ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਘਰ ‘ਤੇ ਹੋਇਆ ਹਮਲਾ, ਹਮਲੇ ਤੋਂ ਬਾਅਦ ਗਾਇਕ ਦੀ ਪ੍ਰਤੀਕਿਰਿਆ ਆਈ ਸਾਹਮਣੇ

ਬੀਤੇ ਦਿਨ ਗਿੱਪੀ ਗਰੇਵਾਲ ਦੇ ਵੈਨਕੁਵਰ ਸਥਿਤ ਘਰ ਤੇ ਫਾਈਰਿੰਗ ਦੇ ਮਾਮਲੇ ‘ਚ ਗਾਇਕ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ । ਇਸ ਮਾਮਲੇ ‘ਚ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਦੌਰਾਨ ਗਾਇਕ ਨੇ ਦੱਸਿਆ ਹੈ ਕਿ 'ਮੇਰਾ ਘਰ ਵੈਸਟ ਵੈਨਕੂਵਰ 'ਚ ਹੈ, ਮੇਰੀ ਕਾਰ ਤੇ ਮੇਰੇ ਗੈਰਾਜ 'ਤੇ ਫਾਇਰਿੰਗ ਹੋਈ ਹੈ।

By  Shaminder November 27th 2023 10:58 AM -- Updated: November 27th 2023 12:41 PM

ਬੀਤੇ ਦਿਨ ਗਿੱਪੀ ਗਰੇਵਾਲ (Gippy Grewal)ਦੇ ਵੈਨਕੁਵਰ ਸਥਿਤ  ਘਰ ਤੇ ਫਾਈਰਿੰਗ ਦੇ ਮਾਮਲੇ ‘ਚ ਗਾਇਕ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ । ਇਸ ਮਾਮਲੇ ‘ਚ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ  ਦੌਰਾਨ ਗਾਇਕ ਨੇ ਦੱਸਿਆ ਹੈ ਕਿ 'ਮੇਰਾ ਘਰ ਵੈਸਟ ਵੈਨਕੂਵਰ 'ਚ ਹੈ, ਮੇਰੀ ਕਾਰ ਤੇ ਮੇਰੇ ਗੈਰਾਜ 'ਤੇ ਫਾਇਰਿੰਗ ਹੋਈ ਹੈ। ਸਾਨੂੰ ਹਾਲੇ ਤੱਕ ਸਮਝ ਨਹੀਂ ਆ ਰਿਹਾ ਕਿ ਆਖਰ ਇਹ ਹੋਇਆ ਕਿਉਂ ਹੈ। ਕਿਉਂਕਿ ਮੈਂ ਅੱਜ ਤੱਕ ਕਿਸੇ ਵਿਵਾਦ 'ਚ ਨਹੀਂ ਫਸਿਆ। ਮੇਰੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ’।

ਹੋਰ ਪੜ੍ਹੋ :  ਜਾਣੋ ਗੁਰੁ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ, ਜੋ ਬਦਲ ਸਕਦੀਆਂ ਹਨ ਤੁਹਾਡਾ ਵੀ ਜੀਵਨ

ਬਿਸ਼ਨੋਈ ਗਰੁੱਪ ਨੇ ਲਈ ਜ਼ਿੰਮੇਵਾਰੀ

ਗਿੱਪੀ ਗਰੇਵਾਲ ਦੇ ਵੈਨਕੁਵਰ ਸਥਿਤ ਘਰ ‘ਚ ਹੋਈ ਫਾਈਰਿੰਗ ਮਾਮਲੇ ‘ਚ ਲਾਰੈਂਸ ਬਿਸ਼ਨੋਈ ਗੈਂਗ ਨੇ ਜ਼ਿੰਮੇਵਾਰੀ ਲਈ ਸੀ । ਇਸ ਫਾਈਰਿੰਗ ਪਿੱਛੇ ਬਿਸ਼ਨੋਈ ਗਰੁੱਪ ਨੇ ਸਲਮਾਨ ਖ਼ਾਨ ਨੂੰ ਵਜ੍ਹਾ ਦੱਸਿਆ ਸੀ । ਗੈਂਗਸਟਰ ਨੇ ਫੇਸਬੁੱਕ ਪੋਸਟ ਪਾ ਕੇ ਕਿਹਾ ਸੀ ਕਿ ਗਿੱਪੀ ਗਰੇਵਾਲ ਦੀ ਸਲਮਾਨ ਦੇ ਨਾਲ ਨੇੜਤਾ ਕਰਕੇ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ।

View this post on Instagram

A post shared by BritAsia TV (@britasiatv)


ਦੱਸ ਦਈਏ ਕਿ ਹਾਲ ਹੀ ‘ਚ ਗਿੱਪੀ ਗਰੇਵਾਲ ਦੀ ਫ਼ਿਲਮ ਦੇ ਟ੍ਰੇਲਰ ਲਾਂਚ ਦੇ ਦੌਰਾਨ ਸਲਮਾਨ ਖ਼ਾਨ ਆਏ ਸਨ । ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਫ਼ਿਲਮ ਦੇ ਪ੍ਰੋਡਿਊਸਰ ਨੇ ਸਲਮਾਨ ਖ਼ਾਨ ਨੂੰ ਟ੍ਰੇਲਰ ਲਾਂਚ ਦੇ ਬੁਲਾਇਆ ਸੀ । ਮੇਰੀ ਉਸ ਦੇ ਨਾਲ ਕੋਈ ਦੋਸਤੀ ਨਹੀਂ ਹੈ ।


ਗਿੱਪੀ ਗਰੇਵਾਲ ਦਾ ਵਰਕ ਫ੍ਰੰਟ 

ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ ਅਤੇ ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਕੈਰੀ ਆਨ ਜੱਟਾ-੩’ ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਇਸ ਤੋਂ ਇਲਾਵਾ ਉਹ ਸੰਜੇ ਦੱਤ ਦੇ ਨਾਲ ਜਲਦ ਹੀ ਫ਼ਿਲਮ ‘ਸ਼ੇਰਾਂ ਦੀ ਕੌਮ ਪੰਜਾਬੀ’ ਲੈ ਕੇ ਆ ਰਹੇ ਹਨ ।  

View this post on Instagram

A post shared by 𝗚𝗶𝗽𝗽𝘆 𝗚𝗿𝗲𝘄𝗮𝗹 (@gippygrewal)




Related Post