ਗਾਇਕ ਅਰਜਨ ਢਿੱਲੋਂ ਆਪਣੀ ਟੀਮ ਨਾਲ ਸ੍ਰੀ ਅਨੰਦਪੁਰ ਸਾਹਿਬ 'ਚ ਗੁਰਦੁਆਰਾ ਸ਼ਹੀਦੀ ਬਾਗ਼ ਵਿਖੇ ਹੋਏ ਨਤਮਸਤਕ

By  Pushp Raj January 10th 2024 12:16 PM

Arjan Dhillon visits Gurudwara Shahidi Bagh: ਮਸ਼ਹੂਰ ਪੰਜਾਬੀ ਗਾਇਕ ਤੇ ਗੀਤਕਾਰ ਅਰਜਨ ਢਿੱਲੋ (Arjan Dhillon) ਹਾਲ ਹੀ ਵਿੱਚ ਆਪਣੀ ਟੀਮ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ 'ਚ ਗੁਰਦੁਆਰਾ ਸ਼ਹੀਦੀ ਬਾਗ਼ ਵਿਖੇ ਨਤਮਸਤਕ ਹੋਣ ਪਹੁੰਚੇ। ਗਾਇਕ ਨੇ ਇੱਥੇ ਗੁਰੂਘਰ ਦੇ ਦਰਸ਼ਨ ਕੀਤੇ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। 

ਦੱਸ ਦਈਏ ਕਿ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਅਰਜਨ ਢਿੱਲੋ ਆਪਣੀ ਬੇਬਾਕ ਗਾਇਕੀ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਗਾਇਕ ਅਰਜਨ ਢਿੱਲੋ ਆਪਣੀ ਪੂਰੀ ਟੀਮ ਦੇ ਨਾਲ-ਨਾਲ ਪੰਜਾਬ ਦੀ ਪਾਵਨ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇ। 


Arjan Dhillon visits Gurudwara Shahidi Bagh

ਗੁਰਦੁਆਰਾ ਸ਼ਹੀਦੀ ਬਾਗ਼ ਵਿਖੇ ਨਤਮਸਤਕ ਹੋਏ ਗਾਇਕ ਅਰਜਨ ਢਿੱਲੋ

ਗਾਇਕ ਆਪਣੀ ਪੂਰੀ ਟੀਮ ਸਣੇ ਇੱਥੇ ਸਥਿਤ ਗੁਰਦੁਆਰਾ ਸ਼ਹੀਦੀ ਬਾਗ਼ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਨੇ ਗੁਰੂ ਕੀ ਇਲਾਹੀ ਬਾਣੀ ਦਾ ਆਨੰਦ ਮਾਣਿਆ। ਇਸ ਦੌਰਾਨ ਗਾਇਕ ਨੇ ਸਰਬੱਤ ਦੇ ਭਲੇ ਲਈ ਵੀ ਅਰਦਾਸ ਕੀਤੀ। ਗਾਇਕ ਅਤੇ ਉਨ੍ਹਾਂ ਦੀ ਟੀਮ  ਦੀਆਂ ਤਸਵੀਰਾਂ ਸੋਸ਼ਲ ਮੀਡੀ ਉੱਤੇ ਵਾਇਰਲ ਹੋ ਰਹੀਆਂ ਹਨ। 


ਗਾਇਕ ਅਰਜਨ ਢਿੱਲੋਂ ਦਾ ਪਰਸਨਲ ਲਾਈਫ 
ਅਰਜਨ ਢਿੱਲੋਂ ਦਾ ਜਨਮ ਪਿੰਡ ਭਦੌੜ, ਜ਼ਿਲ੍ਹਾ ਬਰਨਾਲਾ ਵਿਖੇ 14 ਦਸੰਬਰ 1995 ਨੂੰ ਹੋਇਆ ਹੈ। ਗਾਇਕ ਨੇ ਆਪਣੇ ਪਿੰਡ ਤੋਂ ਆਪਣੀ ਮੁੱਢਲੀ ਸਿੱਖਿਆ ਹਾਸਿਲ ਕੀਤੀ। ਆਪਣੇ ਮਾਪਿਆਂ ਤੇ ਭੈਣਾਂ ਦੇ ਲਾਡਲੇ ਅਰਜਨ ਢਿੱਲੋਂ ਨੂੰ ਬਚਪਨ ਤੋਂ ਗਾਉਣ ਦਾ ਸ਼ੌਕ ਸੀ, ਜਿਸ ਦੇ ਚੱਲਦੇ ਉਨ੍ਹਾਂ ਨੇ ਗਾਇਕੀ ਨੂੰ ਆਪਣੇ ਕਰੀਅਰ ਵਜੋਂ ਚੁਣਿਆ। 


