਬਣਵਾਉਣਾ ਚਾਹੁੰਦਾ ਹੈ। ਇਸ ਨੂੰ ਲੈ ਕੇ ਕੁੱਝ ਮਹੀਨੇ ਪਹਿਲਾਂ ਰਾਜਾ ਨੇ ਇੱਕ ਪੋਸਟ ਸ਼ੇਅਰ ਕਰ ਕੇ ਲੋਕਾਂ ਨੂੰ ਇਹ ਬੇਨਤੀ ਵੀ ਕੀਤੀ ਸੀ ਕਿ ਉਸ ਕੋਰ ਸਿੱਧੂ ਮੂਸੇਵਾਲਾ ਦੀ ਪੇਂਟਿੰਗ ਬਣਾਉਣ ਦੇ ਆਰਡਰ ਇੰਨੇ ਜ਼ਿਆਦਾ ਆ ਗਏ ਹਨ ਕਿ ਉਹ ਹੁਣ ਹੋਰ ਕੋਈ ਆਰਡਰ ਨਹੀਂ ਲੈ ਸਕਦਾ।