ਹੜ੍ਹ ਦੇ ਨਾਲ ਗਾਇਕ ਬੱਬੂ ਮਾਨ ਵੀ ਜੂਝ ਰਹੇ, ਕਿਹਾ ‘ਤੈਨੂੰ ਮਾਰ ਗਈ ਜੁਦਾਈ ਸਾਨੂੰ ਹੜ੍ਹ ਮਾਰ ਗਏ’
ਪੰਜਾਬ ਇਨ੍ਹੀਂ ਦਿਨੀਂ ਹੜ੍ਹਾਂ ਦੀ ਮਾਰ ਹੇਠ ਹੈ । ਹੜ੍ਹਾਂ ਦੇ ਕਾਰਨ ਕਿਸਾਨਾਂ ਦੀਆਂ ਖੇਤਾਂ ‘ਚ ਖੜੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ । ਗਾਇਕ ਬੱਬੂ ਮਾਨ ਨੇ ਵੀ ਕਿਸਾਨਾਂ ਅਤੇ ਆਮ ਲੋਕਾਂ ਦੇ ਹੜ੍ਹਾਂ ਕਾਰਨ ਹੋਏ ਨੁਕਸਾਨ ਨੂੰ ਬਿਆਨ ਕੀਤਾ ਹੈ । ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।
ਪੰਜਾਬ ਇਨ੍ਹੀਂ ਦਿਨੀਂ ਹੜ੍ਹਾਂ ਦੀ ਮਾਰ ਹੇਠ ਹੈ । ਹੜ੍ਹਾਂ ਦੇ ਕਾਰਨ ਕਿਸਾਨਾਂ ਦੀਆਂ ਖੇਤਾਂ ‘ਚ ਖੜੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ । ਗਾਇਕ ਬੱਬੂ ਮਾਨ ਨੇ ਵੀ ਕਿਸਾਨਾਂ ਅਤੇ ਆਮ ਲੋਕਾਂ ਦੇ ਹੜ੍ਹਾਂ ਕਾਰਨ ਹੋਏ ਨੁਕਸਾਨ ਨੂੰ ਬਿਆਨ ਕੀਤਾ ਹੈ । ਬੱਬੂ ਮਾਨ (Babbu Maan) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਬਰਸਾਤ ਦੇ ਦੌਰਾਨ ਆਪਣੇ ਪਿੰਡ ‘ਚ ਨਜ਼ਰ ਆ ਰਿਹਾ ਹੈ ਅਤੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ।
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੀ ਨਵੀਂ ਫ਼ਿਲਮ ‘ਜਿਹਨੇ ਲਾਹੌਰ ਨੀ ਵੇਖਿਆ’ ਦਾ ਕੀਤਾ ਐਲਾਨ
ਜਿਸ ਨੂੰ ਗਾਇਕ ਨੇ ਆਪਣੀ ਸ਼ਾਇਰੀ ਦੇ ਰਾਹੀਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਵੀਡੀਓ ‘ਚ ਬੱਬੂ ਮਾਨ ਕਹਿ ਰਹੇ ਹਨ ਕਿ ‘ਹਰ ਤਰਫ ਪਾਣੀ ਹੀ ਪਾਣੀ, ਰੁਕ ਜਾਏ ਤੋ ਸੈਲਾਬ, ਨਿਕਲ ਜਾਏ ਤੋ ਰਵਾਨੀ’। ਗਾਇਕ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਆ ਰਹੇ ਹਨ ।
ਪੰਜਾਬ ‘ਚ ਹੜ੍ਹਾਂ ਕਾਰਨ ਹਾਲਾਤ ਬੇਕਾਬੂ
ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ‘ਚ ਬਰਸਾਤ ਕਾਰਨ ਹੜ੍ਹ ਆ ਚੁੱਕੇ ਹਨ । ਜਿਸ ਦੇ ਕਾਰਨ ਕਈ ਲੋਕਾਂ ਦੇ ਜਾਨ ਮਾਲ ਦਾ ਵੱਡਾ ਨੁਕਸਾਨ ਹੋਇਆ ਹੈ । ਹਜ਼ਾਰਾਂ ਏਕੜ ‘ਚ ਖੜੀ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ ।ਗਾਇਕ ਬੱਬੂ ਮਾਨ ਜੋ ਅਕਸਰ ਖੇਤੀ ਕਿਰਸਾਨੀ ਦੀ ਗੱਲ ਕਰਦੇ ਹਨ ਉਹ ਵੀ ਆਪਣੀ ਸ਼ਾਇਰੀ ਦੇ ਰਾਹੀਂ ਕਿਸਾਨਾਂ ਦਾ ਦਰਦ ਬਿਆਨ ਕਰ ਰਹੇ ਹਨ ।