ਅਰਜਨ ਢਿੱਲੋਂ ਦਾ ਵਰਕ ਫਰੰਟ 
ਅਰਜਨ ਢਿੱਲੋਂ ਨੇ ਨਿਮਰਤ ਖਹਿਰਾ (Nimrat khaira) ਨਾਲ ਗਾਏ ਗੀਤ 'ਸੂਟ ਲੈ ਲੈ ਮੈਂ ਨਾਂ ਰੱਜਦੀ' ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਕਦਮ ਰੱਖਿਆ। ਇਹ ਗੀਤ ਕਾਫੀ ਹਿੱਟ ਹੋਇਆ ਤੇ ਇਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਗੀਤ ਦੀ ਕਾਮਯਾਬੀ ਮਗਰੋਂ ਅਰਜਨ ਢਿੱਲੋਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ। ਇਸ ਮਗਰੋਂ ਗਾਇਕ ਦੇ ਕਈ ਗੀਤ ਆਏ ਜਿਸ 'ਚ ਇਸ਼ਕ ਜਿਹਾ ਹੋ ਗਿਆ ਲੱਗਦਾ, ਉਧਾਰ ਚੱਲਦਾ , ਆਦਿ  ਸ਼ਾਮਲ ਹਨ।

View this post on Instagram

A post shared by CHOBAR (@arjandhillonofficial)


ਹੋਰ ਪੜ੍ਹੋ: ਮੁੰਡਾ ਰੌਕਸਟਾਰ ਦੀ ਟੀਮ ਸਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਯੁਵਰਾਜ ਹੰਸ 

ਗਾਇਕ ਦੇ ਨਾਲ ਇੱਕ ਚੰਗੇ ਗੀਤਕਾਰ 
ਅਰਜਨ ਢਿੱਲੋਂ ਇੱਕ ਚੰਗੇ ਗਾਇਕ ਹੀ ਨਹੀਂ ਸਗੋਂ ਇੱਕ ਚੰਗੇ ਗੀਤਕਾਰ ਵੀ ਹਨ। ਅਰਜਨ ਢਿੱਲੋਂ ਦੇ ਲਿਖੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ਤੇ ਇਹ ਸੁਪਰਹਿੱਟ ਵੀ ਰਹੇ ਹਨ। ਇਨ੍ਹਾਂ ਵਿੱਚ ਟੌਹਰ, ਸੁਣ ਸੋਹਣੀਆ ,ਖੱਤ, ਲਹਿੰਗਾ  ਤੇ ਨਿਮਰਤ ਖਹਿਰਾ ਵੱਲੋਂ ਗਾਇਆ ਇੱਕ ਲਾਈਵ ਗੀਤ ਚੰਨਾਂ ਤੈਨੂੰ ਕਹੀ ਜਾਣੀ ਆ ਆਦਿ ਸ਼ਾਮਲ ਹਨ। ਨਿਮਰਤ ਖਹਿਰਾ ਦੇ ਇਸ ਲਾਈਵ ਗੀਤ ਨੂੰ ਵੀ ਅਰਜਨ ਢਿੱਲੋਂ ਨੇ ਲਿਖਿਆ ਸੀ ਤੇ ਇਹ ਗੀਤ ਵੀ ਕਾਫੀ ਹਿੱਟ ਹੋਇਆ। 

Related Post