ਗਾਇਕ ਦਲੇਰ ਮਹਿੰਦੀ ਦੇ ਪੁੱਤਰ ਗੁਰਦੀਪ ਮਹਿੰਦੀ ਨੇ ਮੁੰਬਈ ‘ਚ ਖਰੀਦਿਆ ਨਵਾਂ ਘਰ, ਫੈਨਸ ਨੇ ਦਿੱਤੀ ਵਧਾਈ

ਗਾਇਕ ਦਲੇਰ ਮਹਿੰਦੀ ਦੇ ਪੁੱਤਰ ਗੁਰਦੀਪ ਮਹਿੰਦੀ ਨੇ ਮੁੰਬਈ ‘ਚ ਨਵਾਂ ਘਰ ਖਰੀਦਿਆ ਹੈ। ਗਾਇਕ ਨੇ ਲਿਖਿਆ ਗੁਰੁ ਮਹਾਰਾਜ ਜੀ ਦੀ ਬਖਸ਼ਿਸ਼ ਸਦਕਾ ਮੁੰਬਈ ‘ਚ ਨਵਾਂ ਘਰ ਖਰੀਦਿਆ ਹੈ। ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਦੀਪ ਮਹਿੰਦੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਖੜ੍ਹੇ ਹੋਏ ਹਨ ।

By  Shaminder June 3rd 2024 06:19 PM

ਗਾਇਕ ਦਲੇਰ ਮਹਿੰਦੀ (Daler Mehndi) ਦੇ ਪੁੱਤਰ ਗੁਰਦੀਪ ਮਹਿੰਦੀ ਨੇ ਮੁੰਬਈ ‘ਚ ਨਵਾਂ ਘਰ ਖਰੀਦਿਆ ਹੈ। ਗਾਇਕ ਨੇ ਲਿਖਿਆ ਗੁਰੁ ਮਹਾਰਾਜ ਜੀ ਦੀ ਬਖਸ਼ਿਸ਼ ਸਦਕਾ ਮੁੰਬਈ ‘ਚ ਨਵਾਂ ਘਰ ਖਰੀਦਿਆ ਹੈ। ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਦੀਪ ਮਹਿੰਦੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਖੜ੍ਹੇ ਹੋਏ ਹਨ । ਗੁਰਦੀਪ ਮਹਿੰਦੀ ਨੇ ਜਿਉਂ ਹੀ ਇਸ ਤਸਵੀਰ ਨੂੰ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । 

ਹੋਰ ਪੜ੍ਹੋ : ਮਨਕਿਰਤ ਔਲਖ ਨੇ ਭਾਰਤੀ ਸਿੰਘ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ


ਗੁਰਦੀਪ ਮਹਿੰਦੀ ਵੀ ਵਧੀਆ ਗਾਇਕ 

ਆਪਣੇ ਪਿਤਾ ਦਲੇਰ ਮਹਿੰਦੀ ਵਾਂਗ ਗੁਰਦੀਪ ਮਹਿੰਦੀ ਵੀ ਵਧੀਆ ਗਾਇਕ ਹਨ ਅਤੇ ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ਹੈ।ਗੁਰਦੀਪ ਮਹਿੰਦੀ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ।ਉਹ ਗੀਤਾਂ ਦੇ ਨਾਲ-ਨਾਲ ਕਈ ਵੱਡੇ ਲਾਈਵ ਸ਼ੋਅ ਵੀ ਕਰਦੇ ਹਨ ।

View this post on Instagram

A post shared by Gurdeep Mehndi (@gurdeepmehndi)



ਸੋਸ਼ਲ ਮੀਡੀਆ ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ। ਹਾਲ ਹੀ ‘ਚ ਉਨ੍ਹਾਂ ਦਾ ਗੀਤ ‘ਇਨੀਪੂ’ ਆਇਆ ਹੈ। ਇਹ ਗੀਤ ਟ੍ਰੈਡਿੰਗ ‘ਚ ਚੱਲ ਰਿਹਾ ਹੈ। ਇਸ ਗੀਤ ‘ਚ ਉਨ੍ਹਾਂ ਦਾ ਸਾਊਥ ਸਟਾਈਲ ਨਜ਼ਰ ਆ ਰਿਹਾ ਹੈ। 

View this post on Instagram

A post shared by Gurdeep Mehndi (@gurdeepmehndi)










Related Post