ਬੀ ਪਰਾਕ ਨੇ ਗਾਇਕ ਨੁਸਰਤ ਫਤਿਹ ਅਲੀ ਖਾਨ ਦੇ ਇਸ ਗੀਤ ਨੂੰ ਦਿੱਤੀ ਆਪਣੀ ਆਵਾਜ਼, ਵੇਖੋ ਵੀਡੀਓ
Singer B Praak Video : ਮਸ਼ਹੂਰ ਗਾਇਕ ਬੀ ਪਰਾਕ ਨੇ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਵੱਖਰੀ ਪਛਾਣ ਬਣਾਈ ਹੈ। ਹਾਲ ਹੀ ਵਿੱਚ ਗਾਇਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ, ਇਸ ਵੀਡੀਓ 'ਚ ਉੱਘੇ ਗਾਇਕ ਨੁਸਰਤ ਫਤਿਹ ਅਲੀ ਖਾਨ ਦਾ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਗਾਇਕ ਬੀ ਪਰਾਕ (Singer B Praak) ਆਪਣੀ ਦਮਦਾਰ ਗਾਇਕੀ ਲਈ ਜਾਣੇ ਜਾਂਦੇ ਹਨ। ਗਾਇਕੀ ਦੇ ਨਾਲ-ਨਾਲ ਬੀ ਪਰਾਕ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਅਕਸਰ ਹੀ ਗਾਇਕ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਬੀ ਪਰਾਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਗਾਇਕ ਮਸ਼ਹੂਰ ਪਾਕਿਸਤਾਨੀ ਗਾਇਕ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਗੀਤ 'ਜਾਨੀ ਦੂਰ ਗਏ' ਗਾਉਂਦੇ ਹੋਏ ਨਜ਼ਰ ਆ ਰਹੇ ਹਨ।
ਇਸ ਵੀਡੀਓ ਦੇ ਵਿੱਚ ਗਾਇਕ ਕੁਰਤਾ ਪਜਾਮਾ ਪਹਿਨੇ ਹੋਏ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਵੀਡੀਓ ਬਣਾਉਂਦੇ ਤੇ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਗਾਇਕ ਬੀ ਪਰਾਕ ਦੇ ਫੈਨਜ਼ ਉਨ੍ਹਾਂ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਨੁਸਰਤ ਫਤਿਹ ਅਲੀ ਖਾਨ (Nusrat Fateh Ali khan) ਜੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਗਾਇਕੀ ਦੇ ਸਫਰ ਵਿੱਚ ਪੰਜਾਬੀ ਮਾਂ ਬੋਲੀ ਦੀ ਰੱਜ ਕੇ ਸੇਵਾ ਕੀਤੀ ਹੈ। ਨੁਸਰਤ ਫਤਿਹ ਅਲੀ ਖਾਨ ਆਪਣੇ ਸਮੇਂ ਵਿੱਚ ਮਿਊਜ਼ਿਕ ਇੰਡਸਟਰੀ ਦੇ ਉੱਘੇ ਗਾਇਕਾਂ ਚੋਂ ਇੱਕ ਸਨ, ਉਨ੍ਹਾਂ ਨੇ ਕਵਿਤਾਵਾਂ ਤੇ ਗਜ਼ਲ ਤੋਂ ਲੈ ਕੇ ਗੁਰਬਾਣੀ ਦੇ ਸ਼ਬਦ ਤੱਕ ਗਾਏ ਸਨ। ਉਨ੍ਹਾਂ ਨੂੰ ਸੁਰਾਂ ਅਤੇ ਵੱਖ-ਵੱਖ ਰਾਗਾਂ ਦੇ ਗਾਇਨ ਦਾ ਰਾਜਾ ਮੰਨਿਆ ਜਾਂਦਾ ਸੀ।
ਹੋਰ ਪੜ੍ਹੋ: ਕਾਨੂੰਨੀ ਵਿਵਾਦਾਂ 'ਚ ਫਸੇ ਨਿਕ ਜੋਨਸ ਅਤੇ ਪ੍ਰਿਅੰਕਾ ਚੋਪੜਾ, ਛੱਡਣੀ ਪਵੇਗੀ ਆਪਣੀ ਹਵੇਲੀ
ਗਾਇਕ ਬੀ ਪਰਾਕ ਦੇ ਵਰਕ ਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਬੀ ਪਰਾਕ ਨੇ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਨੂੰ ਕਈ ਹਿੱਟ ਗੀਤ ਦਿੱਤੇ ਹਨ। ਇਨ੍ਹਾਂ 'ਚ ਜਾਨੀ, ਕਯਾ ਲੋਗੇ ਤੁਮ, ਮੈਂ ਆਉਂਗਾ, ਮਨ ਭਰਿਆ ਵਰਗੇ ਕਈ ਗੀਤ ਸ਼ਾਮਲ ਹਨ। ਬੀਤੇ ਦਿਨੀਂ ਗਾਇਕ ਉਦੋਂ ਚਰਚਾ ਵਿੱਚ ਆ ਗਏ ਸਨ ਜਦੋਂ ਉਨ੍ਹਾਂ ਦੇ ਇੱਕ ਧਾਰਮਿਕ ਸ਼ੋਅ ਦੇ ਦੌਰਾਨ ਸਟੇਜ਼ ਟੁੱਟ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਕਈ ਲੋਕ ਜ਼ਖਮੀ ਹੋ ਗਏ ਸਨ। ਗਾਇਕ ਨੇ ਵੀਡੀਓ ਸ਼ੇਅਰ ਕਰਕੇ ਇਸ ਘਟਨਾਂ ਉੱਤੇ ਦੁਖ ਪ੍ਰਗਟਾਇਆ ਸੀ।